ਨਹੀਂ ਰਹੇ ਆਸਟਰੇਲੀਆ ਦੇ ਮਸ਼ਹੂਰ ਫੁੱਟਬਾਲਰ ਲੋਉ ਰਿਚਰਡਜ਼

05/08/2017 1:38:12 PM

ਮੈਲਬੌਰਨ— ਆਸਟਰੇਲੀਆ ਫੁੱਟਬਾਲ ਲੀਗ ਦੀ ਇਕ ਉੱਘੀ ਸ਼ਖਸੀਅਤ ਅਤੇ ਕੋਲਿੰਗਵੁੱਡ ਦੇ ਮਹਾਨ ਸਟਾਰ ਪੱਤਰਕਾਰ ਲੋਉ ਰਿਚਰਡਜ਼ ਦਾ ਸੋਮਵਾਰ ਦੀ ਦੁਪਹਿਰ ਨੂੰ ਦੇਹਾਂਤ ਹੋ ਗਿਆ। ਉਹ 94 ਸਾਲਾ ਦੇ ਸਨ।  ਰਿਚਰਡਜ਼ ਦਾ ਦੇਹਾਂਤ ਮੈਲਬੌਰਨ ਦੇ ਨਰਸਿੰਗ ਹੋਮ ''ਚ ਹੋਇਆ। 
ਕੋਲਿੰਗਵੁੱਡ ਕਲੱਬ ਨੇ ਸੋਮਵਾਰ ਨੂੰ ਇਕ ਬਿਆਨ ਜਾਰੀ ਕਰ ਕੇ ਰਿਚਰਡਜ਼ ਦੇ ਦੇਹਾਂਤ ''ਤੇ ਡੂੰਘਾ ਦੁੱਖ ਜ਼ਾਹਰ ਕੀਤਾ ਅਤੇ ਉਨ੍ਹਾਂ ਦੇ ਪਰਿਵਾਰ ਪ੍ਰਤੀ ਹਮਦਰਦੀ ਜ਼ਾਹਰ ਕੀਤੀ। ਮੈਲਬੌਰਨ ਖੇਡ ਪੇਸ਼ਕਰਤਾ ਟੋਨੀ ਜੋਨਸ ਨੇ ਕਿਹਾ ਕਿ ਉਹ ਇਕ ਸ਼ਾਨਦਾਰ ਵਿਅਕਤੀ ਸਨ ਅਤੇ ਮੈਂ ਉਨ੍ਹਾਂ ਨੂੰ ਹਮੇਸ਼ਾ ਪਿਆਰ ਕਰਦਾ ਰਹਾਂਗਾ। 
ਰਿਚਰਡਜ਼ ਨਾ ਸਿਰਫ ਕੋਲਿੰਗਵੁੱਡ ਫੁੱਟਬਾਲ ਕਲੱਬ ਲਈ ਮਹਾਨ ਸਨ, ਸਗੋਂ ਕਿ ਆਸਟਰੇਲੀਆ ਫੁੱਟਬਾਲ ਲੀਗ ਲਈ ਵੀ ਇਕ ਮਹਾਨ ਸ਼ਖਸੀਅਤ ਦੇ ਰੂਪ ''ਚ ਉੱਭਰੇ ਸਨ। ਉਨ੍ਹਾਂ ਨੇ ਖੇਡਾਂ ''ਚ ਮਹਜ 14 ਸਾਲ ਦੀ ਉਮਰ ''ਚ ਕਰੀਅਰ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਰਿਚਰਡਜ਼ ਇਕ ਪ੍ਰਸਿੱਧ ਕੁਮੈਂਟਰ ਹੋਣ ਦੇ ਨਾਲ-ਨਾਲ ਇਕ ਚੰਗੀ ਸ਼ਖਸੀਅਤ ਵੀ ਸਨ। ਉਹ 1952 ਤੋਂ 1955 ਤੱਕ ਕਲੱਬ ਦੇ ਕਪਤਾਨ ਵੀ ਰਹੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਆਸਟਰੇਲੀਆ ਫੁੱਟਬਾਲ ਲੀਗ ਤੋਂ ਰਿਟਾਇਰਡਮੈਂਟ ਲੈ ਲਈ ਅਤੇ ਨਿਯਮਿਤ ਰੂਪ ਨਾਲ ਦਿਖਾਏ ਜਾਣ ਵਾਲੇ ਖੇਡ ਚੈਨਲ ਸ਼ੋਅ ''ਚ ਪੱਤਰਕਾਰ ਵਜੋਂ ਕੰਮ ਕੀਤਾ।

Tanu

This news is News Editor Tanu