GMAT ਦੀ ਪ੍ਰੀਖਿਆ ਪਾਸ ਕਰਨ ''ਚ ਮਦਦਗਾਰ ਹੋ ਸਕਦੈ ਕੌਫੀ ਦੀ ਖੁਸ਼ਬੂ : ਅਧਿਐਨ

07/18/2018 3:47:07 PM

ਵਾਸ਼ਿੰਗਟਨ (ਭਾਸ਼ਾ)— ਕੌਫੀ ਦੀ ਖੁਸ਼ਬੂ ਨਾਲ ਗ੍ਰੇਜੂਏਟ ਪ੍ਰਬੰਧਨ ਦਾਖਲਾ ਟੈਸਟ (ਜੀਮੈਟ) ਦੇ ਵਿਸ਼ਲੇਸ਼ਣੀ ਹਿੱਸੇ (Analytical part)ਵਿਚ ਬਿਹਤਰ ਪ੍ਰਦਰਸ਼ਨ ਕਰਨ ਵਿਚ ਮਦਦ ਮਿਲ ਸਕਦੀ ਹੈ। ਇਕ ਨਵੇਂ ਅਧਿਐਨ ਵਿਚ ਇਹ ਦਾਅਵਾ ਕੀਤਾ ਗਿਆ ਹੈ। 'ਜੀਮੈਟ' ਬਿਜ਼ਨਸ ਸਕੂਲਾਂ ਵਿਚ ਦਾਖਲੇ ਲਈ ਕਰਾਈ ਜਾਣ ਵਾਲੀ ਇਕ 'ਕੰਪਿਊਟਰ ਅਨੁਕੂਲ ਪ੍ਰੀਖਿਆ' ਹੈ। ਇਸ ਅਧਿਐਨ ਦੀ ਅਗਵਾਈ 'ਸਟੀਵਨਜ਼ ਇੰਸਟੀਚਿਊਟ ਆਫ ਤਕਨਾਲੋਜੀ' ਦੇ ਪ੍ਰੋਫੈਸਰ ਐਡ੍ਰੀਆਨਾ ਮਜ਼ਹਾਰੋਵ ਨੇ ਕੀਤੀ। 
ਇਸ ਅਧਿਐਨ ਵਿਚ ਨਾ ਸਿਰਫ ਖੁਸ਼ਬੂ ਦੀ ਤਾਕਤ ਨੂੰ ਰੇਖਾਂਕਿਤ ਕੀਤਾ ਗਿਆ ਹੈ ਬਲਕਿ ਇਸ ਨਾਲ ਹੋਣ ਵਾਲੇ ਗਿਆਨ ਸੰਬੰਧੀ ਵਾਧੇ ਨਾਲ ਵਿਸ਼ਲੇਸ਼ਣੀ ਕੰਮਾਂ ਨੂੰ ਕਰਨ ਲਈ ਮਿਲਣ ਵਾਲੀ ਮਦਦ ਦਾ ਵੀ ਜ਼ਿਕਰ ਕੀਤਾ ਗਿਆ ਹੈ। ਮਜ਼ਹਾਰੋਵ ਨੇ ਕਿਹਾ,''ਕੌਫੀ ਵਰਗੀ ਖੁਸ਼ਬੂ ਨਾਲ ਲੋਕਾਂ ਨੂੰ ਵਿਸ਼ਲੇਸ਼ਣੀ ਕੰਮਾਂ ਨੂੰ ਬਿਹਤਰ ਕਰਨ ਵਿਚ ਮਦਦ ਮਿਲਦੀ ਹੈ, ਜੋ ਕਿ ਪਹਿਲਾਂ ਹੀ ਕਾਫੀ ਰੋਚਕ ਹਨ। ਇਸ ਨਾਲ ਲੋਕ ਇਹ ਵੀ ਸੋਚਦੇ ਹਨ ਕਿ ਉਹ ਬਿਹਤਰ ਕਰ ਪਾਉਣਗੇ।'' ਉਨ੍ਹਾਂ ਨੇ ਕਿਹਾ,''ਅਸੀਂ ਦਿਖਾਇਆ ਕਿ ਇਹ ਉਮੀਦ ਘੱਟ ਤੋਂ ਘੱਟ ਅੰਸ਼ਕ ਤੌਰ 'ਤੇ ਉਨ੍ਹਾਂ ਦੇ ਬਿਹਤਰ ਪ੍ਰਦਰਸ਼ਨ ਲਈ ਜ਼ਿੰਮੇਵਾਰ ਹੁੰਦੀ ਹੈ।''