ਜਾਤੀ ਵਿਤਕਰਾ ਬਿੱਲ ''ਚ ਸੋਧ ਕਰਨ ਨੂੰ ਲੈ ਕੇ ਆਸਟਰੇਲੀਆ ''ਚ ਛਿੜਿਆ ਵਿਵਾਦ

03/21/2017 4:45:07 PM

ਕੈਨਬਰਾ— ਆਸਟਰੇਲੀਆ ਦੀ ਕੈਬਨਿਟ ਵਲੋਂ ਪਾਸ ਕੀਤੇ ਗਏ ਜਾਤੀ ਵਿਤਕਰਾ ਬਿੱਲ ਨੂੰ ਲੈ ਕੇ ਦੇਸ਼ ''ਚ ਇੱਕ ਵਾਰ ਫਿਰ ਵਿਵਾਦ ਛਿੜ ਗਿਆ ਹੈ। ਇੱਕ ਪਾਸੇ ਸੱਤਾਧਾਰੀ ਗਠਜੋੜ ਦੇ ਮੈਂਬਰਾਂ ਵਲੋਂ ਸਰਕਾਰ ਦੀ ਇਸ ਗੱਲ ਨੂੰ ਲੈ ਕੇ ਸ਼ਲਾਘਾ ਕੀਤੀ ਜਾ ਰਹੀ ਹੈ ਕਿ ਉਸ ਵਲੋਂ ਜਾਤੀ ਵਿਤਕਰਾ ਬਿੱਲ ''ਚ ਕੀਤੀਆਂ ਗਈਆਂ ਸੋਧਾਂ ਨਾਲ ਸਮਾਜ ''ਚ ਆਪਸੀ ਸਾਂਝ ਅਤੇ ਭਾਈਚਾਰਾ ਵਧੇਗਾ। ਦੂਜੇ ਪਾਸੇ ਵਿਰੋਧੀ ਧਿਰ ਦਾ ਕਹਿਣਾ ਹੈ ਕਿ ਇਸ ਬਿੱਲ ''ਚ ਅਤੇ ਖਾਸ ਕਰਕੇ ਇਸ ਦੀ ਧਾਰਾ 18-ਸੀ ਕੀਤੀਆਂ ਗਈਆਂ ਸੋਧਾਂ ਮਾਹੌਲ ਨੂੰ ਸੁਧਾਰਨ ''ਚ ਕਿਸੇ ਵੀ ਤਰ੍ਹਾਂ ਸਹਾਈ ਨਹੀਂ ਹੋਣਗੀਆਂ। ਵਿਰੋਧੀ ਧਿਰ ਦੇ ਨੇਤਾ ਬਿੱਲ ਸ਼ਾਰਟਨ ਦਾ ਕਹਿਣਾ ਹੈ ਕਿ ਇਸ ਨਾਲ ਜਾਤੀਵਾਦੀ ਵਿਤਕਰੇਬਾਜ਼ੀ ਅਤੇ ਅਪਮਾਨਜਨਕ ਵਤੀਰੇ ''ਚ ਹੋਰ ਵਾਧਾ ਹੋਣ ਦੀ ਸੰਭਵਾਨਾ ਹੈ। ਜ਼ਿਕਰਯੋਗ ਹੈ ਕਿ ਸਰਕਾਰ ਨੇ ਇਸ ਬਿੱਲ ''ਚ ਕਈ ਸੋਧਾਂ ਕੀਤੀਆਂ, ਜਿਨ੍ਹਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਟਰਨਬੁੱਲ ਦਾ ਕਹਿਣਾ ਸੀ ਕਿ ਦੇਸ਼ ਦੇ ਵੱਕਾਰ ਨੂੰ ਉੱਚਾ ਚੁੱਕਣ ਲਈ ਹਮੇਸ਼ਾ ਚੰਗੇ ਕਾਨੂੰਨਾਂ ਦੀ ਲੋੜ ਹੁੰਦੀ ਹੈ। ਇਸ ਬਿੱਲ ''ਚ ਸੋਧ ਕਰਨ ਨਾਲ ''ਅਪਮਾਨ'', ''ਨੀਂਵਾ ਦਿਖਾਉਣਾ'', ''ਵਿਰੋਧ ਕਰਨਾ'' ਵਰਗੇ ਸ਼ਬਦਾਂ ਨੂੰ ਬਦਲ ਕੇ ਉਨ੍ਹਾਂ ਦੀ ਥਾਂ ਇੱਕ ''ਹਰਾਸ'' ਸ਼ਬਦ ਸ਼ਾਮਲ ਕਰ ਲਿਆ ਗਿਆ ਹੈ। ਪ੍ਰਧਾਨ ਮੰਤਰੀ ਦਾ ਕਹਿਣਾ ਸੀ ਕਿ ਇਸ ਐਕਟ ਨਾਲ ਜਾਤੀਵਾਦੀ ਵਿਤਕਰੇਬਾਜ਼ੀ ਬਿਲਕੁਲ ਖ਼ਤਮ ਹੋ ਜਾਵੇਗੀ ਅਤੇ ਲੋਕਾਂ ਦੇ ਮਨੁੱਖੀ ਹੱਕ ਸੁਰੱਖਿਅਤ ਹੋਣਗੇ। ਦੂਜੇ ਪਾਸੇ ਵਿਰੋਧੀ ਦਾ ਕਹਿਣਾ ਹੈ ਕਿ ਉਹ ਕਦੇ ਵੀ ਸਰਕਾਰ ਦੇ ਇਨ੍ਹਾਂ ਕਦਮਾਂ ਨਾਲ ਸਹਿਮਤੀ ਪ੍ਰਗਟ ਨਹੀਂ ਕਰੇਗਾ।