ਟਰੰਪ ਨਾਲ ਬਹਿਸ ਕਰਨ ਵਾਲੇ CNN ਰਿਪੋਰਟਰ ਦੀ ਵ੍ਹਾਈਟ ਹਾਊਸ ''ਚ ਐਂਟਰੀ ਮੁੜ ਬਹਾਲ

11/17/2018 2:29:31 AM

ਵਾਸ਼ਿੰਗਟਨ — ਅਮਰੀਕਾ 'ਚ ਇਕ ਫੈਡਰਲ ਜੱਜ ਨੇ ਵ੍ਹਾਈਟ ਹਾਊਸ ਨੂੰ ਸੀ. ਐਨ. ਐਨ. ਦੇ ਪੱਤਰਕਾਰ ਜਿਮ ਅਕੋਸਟਾ ਦੇ ਪ੍ਰੈਸ ਪ੍ਰਮਾਣ ਪੱਤਰ ਨੂੰ ਤੁਰੰਤ ਬਹਾਲ ਕਰਨ ਦਾ ਆਦੇਸ਼ ਦਿੱਤਾ ਹੈ। ਅਮਰੀਕੀ ਜੁਡੀਸ਼ੀਅਲ ਕੋਰਟ ਦੇ ਜੱਜ ਟਿਮੋਥੀ ਕੇਲੀ ਨੇ ਸ਼ੁੱਕਰਵਾਰ ਨੂੰ ਵਾਸ਼ਿੰਗਟਨ 'ਚ ਮਾਮਲੇ ਦੀ ਸੁਣਵਾਈ ਤੋਂ ਬਾਅਦ ਇਹ ਫੈਸਲਾ ਸੁਣਾਇਆ। ਦੱਸ ਦਈਏ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਬਹਿਸ ਤੋਂ ਬਾਅਦ ਅਕੋਸਟਾ ਨੂੰ ਵ੍ਹਾਈਟ ਹਾਊਸ 'ਚ ਰਿਪੋਰਟਿੰਗ ਕਰਨ ਤੋਂ ਬੈਨ ਕਰ ਦਿੱਤਾ ਗਿਆ ਸੀ।
ਸੀ. ਐਨ. ਐਨ. ਮੁਤਾਬਕ ਜੱਜ ਟਿਮੋਥੀ ਕੇਲੀ ਨੇ ਸੁਣਵਾਈ ਪੂਰੀ ਹੋਣ ਤੱਕ ਅਕੋਸਟਾ ਦੇ ਪ੍ਰੈਸ ਕਾਰਡ ਨੂੰ ਯਕੀਨਨ ਕਰਨ ਲਈ ਵ੍ਹਾਈਟ ਹਾਊਸ ਦੇ ਆਦੇਸ਼ 'ਤੇ ਅਸਥਾਈ ਤੌਰ 'ਤੇ ਰੋਕ ਲਾ ਦਿੱਤੀ ਹੈ। ਅਮਰੀਕਾ 'ਚ ਕਈ ਮੀਡੀਆ ਸਮੂਹਾਂ ਦਾ ਆਖਣਾ ਹੈ ਕਿ ਅਕੋਸਟਾ ਦੇ ਕਾਰਡ ਨੂੰ ਰੱਦ ਕਰਨ ਨਾਲ ਸੁਤੰਤਰ ਪ੍ਰੈਸ ਦੀ ਸੰਵਿਧਾਨਕ ਗਾਰੰਟੀ ਦਾ ਉਲੰਘਣ ਹੋਇਆ। ਕੇਲੀ ਨੇ ਕਿਹਾ ਕਿ ਉਨ੍ਹਾਂ ਦੇ ਆਦੇਸ਼ ਪੱਤਰਕਾਰ ਈ ਉਚਿਤ ਪ੍ਰਤੀਕਿਰਿਆ 'ਤੇ ਆਧਾਰਿਤ ਸੀ ਅਤੇ ਉਹ ਆਜ਼ਾਦ ਪ੍ਰੈਸ ਦੀ ਗਾਰੰਟੀ ਦੇਣ ਵਾਲੇ ਪਹਿਲੇ ਸੋਧ ਸਮੇਤ ਹੋਰ ਸੰਵਿਧਾਨਕ ਮੁੱਦਿਆਂ ਦੇ ਦਾਅ 'ਤੇ ਲਗੇ ਹੋਣ ਨੂੰ ਲੈ ਕੇ ਅਲਗ ਤੋਂ ਸੁਣਵਾਈ ਕਰਨਗੇ। ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਮੈਂ ਸਪੱਸ਼ਟ ਕਰ ਦੇਣੇ ਚਾਹੁੰਦੇ ਹਾਂ ਕਿ ਅਜੇ ਮੈਂ ਇਹ ਤੈਅ ਨਹੀਂ ਕੀਤਾ ਹੈ ਕਿ ਪਹਿਲੇ ਸੋਧ ਦਾ ਉਲੰਘਣ ਹੋਇਆ ਹੈ ਜਾਂ ਨਹੀਂ।
ਸੀ. ਐਨ. ਐਨ. ਦੇ ਵਕੀਲ ਨੇ ਬੁੱਧਵਾਰ ਨੂੰ ਬਹਿਸ ਦੌਰਾਨ ਅਦਾਲਤ 'ਚ ਕਿਹਾ ਸੀ ਕਿ ਵ੍ਹਾਈਟ ਹਾਊਸ ਨੇ ਅਕੋਸਟਾ ਦੇ ਪ੍ਰੈਸ ਕਾਰਡ ਨੂੰ ਰੱਦ ਕਰ ਪਹਿਲੇ ਸੋਧ ਵੱਲੋਂ ਮਿਲੇ ਪ੍ਰੈਸ ਦੀ ਸੁਤੰਤਰਤਾ ਦੇ ਅਧਿਕਾਰ ਦਾ ਉਲੰਘਣ ਕੀਤਾ ਹੈ। ਅਮਰੀਕੀ ਨਿਆਂ ਵਿਭਾਗ ਦੇ ਵਕੀਲ ਜੇਮਸ ਨੇ ਇਸ ਦਾ ਵਿਰੋਧ ਕਰਦੇ ਹੋਏ ਆਖਿਆ ਕਿ ਪ੍ਰੈਸ ਕਾਨਫਰੰਸ 'ਚ ਰੁਕਾਵਟ ਪਾਈ ਸੀ। ਸੀ. ਐਨ. ਐਨ. ਦੇ ਮੁੱਖ ਵ੍ਹਾਈਟ ਹਾਊਸ ਪੱਤਰਕਾਰ ਅਕੋਸਟਾ ਨੇ 7 ਨਵੰਬਰ ਨੂੰ ਇਕ ਪ੍ਰੈਸ ਕਾਨਫਰੰਸ ਦੌਰਾਨ ਮਾਇਕ੍ਰੋਫੋਨ ਦੂਜੇ ਨੂੰ ਦਿੱਤੇ ਜਾਣ ਦੀ ਮੰਗ ਵਿਚਾਲੇ ਲਗਾਤਾਰ ਸਵਾਲ ਪੁੱਛ ਕੇ ਟਰੰਪ ਨੂੰ ਨਰਾਜ਼ ਕਰ ਦਿੱਤਾ ਸੀ। ਇਸ ਦੌਰਾਨ ਟਰੰਪ ਨੇ ਪੋਡੀਅਮ ਤੋਂ ਅਕੋਸਟਾ ਨੂੰ ਇਕ ਗਲਤ ਅਤੇ ਖਤਰਨਾਕ ਕਿਹਾ ਸੀ।