ਕੈਥੋਲਿਕ ਚਰਚ ਦੀ ਮੈਕਸੀਕਨ ਸ਼ਾਖਾ ਵਿਚ ਪਾਦਰੀਆਂ ਨੇ ਕੀਤਾ 175 ਬੱਚਿਆਂ ਦਾ ਸ਼ੋਸ਼ਣ

12/22/2019 6:23:36 PM

ਮੈਕਸੀਕਨ ਸਿਟੀ- ਰੋਮਨ ਕੈਥੋਲਿਕ ਚਰਚ ਦੀ ਕੱਟੜ ਮੈਕਸੀਕਨ ਸ਼ਾਖਾ ਨਾਲ ਜੁੜੇ ਪਾਦਰੀਆਂ ਨੇ ਘੱਟ ਤੋਂ ਘੱਟ 175 ਬੱਚਿਆਂ ਦਾ ਯੌਨ ਸ਼ੋਸ਼ਣ ਕੀਤਾ। ਸ਼ਨੀਵਾਰ ਨੂੰ ਛਪੀ ਇਕ ਰਿਪੋਰਟ ਵਿਚ ਇਹ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਗਿਆ ਹੈ। ਰਿਪੋਰਟ ਮੁਤਾਬਕ ਲੀਗਨਰੀਜ ਆਫ ਕ੍ਰਾਈਸਟ ਦੇ ਸੰਸਥਾਪਕ ਮਾਰਸ਼ੀਅਲ ਮੈਸੀਅਲ ਨੇ ਘੱਟ ਤੋਂ ਘੱਟ 60 ਬੱਚਿਆਂ ਦਾ ਯੌਨ ਸ਼ੋਸ਼ਣ ਕੀਤਾ।

ਸਾਲ 1941 ਤੋਂ ਬਾਅਦ ਤੋਂ ਕੁੱਲ 33 ਪਾਦਰੀਆਂ ਜਾਂ ਛੋਟੋ ਪਾਰਦੀਆਂ ਨੇ ਅੱਲ੍ਹੜ ਉਮਰ ਦੇ ਬੱਚਿਆਂ ਦਾ ਯੌਨ ਸ਼ੋਸ਼ਣ ਕੀਤਾ। ਰਿਪੋਰਟ ਵਿਚ 1941 ਤੋਂ ਲੈ ਕੇ ਦਸੰਬਰ 2019 ਤੱਕ ਦੇ ਮਾਮਲਿਆਂ ਦੀ ਜਾਣਕਾਰੀ ਦਿੱਤੀ ਗਈ ਹੈ। ਇਸ ਸਬੰਧ ਵਿਚ ਇਕ ਬਿਆਨ ਵਿਚ ਕਿਹਾ ਗਿਆ ਕਿ ਜ਼ਿਆਦਾਤਰ ਪੀੜਤਾਂ ਵਿਚ 11 ਤੋਂ 16 ਸਾਲ ਦੀ ਉਮਰ ਦੇ ਬੱਚੇ ਹਨ। ਇਸ ਵਿਚ ਕਿਹਾ ਗਿਆ ਹੈ ਕਿ ਯੌਨ ਸ਼ੋਸ਼ਣ ਕਰਨ ਵਾਲੇ 33 ਵਿਚੋਂ 18 ਪਾਦਰੀ ਹੁਣ ਵੀ ਸੰਗਠਨ ਦਾ ਹਿੱਸਾ ਹਨ ਪਰ ਉਹਨਾਂ ਨੂੰ ਜਨਤਾ ਜਾਂ ਬੱਚਿਆਂ ਨਾਲ ਜੁੜੇ ਕੰਮਾਂ ਤੋਂ ਹਟਾ ਲਿਆ ਗਿਆ ਹੈ। ਮੈਸਿਏਲ ਨੂੰ ਯੌਨ ਸ਼ੋਸ਼ਣ ਦੇ ਦੋਸ਼ਾਂ ਦਾ ਸਾਲਾਂ ਤੱਕ ਸਾਹਮਣਾ ਕਰਨ ਤੋਂ ਬਾਅਦ ਬੈਨੇਡਿਕਸ ਸਾਲਹਵੇਂ ਨੇ 2006 ਵਿਚ ਜ਼ਿੰਦਗੀ ਭਰ ਦੇ ਲਈ ਪ੍ਰਾਰਥਨਾ ਕਰਨ ਦੇ ਅਧਿਕਾਰ ਤੋਂ ਵਾਂਝੇ ਕਰਨ ਦਾ ਹੁਕਮ ਦਿੱਤਾ ਸੀ। ਮੈਸੀਏਲ ਦੀ 2008 ਵਿਚ ਮੌਤ ਹੋ ਗਈ ਸੀ। ਉਸ ਨੇ ਦੋਸ਼ ਲਾਉਣ ਵਾਲੇ ਲੋਕਾਂ ਦਾ ਕਦੇ ਸਾਹਮਣਾ ਨਹੀਂ ਕੀਤਾ। 

Baljit Singh

This news is Content Editor Baljit Singh