ਪੈਰਿਸ 'ਚ ਪਰੇਡ ਤੋਂ ਬਾਅਦ ਪੁਲਸ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੱੜਪ

07/14/2019 11:41:57 PM

ਪੈਰਿਸ - ਫਰਾਂਸ ਦੇ ਰਾਸ਼ਟਰਪਤੀ ਐਮਾਨੁਏਲ ਮੈਕਰੋਨ ਨੇ ਐਤਵਾਰ ਨੂੰ ਸਾਲਾਨਾ ਬੈਸਟੀਲ ਦਿਵਸ ਪਰੇਡ 'ਚ ਯੂਰਪੀ ਫੌਜੀ ਸਹਿਯੋਗ ਦਾ ਪ੍ਰਦਰਸ਼ਨ ਕੀਤਾ ਪਰ ਪਰੇਡ ਤੋਂ ਬਾਅਦ ਪੁਲਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਹਿੰਸਕ ਝੱੜਪ ਹੋ ਗਈ। ਜਰਮਨੀ ਦੀ ਚਾਂਸਲਰ ਮਰਕੇਲ, ਨੀਦਰਲੈਂਡ ਦੇ ਪ੍ਰਧਾਨ ਮੰਤਰੀ ਮਾਰਕ ਰੂਟਾ ਦੇ ਸ਼ਾਂਜ ਐਲਿਸੀਜ 'ਤੇ ਮੈਕਰੋਨ ਨਾਲ ਪਰੇਡ ਦੇਖੀ। ਇਨ੍ਹਾਂ ਤੋਂ ਇਲਾਵਾ ਪਰੇਡ 'ਚ 9 ਹੋਰ ਯੂਰਪੀ ਫੌਜਾਂ ਦੇ ਨੁਮਾਇੰਦੇ ਮੌਜੂਦ ਸਨ। ਹਾਲਾਂਕਿ ਫਰਾਂਸ ਦੇ ਰਾਸ਼ਟਰੀ ਦਿਵਸ ਦਾ ਜਸ਼ਨ ਪਰੇਡ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਅਤੇ ਪੁਲਸ ਵਿਚਾਲੇ ਝੱੜਪਾਂ ਥੋੜਾ ਫਿੱਕਾ ਪੈ ਗਿਆ।

ਇਸ ਝੱੜਪ ਨਾਲ ਇਸ ਸਾਲ ਦੀ ਸ਼ੁਰੂਆਤ 'ਚ ਹੋਏ 'ਯੈਲੋ ਵੈਸਟ' ਪ੍ਰਦਰਸ਼ਨ ਦੌਰਾਨ ਹੋਈ ਹਿੰਸਾ ਦੀਆਂ ਯਾਦਾਂ ਹੋ ਗਈਆਂ। ਪੁਲਸ ਨੇ ਸ਼ਾਂਜ ਐਲਿਸੀਜ ਤੋਂ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਲਈ ਹੰਝੂ ਗੈਸ ਦੇ ਗੋਲੇ ਛੱਡੇ। ਪ੍ਰਦਰਸ਼ਨਕਾਰੀਆਂ ਨੇ ਸੁਰੱਖਿਆ ਬੈਰੀਅਰ ਤੋੜ ਦਿੱਤੇ ਅਤੇ ਕੂੜੇਦਾਨ ਅਤੇ ਪਖਾਨਿਆਂ ਨੂੰ ਅੱਗ ਲਾ ਦਿੱਤੀ। ਇਸ ਤੋਂ ਪਹਿਲਾਂ ਪਰੇਡ ਬਿਨਾਂ ਕਿਸੇ ਰੁਕਾਵਟ ਨਾਲ ਖਤਮ ਹੋਈ। ਪਰੇਡ 'ਚ ਸੁਰੱਖਿਆ ਬਲਾਂ ਨੇ 4300 ਤੋਂ ਜ਼ਿਆਦਾ ਮੈਂਬਰਾਂ ਨੇ ਮਾਰਚ ਕੀਤਾ। ਮੈਕਰੋਨ ਨੇ ਫਰਾਂਸ ਦੇ ਚੀਫ ਆਫ ਸਟਾਫ ਜਨਰਲ ਫ੍ਰਾਂਕੋਈ ਲਿਕੋਂਤ੍ਰੇ ਦੇ ਨਾਲ ਇਕ ਖੁਲ੍ਹੀ ਕਮਾਰ ਕਾਰ ਤੋਂ ਪਰੇਡ ਦਾ ਨਿਰੀਖਣ ਕੀਤਾ।

ਸੂਤਰਾਂ ਨੇ ਦੱਸਿਆ ਕਿ ਅੰਦੋਲਨ ਦੇ 2 ਪ੍ਰਮੁੱਖ ਮੈਂਬਰਾਂ ਜੇਰੋਮ ਰੋਡ੍ਰਿਗਸ ਅਤੇ ਮੈਕੀਸਮ ਨਿਕੋਲੀ ਨੂੰ ਪੁਲਸ ਨੇ ਹਿਰਾਸਤ 'ਚ ਲਿਆ ਸੀ। ਪੈਰਿਸ ਦੇ ਅਹੁਦਾ ਅਧਿਕਾਰੀਆਂ ਨੇ ਆਖਿਆ ਕਿ ਝੱੜਪ ਤੋਂ ਪਹਿਲਾਂ 152 ਵਿਅਕਤੀਆਂ ਨੂੰ ਹਿਰਾਸਤ 'ਚ ਲਿਆ ਗਿਆ ਸੀ। ਪਰੇਡ ਦਾ ਇਕ ਆਕਰਸ਼ਕ ਫ੍ਰਾਂਸੀਸੀ ਉੱਦਮੀ ਫ੍ਰੈਂਕੀ ਜਪਾਟਾ ਵੱਲੋਂ ਆਪਣੇ ਆਧੁਨਿਕ ਫਲਾਈਬੋਰਡ ਦਾ ਪ੍ਰਦਰਸ਼ਨ ਰਿਹਾ। ਮੈਕਰੋਨ ਨੇ ਫਰਾਂਸ 2 ਟੈਲੀਵੀਜ਼ਨ ਤੋਂ ਕਿਹਾ ਕਿ ਫੌਜ ਬਦਲ ਰਹੀ ਹੈ। ਇਹ ਸਾਡੇ ਫੌਜੀਆਂ, ਸਾਡੀ ਹਕੂਮਤ ਅਤੇ ਸਾਡੀ ਆਜ਼ਾਦੀ ਲਈ ਆਧੁਨਿਕ ਬਣ ਰਹੀ ਹੈ।

Khushdeep Jassi

This news is Content Editor Khushdeep Jassi