ਫਿਲੀਪਨਜ਼ ਵਿਚ ਫੌਜ ਤੇ ਅੱਤਵਾਦੀਆਂ ਵਿਚਕਾਰ ਝੜਪ, 12 ਲੋਕਾਂ ਦੀ ਮੌਤ

07/30/2020 6:49:29 PM

ਮਨੀਲਾ- ਫਿਲੀਪਨਜ਼ ਦੇ ਦੱਖਣੀ ਮੈਗੁਨਡਨਾਓ ਸੂਬੇ ਵਿਚ ਸਰਕਾਰੀ ਸੁਰੱਖਿਆ ਕਰਮਚਾਰੀਆਂ ਅਤੇ ਅੱਤਵਾਦੀਆਂ ਵਿਚਕਾਰ ਹੋਈ ਝੜਪ ਵਿਚ 2 ਫੌਜੀਆਂ ਸਣੇ 12 ਲੋਕਾਂ ਦੀ ਮੌਤ ਹੋ ਗਈ ਜਦਕਿ 13 ਹੋਰ ਫੌਜੀ ਜ਼ਖਮੀ ਹੋ ਗਏ। ਫੌਜ ਦੇ ਬੁਲਾਰੇ ਲੈਫਟੀਨੈਂਟ ਕਰਨਲ ਐੱਨਹਾਵਕ ਐਟਿਲਾਨੋ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।

 

ਲੈਫਟੀਨੈਂਟ ਕਰਨਲ ਐੱਨਹਾਵਕ ਐਟਿਲਾਨੋ ਨੇ ਦੱਸਿਆ ਕਿ ਸੁਰੱਖਿਆ ਕਰਮਚਾਰੀ ਤੜਕੇ ਸਵੇਰੇ ਸਾਢੇ 5 ਵਜੇ ਦਾਤੂ ਸਲਿਬੋ ਦੇ ਨੇੜਲੇ ਇਕ ਪਿੰਡ ਵਿਚ ਅੱਤਵਾਦੀ ਸੰਗਠਨ ਬਾਂਗਸਾਮੋਰੋ ਇਸਲਾਮਕ ਫਰੀਡਮ ਫਾਈਟਰਜ਼ ਦੇ ਨੇਤਾ ਹਸਨ ਇੰਦਾਲ ਦੀ ਭਾਲ ਕਰ ਰਹੇ ਸਨ। ਉਸ ਨੂੰ ਕੁਝ ਬੰਦੂਕਧਾਰੀਆਂ ਨਾਲ ਪਿੰਡ ਵਿਚ ਦੇਖਿਆ ਗਿਆ ਸੀ। ਇਸ ਮੁਹਿੰਮ ਦੌਰਾਨ ਸੁਰੱਖਿਆ ਫੌਜ ਦਾ ਸਾਹਮਣਾ ਅਚਾਨਕ 20 ਅੱਤਵਾਦੀਆਂ ਨਾਲ ਹੋਇਆ। ਸੁਰੱਖਿਆ ਫੌਜ ਅਤੇ ਅੱਤਵਾਦੀਆਂ ਵਿਚਕਾਰ ਤਕਰੀਬਨ 6 ਘੰਟਿਆਂ ਤੱਕ ਭਿਆਨਕ ਗੋਲੀਬਾਰੀ ਹੋਈ। ਅੱਤਵਾਦੀ ਸੰਗਠਨ ਨੇ ਸੁਰੱਖਿਆ ਕਰਮਚਾਰੀਆਂ ਖਿਲਾਫ ਲੜਾਈ ਲਈ ਹੋਰ ਲੜਾਕਿਆਂ ਨੂੰ ਭੇਜਣਾ ਸ਼ੁਰੂ ਕਰ ਦਿੱਤਾ ਜਿਸ ਦੇ ਬਾਅਦ ਫੌਜ ਨੇ ਇਹ ਮੁਹਿੰਮ ਵਿਚ ਹੀ ਛੱਡ ਦਿੱਤੀ। ਇੱਥੇ 200 ਤੋਂ 300 ਲੜਾਕੇ ਕਿਰਿਆਸ਼ੀਲ ਹਨ ਜੋ ਦੱਖਣੀ ਫਿਲਪੀਨਜ਼ ਦੇ ਮਿੰਡਾਨਾਓ ਵਿਚ ਹਿੰਸਕ ਗਤੀਵਿਧੀਆਂ ਨੂੰ ਅੰਜਾਮ ਦੇਣ ਦਾ ਕੰਮ ਕਰਦੇ ਹਨ। 

Sanjeev

This news is Content Editor Sanjeev