ਕੈਨੇਡਾ ਦੀ ਨਾਗਰਿਕਤਾ ਹਾਸਲ ਕਰਨ ਦਾ ਰਾਹ ਹੋਇਆ ਪੱਧਰਾ, ਬਿੱਲ ਸੀ-6 ਬਣਿਆ ਕਾਨੂੰਨ

06/20/2017 1:37:08 PM

ਓਟਾਵਾ— ਕੈਨੇਡਾ ਦੇ ਇਮੀਗ੍ਰੇਸ਼ਨ ਸੰਬੰਧੀ ਬਿੱਲ ਸੀ-6 'ਤੇ ਗਵਰਨਰ ਜਰਨਲ ਨੇ ਮੋਹਰ ਲਗਾ ਦਿੱਤੀ ਹੈ। ਇਸ ਬਿੱਲ ਦੇ ਕਾਨੂੰਨ ਬਣਨ ਦੇ ਨਾਲ ਹੀ ਕੈਨੇਡਾ ਦੀ ਨਾਗਰਿਕਤਾ ਹਾਸਲ ਕਰਨ ਦਾ ਸੌਖਾ ਅਤੇ ਪੱਧਰਾ ਹੋ ਗਿਆ ਹੈ। ਇਸ ਨਵੇਂ ਕਾਨੂੰਨ ਮੁਤਾਬਕ—
1. ਨਾਗਰਿਕਤਾ ਹਾਸਲ ਕਰਨ ਲਈ ਪੰਜ ਸਾਲਾਂ ਵਿਚ 1095 ਦਿਨ ਯਾਨੀ ਕਿ ਤਿੰਨ ਸਾਲ ਹੀ ਕੈਨੇਡਾ ਵਿਚ ਰਹਿਣਾ ਜ਼ਰੂਰੀ ਹੋਵੇਗਾ।
2. ਨਾਗਰਿਤਾ ਹਾਸਲ ਕਰਨ ਵਾਲੇ 18 ਤੋਂ 54 ਸਾਲ ਤੱਕ ਦੀ ਉਮਰ ਦੇ ਵਿਅਕਤੀਆਂ ਨੂੰ ਅੰਗਰੇਜ਼ੀ ਭਾਸ਼ਾ ਅਤੇ ਕੈਨੇਡਾ ਬਾਰੇ ਜਾਣਕਾਰੀ ਦਾ ਟੈਸਟ ਦੇਣਾ ਹੋਵੇਗਾ।
3. ਪਰਮਾਨੈਂਟ ਰੈਜ਼ੀਡੈਂਟ ਬਣਨ ਤੋਂ ਪਹਿਲਾਂ ਕੈਨੇਡਾ ਵਿਚ ਅਸਥਾਈ ਤੌਰ 'ਤੇ ਰਹੇ ਵਿਅਕਤੀ ਨੂੰ ਇਕ ਸਾਲ ਤੱਕ ਦਾ ਲਾਭ ਮਿਲੇਗਾ, ਚਾਹੇ ਉਹ ਵਰਕ ਪਰਮਿਟ ਜਾਂ ਫਿਰ ਸਟਡੀ ਵੀਜ਼ਾ 'ਤੇ ਕੈਨੇਡਾ ਵਿਚ ਰਹੇ ਹੋਣ।
4. ਨਾਗਰਿਕਤਾ ਹਾਸਲ ਕਰਨ ਤੋਂ ਪਹਿਲਾਂ 'ਕੈਨੇਡਾ ਵਿਚ ਰਹਿਣ ਦੀ ਇੱਛਾ' ਜ਼ਾਹਰ ਕਰਨਾ ਲਾਜ਼ਮੀ ਸੀ, ਹੁਣ ਇਸ ਸ਼ਰਤ ਨੂੰ ਖਤਮ ਕਰ ਦਿੱਤਾ ਗਿਆ ਹੈ।
5. ਦੋਹਰੀ ਨਾਗਰਿਕਤਾ ਰੱਖਣ ਵਾਲਿਆਂ ਤੋਂ ਕੈਨੇਡਾ ਦੀ ਨਾਗਰਿਕਤਾ ਰਾਸ਼ਟਰੀ ਸੁਰੱਖਿਆ ਕਾਰਨਾਂ ਕਰਕੇ ਨਹੀਂ ਖੋਹੀ ਜਾਵੇਗੀ। 
6. 18 ਸਾਲ ਤੋਂ ਘੱਟ ਉਮਰ ਦੇ ਬੱਚੇ, ਸ਼ਰਤਾਂ ਪੂਰੀਆਂ ਕਰਨ ਉਪਰੰਤ ਨਾਗਰਿਕਤਾ ਹਾਸਲ ਕਰ ਸਕਣਗੇ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਆਪਣੇ ਮਾਤਾ-ਪਿਤਾ ਦੀ ਮਨਜ਼ੂਰੀ ਲੈਣੀ ਪੈਂਦੀ ਸੀ ਜਾਂ ਉਨ੍ਹਾਂ ਦੇ ਨਾਲ ਅਪਲਾਈ ਕਰਨਾ ਪੈਂਦਾ ਸੀ।
7. ਗਲਤ ਢੰਗ ਨਾਲ ਹਾਸਲ ਕੀਤੀ ਗਈ ਨਾਗਰਿਕਤਾ ਜੇਕਰ ਖੋਹੀ ਜਾਂਦੀ ਹੈ ਤਾਂ ਸਰਕਾਰ ਦੇ ਇਸ ਫੈਸਲੇ ਨੂੰ ਅਦਾਲਤ ਵਿਚ ਚੈਲੇਂਜ ਕੀਤਾ ਜਾ ਸਕੇਗਾ।

Kulvinder Mahi

This news is News Editor Kulvinder Mahi