ਲਿਬਨਾਨ ''ਚ ਸ਼ਰਧਾਲੂਆਂ ਲਈ ਮੁੜ ਖੁੱਲ੍ਹੀਆਂ ਚਰਚਾਂ

05/10/2020 5:42:48 PM

ਬੇਰੂਤ- ਲਿਬਨਾਨ ਵਿਚ ਤਕਰੀਬਨ ਦੋ ਮਹੀਨਿਆਂ ਬਾਅਦ ਪਹਿਲੀ ਵਾਰ ਚਰਚਾਂ ਨੂੰ ਸ਼ਰਧਾਲੂਆਂ ਲਈ ਖੋਲ੍ਹਿਆ ਗਿਆ। ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਵਧੇਰੇ ਚਰਚਾਂ ਨੂੰ ਲੋਕਾਂ ਲਈ ਬੰਦ ਕਰ ਦਿੱਤਾ ਗਿਆ ਸੀ ਪਰ ਲਿਬਨਾਨੀ ਅਧਿਕਾਰੀਆਂ ਨੇ ਮਰਚ ਤੋਂ ਲਾਈਆਂ ਪਾਬੰਦੀਆਂ ਵਿਚ ਢਿੱਲ ਦੇਣਾ ਸ਼ੁਰੂ ਕਰ ਦਿੱਤਾ ਹੈ। 

ਚਰਚਾਂ ਤੇ ਮਸਜਿਦਾਂ ਨੂੰ ਹੁਣ ਐਤਵਾਰ ਤੇ ਸ਼ੁੱਕਰਵਾਰ ਨੂੰ ਸ਼ਰਧਾਲੂਆਂ ਲਈ ਖੋਲ੍ਹਣ ਦੀ ਆਗਿਆ ਹੈ। ਇਹਨਾਂ ਵਿਚ ਸਮਰਥਾ ਸੀਮਿਤ ਕਰ ਦਿੱਤੀ ਗਈ ਹੈ ਤੇ ਸਮਾਜਿਕ ਦੂਰੀ ਬਣਾਏ ਰੱਖਣ ਦੇ ਨਿਯਮਾਂ ਸਣੇ ਹੋਰ ਸੁਰੱਖਿਆ ਉਪਾਅ ਨਾਲ ਸਬੰਧਤ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕੀਤਾ ਜਾਂਦਾ ਹੈ। ਐਤਵਾਰ ਨੂੰ ਲਿਬਨਾਨ ਦੀਆਂ ਚਰਚਾਂ ਵਿਚ ਦਾਖਲ ਹੋਣ ਵਾਲੇ ਕਈ ਸਰਧਾਲੂਆਂ ਨੂੰ ਸਵੱਛਤਾ ਪ੍ਰਕਿਰਿਆ ਤੋਂ ਲੰਘਣਾ ਪਿਆ ਤੇ ਉਹਨਾਂ ਦੇ ਤਾਪਮਾਨ ਦੀ ਜਾਂਚ ਕੀਤੀ ਗਈ, ਫਿਰ ਉਹਨਾਂ ਨੂੰ ਇਕ ਤੈਅ ਦੂਰੀ 'ਤੇ ਬਿਠਾਇਆ ਗਿਆ। ਹਾਲੀਆ ਇਤਿਹਾਸ ਵਿਚ ਪਹਿਲੀ ਵਾਰ ਪਿਛਲੇ ਮਹੀਨੇ ਈਸਟਰ ਦੀ ਪ੍ਰਾਰਥਨਾ ਖਾਲ੍ਹੀ ਪਈਆਂ ਚਰਚਾਂ ਵਿਚ ਸੰਪਨ ਹੋਈ ਸੀ। ਇਥੋਂ ਤੱਕ ਕਿ 1975-90 ਦੇ ਵਿਚਾਲੇ ਦੇਸ਼ ਵਿਚ ਚੱਲੇ ਗ੍ਰਹਿ ਯੁੱਧ ਵਿਚ ਵੀ ਲੋਕਾਂ ਨੇ ਪੂਜਾ ਸਥਲਾਂ 'ਤੇ ਜਾਣਾ ਬੰਦ ਨਹੀਂ ਕੀਤਾ ਸੀ। ਲਿਬਨਾਨ ਵਿਚ ਪੂਰੇ ਪੱਛਮੀ ਏਸ਼ੀਆ ਵਿਚ ਸਭ ਤੋਂ ਵਧੇਰੇ ਈਸਾਈ ਆਬਾਦੀ ਹੈ। ਅਮਰੀਕਾ ਦੀ ਜਾਨ ਹਾਪਕਿਨਸ ਯੂਨੀਵਰਸਿਟੀ ਮੁਤਾਬਕ ਲਿਬਨਾਨ ਵਿਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ 809 ਮਾਮਲੇ ਦਰਜ ਕੀਤੇ ਗਏ ਹਨ ਤੇ 26 ਲੋਕਾਂ ਦੀ ਮੌਤ ਹੋਈ ਹੈ।

Baljit Singh

This news is Content Editor Baljit Singh