ਚਰਚ ਵਿਚ ਇਸ ਮਾਡਲ ਨੂੰ ਅਜਿਹਾ ਫੋਟੋਸ਼ੂਟ ਕਰਾਉਣਾ ਪਿਆ ਭਾਰੀ, ਹੁਣ ਜਾਣਾ ਪੈ ਸਕਦਾ ਹੈ ਜੇਲ (ਤਸਵੀਰਾਂ)

07/27/2017 4:03:39 PM

ਮਾਸਕੋ— ਰੂਸ ਵਿਚ ਇਕ ਮਾਡਲ ਨੇ ਪੁਰਾਣੀ ਚਰਚ ਵਿਚ ਬਰਾਇਡਲ ਫੋਟੋਸ਼ੂਟ ਕਰਾਉਣਾ ਭਾਰੀ ਪੈ ਗਿਆ। ਹੁਣ ਉਸ ਉੱਤੇ ਤਿੰਨ ਸਾਲ ਲਈ ਜੇਲ ਜਾਣ ਦਾ ਖਤਰਾ ਮੰਡਰਾ ਰਿਹਾ ਹੈ । ਚਰਚ ਨੇ ਉਸ ਉੱਤੇ ਅਸ਼ਲੀਲ ਕੱਪੜਿਆਂ ਵਿਚ ਫੋਟੋਸ਼ੂਟ ਕਰਵਾ ਕੇ ਚਰਚ ਦੀ ਪਵਿੱਤਰਤਾ ਭੰਗ ਕਰਨ ਦਾ ਇਲਜ਼ਾਮ ਲਗਾਇਆ ਹੈ । ਅਜਿਹੇ ਮਾਮਲਿਆਂ ਵਿਚ ਰੂਸ ਵਿਚ ਬਹੁਤ ਸਖਤ ਕਨੂੰਨ ਹਨ । ਮਾਡਲ ਨੇ ਇਕ ਵਿਆਹ ਦੀ ਮੈਗਜ਼ੀਨ ਲਈ ਤਸਵੀਰਾਂ ਖਿੱਚਵਾਈਆਂ ਸਨ । ਹੁਣ ਮਾਡਲ ਦੇ ਨਾਲ-ਨਾਲ ਫੋਟੋਗ੍ਰਾਫਰ ਅਤੇ ਮੈਗਜ਼ੀਨ ਦੇ ਐਡੀਟਰ ਨੂੰ ਵੀ ਜੇਲ ਹੋ ਸਕਦੀ ਹੈ । 
ਇਹ ਹੈ ਮਾਮਲਾ
ਕਸੇਨੀਆ ਕਲੁਗਿਨਾ ਨਾਮਕ 23 ਸਾਲ ਦੀ ਮਾਡਲ ਨੇ ਤਾਤਾਰਸਤਾਨ ਰੀਜਨ ਦੀ ਇਕ ਪੁਰਾਣੀ ਚਰਚ ਵਿਚ ਬਰਾਇਡਲ ਫੋਟੋਸ਼ੂਟ ਕਰਾਇਆ ਸੀ । ਇਸ ਦੌਰਾਨ ਉਸ ਨੇ ਟਰਾਂਸਪੇਰੇਂਟ ਡਰੈੱਸ ਪਾਈ ਹੋਈ ਸੀ। ਇਸ ਮੁਸਲਮਾਨ ਬਹੁਲ ਖੇਤਰ ਵਿਚ ਇਹ ਚਰਚ ਰੂਸੀ ਕ੍ਰਾਂਤੀ ਤੋਂ ਪਹਿਲਾਂ ਦੀ ਹੈ ਅਤੇ ਇਸ ਦੀ ਹਾਲਤ ਵੀ ਖਸਤਾ ਹੋ ਚੁੱਕੀ ਹੈ । ਹਾਲਾਂਕਿ ਹੁਣ ਵੀ ਇੱਥੇ ਕਦੇ-ਕਦੇ ਅਰਦਾਸ ਅਤੇ ਧਾਰਮਿਕ ਗਤੀਵਿਧੀਆਂ ਹੁੰਦੀਆਂ ਹਨ । ਚਰਚ ਦਾ ਕਹਿਣਾ ਹੈ ਕਿ ਕਸੇਨਿਆ ਨੇ ਬਿਨ੍ਹਾਂ ਸਿਰ ਢੱਕੇ ਅਤੇ ਅੱਧ-ਨੰਗੀ ਹਾਲਤ ਵਿਚ ਚਰਚ ਦੀ ਇਮਾਰਤ ਵਿਚ ਤਸਵੀਰਾਂ ਖਿੱਚਵਾ ਕੇ ਇਸ ਦੀ ਪਵਿੱਤਰਤਾ ਭੰਗ ਕੀਤੀ ਹੈ । ਇਸ ਬਾਰੇ ਵਿਚ ਫਾਦਰ ਵਲਾਦਿਮੀਰ ਦਾ ਕਹਿਣਾ ਹੈ ਕਿ ਚਰਚ ਠੀਕ ਹੈ ਜਾਂ ਨਹੀਂ ਜਾਂ ਟੁੱਟੀ ਹੋਈ ਹੈ, ਇਸ ਨਾਲ ਕੋਈ ਫਰਕ ਨਹੀਂ ਪੈਂਦਾ ।ਹਾਲਾਂਕਿ ਮੈਗਜ਼ੀਨ ਸੋਵੇਤ ਡਾ. ਲਿਉਬੋਵ ਨੇ ਚਰਚ ਵਿਚ ਫੋਟੋਸ਼ੂਟ ਲਈ ਮੁਆਫੀ ਮੰਗ ਲਈ ਹੈ ।