ਅਮਰੀਕਾ ’ਚ ਕ੍ਰਿਸਮਸ ਮੌਕੇ ਧਮਾਕਾ, ਤਿੰਨ ਜ਼ਖਮੀ

12/25/2020 10:23:29 PM

ਨੈਸ਼ਵਿਲ (ਅਮਰੀਕਾ)-ਅਮਰੀਕਾ ਦੇ ਨੈਸ਼ਵਿਲ ’ਚ ਕ੍ਰਿਸਮਸ ਦੀ ਸਵੇਰ ਇਕ ਵਾਹਨ ’ਚ ਧਮਾਕਾ ਹੋਇਆ ਅਤੇ ਇਕ ਵੱਡੇ ਖੇਤਰ ’ਚ ਖਿੜਕੀਆਂ ਦੇ ਕੱਚ ਟੁੱਟ ਗਏ ਅਤੇ ਨੇੜੇ ਦੀਆਂ ਇਮਾਰਤਾਂ ’ਚ ਧਮਕ ਮਹਿਸੂਸ ਕੀਤੀ ਗਈ। ਪ੍ਰਸ਼ਾਸਨ ਦਾ ਮੰਨਣਾ ਹੈ ਕਿ ਇਹ ਧਮਾਕਾ ਜਾਨਬੁੱਝ ਕੇ ਕੀਤਾ ਗਿਆ ਹੈ। ਐੱਫ.ਬੀ.ਆਈ. ਮਾਮਲੇ ਦੀ ਜਾਂਚ ਕਰ ਰਿਹਾ ਹੈ।



ਇਹ ਵੀ ਪੜ੍ਹੋ -ਰੂਸ ’ਚ ਇਕ ਦਿਨ ’ਚ ਕੋਰੋਨਾ ਦੇ 29,018 ਨਵੇਂ ਮਾਮਲੇ ਆਏ ਸਾਹਮਣੇ

ਪੁਲਸ ਬੁਲਾਰੇ ਡਾਨ ਏਰੋਨ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਸਾਢੇ ਛੇ ਵਜੇ ਧਮਾਕਾ ਹੋੋਇਆ ਅਤੇ ਧਮਾਕੇ ਕਾਰਣ 3 ਲੋਕ ਜ਼ਖਮੀ ਹੋ ਗਏ ਹਨ। ਉਨ੍ਹਾਂ ਨੇ ਕਿਹਾ ਕਿ ਪਲਸ ਦਾ ਪਹਿਲਾਂ ਮੰਨਣਾ ਸੀ ਕਿ ਧਮਾਕੇ ’ਚ ਕੋਈ ਵਾਹਨ ਸ਼ਾਮਲ ਹੈ। ਏਰੋਨ ਨੇ ਦੱਸਿਆ ਕਿ ਤਿੰਨ ਲੋਕ ਇਲਾਜ ਅਧੀਨ ਹਨ ਅਤੇ ਉਨ੍ਹਾਂ ’ਚੋਂ ਕਿਸੇ ਦੀ ਹੀ ਹਾਲਾਤ ਗੰਭੀਰ ਨਹੀਂ ਹੈ।

ਇਹ ਵੀ ਪੜ੍ਹੋ -ਅਮਰੀਕਾ 'ਚ ਮੁੜ ਇਕ ਹੋਰ ਕਾਲੇ ਵਿਅਕਤੀ ਦੀ ਹੱਤਿਆ, ਨਾਰਾਜ਼ ਲੋਕਾਂ ਨੇ ਕੀਤਾ ਵਿਖਾਵਾ

ਘਟਨਾ ਸਥਾਨ ’ਤੇ ਅੱਗ ਦੀਆਂ ਲਪਟਾਂ ਅਤੇ ਕਾਲਾ ਧੂੰਆਂ ਉੱਠਦਾ ਦੇਖਿਆ ਗਿਆ। ਇਥੇ ਸੈਲਾਨੀਆਂ ਦੀ ਭੀੜ ਰਹਿੰਦੀ ਹੈ ਅਤੇ ਰੈਸਟੋਰੈਂਟ ਅਤੇ ਕਈ ਹੋਰ ਖੁਦਰਾ ਦੁਕਾਨਾਂ ਹਨ। ਇਸ ਧਮਾਕੇ ਦੇ ਚੱਲਦੇ ਨੇੜੇ ਦੇ ਭਵਨਾਂ ’ਚ ਝਟਕੇ ਮਹਿਸੂਸ ਕੀਤੇ ਗਏ। ਗਵਰਨਰ ਬਿਲ ਲੀ ਨੇ ਟਵੀਟ ਕੀਤਾ ਕਿ ਸੂਬਾ ਇਹ ਪਤਾ ਲਾਉਣ ਲਈ ਜ਼ਰੂਰੀ ਸਰੋਤ ਮੁਹੱਈਆ ਕਰਵਾਵੇਗਾ ਕਿ ਕੀ ਹੋਇਆ ਅਤੇ ਉਸ ਦੇ ਲਈ ਕੌਣ ਜ਼ਿੰਮੇਵਾਰ ਹੈ।

ਇਹ ਵੀ ਪੜ੍ਹੋ -ਇਹ ਹੈ ਦੁਨੀਆ ਦਾ ਸਭ ਤੋਂ ਠੰਡਾ ਪਿੰਡ, -71 ਡਿਗਰੀ ਤੱਕ ਪਹੁੰਚ ਜਾਂਦੈ ਤਾਪਮਾਨ (ਤਸਵੀਰਾਂ)

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

Karan Kumar

This news is Content Editor Karan Kumar