ਬਲਾਤਕਾਰ ਦੀ ਸ਼ਿਕਾਇਤ ਤੋਂ ਬਾਅਦ ਪੈਰਿਸ ''ਚ ਗ੍ਰਿਫਤਾਰ ਕ੍ਰਿਸ ਬ੍ਰਾਊਨ ਰਿਹਾਅ

01/24/2019 2:24:10 AM

ਪੈਰਿਸ — ਬਲਾਤਕਾਰ ਦੇ ਇਕ ਦੋਸ਼ 'ਚ ਪੈਰਿਸ 'ਚ ਹਿਰਾਸਤ 'ਚ ਲਏ ਜਾਣ ਦੇ ਕੁਝ ਹੀ ਘੰਟਿਆਂ ਬਾਅਦ ਗਾਇਕ ਕ੍ਰਿਸ ਬ੍ਰਾਊਨ ਨੂੰ ਰਿਹਾਅ ਕਰ ਦਿੱਤਾ ਗਿਆ। ਲੀ ਮੈਨਡ੍ਰੀਨ ਓਰੀਐਂਟਲ ਹੋਟਲ 'ਚ ਕਥਿਤ ਬਲਾਤਕਾਰ ਦੀ ਘਟਨਾ ਦੀ ਜਾਂਚ ਤੋਂ ਬਾਅਦ ਮੰਗਲਵਾਰ ਨੂੰ ਪੁਲਸ ਨੇ 29 ਸਾਲਾ ਗਾਇਕ ਅਤੇ ਇਕ ਬਾਡੀਗਾਰਡ ਸਮੇਤ ਉਸ ਦੇ 2 ਸਹਿਯੋਗੀਆਂ ਨੂੰ ਹਿਰਾਸਤ 'ਚ ਲਿਆ ਸੀ। ਪੈਰਿਸ ਫੈਸ਼ਨ ਵੀਕ 'ਚ ਹਿੱਸਾ ਲੈਣ ਲਈ ਉਹ ਇਸ ਹੋਟਲ 'ਚ ਰੁਕੇ ਸਨ। ਗ੍ਰੈਮੀ ਪੁਰਸਕਾਰ ਜੇਤੂ ਬ੍ਰਾਊਨ ਨੂੰ ਬਲਾਤਕਾਰ ਅਤੇ ਨਸ਼ੀਲੀ ਦਵਾਈਆਂ ਦੇ ਅਪਰਾਧ ਦੇ ਸ਼ੱਕ 'ਚ ਹਿਰਾਸਤ 'ਚ ਲਿਆ ਗਿਆ ਸੀ।
ਇਕ ਔਰਤ ਨੇ ਦਾਅਵਾ ਕੀਤਾ ਸੀ ਕਿ ਇਸ ਸਾਲ 15 ਅਤੇ 16 ਜਨਵਰੀ ਵਿਚਾਲੇ ਆਪਣੇ ਹੋਟਲ ਦੇ ਕਮਰੇ 'ਚ ਬ੍ਰਾਊਨ ਨੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਸੀ। ਉਸ ਨੇ ਦੱਸਿਆ ਕਿ ਬ੍ਰਾਊਨ ਨਾਲ ਉਸ ਦੀ ਮੁਲਾਕਾਤ ਇਕ ਕਲੱਬ 'ਚ ਹੋਈ ਸੀ ਅਤੇ ਜਿਸ ਤੋਂ ਬਾਅਦ ਉਸ ਨਾਲ ਬਲਾਤਕਾਰ ਕੀਤਾ। ਉਸ ਦੇ ਬਾਡੀਗਾਰਡ ਅਤੇ ਉਸ ਦੇ ਇਕ ਦੋਸਤ ਨੇ ਵੀ ਉਸ ਦਾ ਜਿਨਸੀ ਉਤਪੀੜਣ ਕੀਤਾ। ਫਰਾਂਸ ਦੀ ਪੁਲਸ ਮਹਿਲਾ ਦੇ ਦਾਅਵੇ ਦੀ ਜਾਂਚ ਕਰ ਰਹੀ ਹੈ। ਰਿਹਾਈ ਤੋਂ ਬਾਅਦ ਬ੍ਰਾਊਨ ਨੇ ਇੰਸਟਾਗ੍ਰਾਮ 'ਤੇ ਇਸ ਦੋਸ਼ ਦਾ ਖੰਡਨ ਕੀਤਾ ਹੈ।