ਮਦੀਨਾ 'ਚ ਪਾਕਿ PM ਅਤੇ ਉਨ੍ਹਾਂ ਦੇ ਵਫ਼ਦ ਨੂੰ ਦੇਖ ਸ਼ਰਧਾਲੂਆਂ ਨੇ ਲਗਾਏ 'ਚੋਰ-ਚੋਰ' ਦੇ ਨਾਅਰੇ (ਵੀਡੀਓ)

04/29/2022 10:28:04 AM

ਰਿਆਦ (ਏਜੰਸੀ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੀ ਅਗਵਾਈ ਵਾਲੇ ਵਫ਼ਦ ਨੂੰ ਦੇਖ ਕੇ ਮਦੀਨਾ ਸਥਿਤ ਮਸਜਿਦ-ਏ-ਨਬਵੀ ਵਿਖੇ ਚੋਰ-ਚੋਰ ਦੇ ਨਾਅਰੇ ਲਾਏ ਗਏ। ਪ੍ਰਧਾਨ ਮੰਤਰੀ ਆਪਣੇ ਵਫ਼ਦ ਦੇ ਨਾਲ ਤਿੰਨ ਦਿਨਾਂ ਸਰਕਾਰੀ ਦੌਰੇ 'ਤੇ ਸਾਊਦੀ ਅਰਬ ਪਹੁੰਚੇ ਹਨ। ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਕ ਵਾਇਰਲ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਸੈਂਕੜੇ ਲੋਕ 'ਚੋਰ ਚੋਰ' ਦੇ ਨਾਅਰੇ ਲਗਾਉਂਦੇ ਹੋਏ ਦਿਖਾਈ ਦੇ ਰਹੇ ਹਨ। ਇਹ ਨਾਅਰੇ ਉਸ ਸਮੇਂ ਲਾਏ ਗਏ ਜਦੋਂ ਵਫ਼ਦ ਨੂੰ ਮਸਜਿਦ-ਏ-ਨਬਵੀ ਆਉਂਦੇ ਦੇਖਿਆ ਗਿਆ। ਦੱਸਿਆ ਗਿਆ ਕਿ ਘਟਨਾ ਤੋਂ ਬਾਅਦ ਪੁਲਸ ਨੇ ਉਨ੍ਹਾਂ (ਨਾਅਰੇਬਾਜ਼ੀ ਕਰਨ ਵਾਲਿਆਂ) ਨੂੰ ਗ੍ਰਿਫ਼ਤਾਰ ਕਰ ਲਿਆ।

ਇਹ ਵੀ ਪੜ੍ਹੋ: ਟਲਿਆ ਵੱਡਾ ਹਾਦਸਾ, ਲੈਂਡਿੰਗ ਤੋਂ ਪਹਿਲਾਂ ਫਟਿਆ ਜਹਾਜ਼ ਦਾ ਟਾਇਰ, ਵਾਲ-ਵਾਲ ਬਚੇ 150 ਲੋਕ

ਇੱਕ ਵੀਡੀਓ ਵਿੱਚ ਸੂਚਨਾ ਮੰਤਰੀ ਮਰੀਅਮ ਔਰੰਗਜ਼ੇਬ ਅਤੇ ਨੈਸ਼ਨਲ ਅਸੈਂਬਲੀ ਦੇ ਮੈਂਬਰ ਸ਼ਾਹਜ਼ੈਨ ਬੁਗਤੀ ਨੂੰ ਹੋਰਾਂ ਨਾਲ ਦੇਖਿਆ ਗਿਆ। ਪਾਕਿਸਤਾਨੀ ਅਖ਼ਬਾਰ ਮੁਤਾਬਕ ਔਰੰਗਜ਼ੇਬ ਨੇ ਅਸਿੱਧੇ ਤੌਰ 'ਤੇ ਇਸ ਵਿਰੋਧ ਪ੍ਰਦਰਸ਼ਨ ਲਈ ਇਮਰਾਨ ਖਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਐਕਸਪ੍ਰੈਸ ਟ੍ਰਿਬਿਊਨ ਨੇ ਔਰੰਗਜ਼ੇਬ ਦੇ ਹਵਾਲੇ ਨਾਲ ਕਿਹਾ, "ਮੈਂ ਇਸ ਪਵਿੱਤਰ ਧਰਤੀ 'ਤੇ ਇਸ ਵਿਅਕਤੀ ਦਾ ਨਾਂ ਨਹੀਂ ਲਵਾਂਗਾ, ਕਿਉਂਕਿ ਮੈਂ ਇਸ ਧਰਤੀ ਨੂੰ ਰਾਜਨੀਤੀ ਲਈ ਨਹੀਂ ਵਰਤਣਾ ਚਾਹੁੰਦਾ। ਪਰ ਉਨ੍ਹਾਂ ਨੇ [ਪਾਕਿਸਤਾਨੀ] ਸਮਾਜ ਨੂੰ ਤਬਾਹ ਕਰ ਦਿੱਤਾ ਹੈ।" 

ਇਹ ਵੀ ਪੜ੍ਹੋ: ਪੁਤਿਨ ਵੱਲੋਂ ਯੂਕ੍ਰੇਨ 'ਚ ਦਖ਼ਲ ਦੇਣ ਵਾਲੇ ਦੇਸ਼ਾਂ ਨੂੰ ਚਿਤਾਵਨੀ, ਕਿਹਾ-ਸਾਡੀ ਪ੍ਰਤੀਕਿਰਿਆ ਬਿਜਲੀ ਨਾਲੋਂ ਵੀ ਤੇਜ਼

ਦੱਸ ਦੇਈਏ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਸਾਊਦੀ ਅਰਬ ਦੀ ਆਪਣੀ ਪਹਿਲੀ ਤਿੰਨ ਦਿਨਾਂ ਸਰਕਾਰੀ ਯਾਤਰਾ 'ਤੇ ਹਨ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਸਾਊਦੀ ਦੌਰੇ 'ਤੇ ਦਰਜਨਾਂ ਅਧਿਕਾਰੀ ਅਤੇ ਰਾਜਨੀਤਿਕ ਨੇਤਾ ਉਨ੍ਹਾਂ ਦੇ ਨਾਲ ਹਨ।

ਇਹ ਵੀ ਪੜ੍ਹੋ: ਇਟਲੀ 'ਚ 13 ਸਾਲਾ ਦਸਤਾਰਧਾਰੀ ਬੱਚਾ ਨਸਲੀ ਹਮਲੇ ਦਾ ਸ਼ਿਕਾਰ, 4 ਗੋਰਿਆਂ ਨੇ ਕੀਤੀ ਕੁੱਟਮਾਰ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry