ਨੇਪਾਲ ਦੀਆਂ ਆਮ ਚੋਣਾਂ ਤੋਂ ਪਹਿਲਾਂ ਕਾਠਮੰਡੂ ਪਹੁੰਚੇ ਚੀਨ ਦੇ ਵਿਸ਼ੇਸ਼ ਦੂਤ

07/11/2022 5:26:36 PM

ਇੰਟਰਨੈਸ਼ਨਲ ਡੈਸਕ—ਨੇਪਾਲ ’ਚ ਆਮ ਚੋਣਾਂ ਦੇ ਐਲਾਨ ਤੋਂ ਠੀਕ ਪਹਿਲਾਂ ਖੱਬੇਪੱਖੀ ਪਾਰਟੀਆਂ ਨੂੰ ਇਕੱਠੇ ਲਿਆਉਣ ਦੀ ਕਵਾਇਦ ਚੀਨ ਵੱਲੋਂ ਸ਼ੁਰੂ ਹੋ ਗਈ ਹੈ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਵਿਸ਼ੇਸ਼ ਦੂਤ ਚਾਰ ਦਿਨਾਂ  ਦੇ ਦੌਰੇ ’ਤੇ ਐਤਵਾਰ ਨੂੰ ਕਾਠਮੰਡੂ ਪਹੁੰਚੇ ਹਨ। ਕਮਿਊਨਿਸਟ ਪਾਰਟੀ ਆਫ ਚਾਈਨਾ ਦੇ ਵਿਦੇਸ਼ ਵਿਭਾਗ ਦੇ ਮੁਖੀ ਲਿਊ ਜਿਆਨਚਾਓ ਇਕ ਉੱਚ ਪੱਧਰੀ 6 ਮੈਂਬਰੀ ਵਫ਼ਦ ਨਾਲ ਕਾਠਮੰਡੂ ਆਏ ਹਨ। ਲਿਊ ਜਿਆਨਚਾਓ ਦੀ ਨੇਪਾਲ ਯਾਤਰਾ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਵਾ ਨਾਲ ਮੁਲਾਕਾਤ ਨਾਲ ਸ਼ੁਰੂ ਹੋ ਰਹੀ ਹੈ। ਚਾਰ ਦਿਨ ਬਾਅਦ ਬੀਜਿੰਗ ਪਰਤਣ ਤੋਂ ਪਹਿਲਾਂ ਉਹ ਨੇਪਾਲ ਦੇ ਰਾਸ਼ਟਰਪਤੀ ਨਾਲ ਵੀ ਸ਼ਿਸ਼ਟਾਚਾਰੀ ਮੁਲਾਕਾਤ ਵੀ ਕਰਨ ਵਾਲੇ ਹਨ ਪਰ ਬਾਕੀ ਦੇ ਸਮੇਂ ਲਈ ਸ਼ੀ ਦੇ ਦੂਤ ਆਪਣੀ-ਆਪਣੀ ਡਫਲੀ ਵਜਾਉਣ ਵਾਲੀਆਂ ਕਮਿਊਨਿਸਟ ਪਾਰਟੀਆਂ ਨੂੰ ਮੁੜ ਇਕੱਠੇ ਕਰਨ ’ਚ ਰੁੱਝੇ ਰਹਿਣ ਵਾਲੇ ਹਨ। 
 
ਸੋਮਵਾਰ ਨੂੰ ਲਿਊ ਦੀ ਮੁਲਾਕਾਤ ਸੱਤਾਧਾਰੀ ਗੱਠਜੋੜ ’ਚ ਰਹੇ ਮਾਓਵਾਦੀ ਪਾਰਟੀ ਦੇ ਪ੍ਰਧਾਨ ਪ੍ਰਚੰਡ ਨਾਲ ਹੋਵੇਗੀ। ਉਸੇ ਦਿਨ ਉਨ੍ਹਾਂ ਦੀ ਮੁਲਾਕਾਤ ਦੋ ਹੋਰ ਸੱਤਾਧਾਰੀ ਪਾਰਟੀਆਂ ਦੇ ਪ੍ਰਮੁੱਖ ਨੇਤਾਵਾਂ ਮਾਧਵ ਕੁਮਾਰ ਨੇਪਾਲ ਅਤੇ ਉਪੇਂਦਰ ਯਾਦਵ ਨਾਲ ਵੀ ਹੋਣ ਵਾਲੀ ਹੈ। ਮੰਗਲਵਾਰ ਨੂੰ ਸ਼ੀ ਜਿਨਪਿੰਗ ਦੇ ਵਿਸ਼ੇਸ਼ ਦੂਤ ਪ੍ਰਮੁੱਖ ਵਿਰੋਧੀ ਪਾਰਟੀ ਦੇ ਨੇਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਕੇ. ਪੀ. ਸ਼ਰਮਾ ਓਲੀ ਨੂੰ ਮਿਲਣ ਉਨ੍ਹਾਂ ਦੀ ਰਿਹਾਇਸ਼ ’ਤੇ ਜਾਣਗੇ। ਇਨ੍ਹਾਂ ਸਾਰੀਆਂ ਮੁਲਾਕਾਤਾਂ ਦਾ ਮਕਸਦ ਨੇਪਾਲ ਵਿਚ ਨਵੰਬਰ ’ਚ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਕਮਿਊਨਿਸਟ ਤਾਕਤਾਂ ਨੂੰ ਇਕਜੁੱਟ ਕਰਨਾ ਹੈ। ਨੇਪਾਲ ’ਚ ਕਮਿਊਨਿਸਟ ਪਾਰਟੀਆਂ ਦੇ ਵੱਖ-ਵੱਖ ਹੋਣ ਕਾਰਨ ਇਥੇ ਅਮਰੀਕਾ ਦਾ ਪ੍ਰਭਾਵ ਇੰਨਾ ਵਧ ਗਿਆ ਹੈ ਕਿ ਉਹ ਆਪਣੇ ਪੱਖ ’ਚ ਵਿਵਾਦਗ੍ਰਸਤ ਮਿਲੇਨੀਅਮ ਚੈਲੰਜ ਕੰਪੈਕਟ ਨੂੰ ਨੇਪਾਲ ਦੀ ਸੰਸਦ ਵੱਲੋਂ ਦੋ-ਤਿਹਾਈ ਵੋਟਾਂ ਨਾਲ ਪਾਸ ਕਰਵਾ ਰਹੇ ਹਨ ਤੇ ਚੀਨ ਵੱਲੋਂ ਪ੍ਰਸਤਾਵਿਤ ਬੈਲਟ ਐਂਡ ਰੋਡ ਬੀ.ਆਰ.ਆਈ. ਨੂੰ ਿਸੱਧੇ ਤੌਰ ’ਤੇ ਨਕਾਰ ਦਿੱਤਾ ਹੈ।

ਹਾਲਾਂਕਿ, ਨੇਪਾਲ ’ਚ ਚੀਨ ਸਮਰਥਿਤ ਚਾਰ ਵੱਖ-ਵੱਖ ਕਮਿਊਨਿਸਟ ਪਾਰਟੀਆਂ ਦੇ ਸਮਰਥਨ ਨਾਲ ਹੀ ਨੇਪਾਲੀ ਕਾਂਗਰਸ ਦੀ ਸਰਕਾਰ ਟਿਕੀ ਹੈ, ਫਿਰ ਵੀ ਚੀਨ ਦੇ ਖ਼ਿਲਾਫ਼ ਅਮਰੀਕੀ ਫ਼ੌਜ ਨੂੰ ਨੇਪਾਲ ’ਚ ਆਉਣ ਦੇਣ ਲਈ ਸਰਕਾਰ ਇਕ ਹੋਰ ਸਮਝੌਤਾ ਕਰਨ ਜਾ ਰਹੀ ਹੈ, ਜਿਸ ਤੋਂ ਨੇਪਾਲ ਚੀਨ ’ਤੇ ਹੁਣ ਅਮਰੀਕੀ ਫੌਜ ਨਾਲ ਨਾ ਸਿਰਫ ਯੁੱਧ ਅਭਿਆਸ ਹੋਵੇਗਾ, ਬਲਕਿ ਚੀਨ ਦੀ ਸਰਹੱਦ ਦੇ ਕਾਫ਼ੀ ਨੇੜੇ ਅਮਰੀਕਾ ਆਪਣਾ ਫ਼ੌਜੀ ਏਅਰਬੇਸ ਵੀ ਬਣਾ ਸਕਦਾ ਹੈ। ਨੇਪਾਲ ਸਰਕਾਰ ਦੀ ਇਸੇ ਤਿਆਰੀ ਤੋਂ ਬੌਖ਼ਲਾਇਆ ਚੀਨ ਚਾਹੁੰਦਾ ਹੈ ਕਿ ਨੇਪਾਲ ਦਾ ਮੌਜੂਦਾ ਸੱਤਾਧਾਰੀ ਗੱਠਜੋੜ ਟੁੱਟ ਜਾਵੇ ਤੇ ਪ੍ਰਮੁੱਖ ਕਮਿਊਨਿਸਟ ਪਾਰਟੀ ਵਿਚਾਲੇ ਏਕਤਾ ਹੋ ਜਾਵੇ। ਚੀਨ ਦੀ ਕੋਸ਼ਿਸ਼ ਇਹੀ ਹੈ ਕਿ ਨਵੰਬਰ ’ਚ ਹੋਣ ਵਾਲੀਆਂ ਆਮ ਚੋਣਾਂ ’ਚ ਕਮਿਊਨਿਸਟ ਪਾਰਟੀ ਦੇ ਨੇਤਾ ਇਕ ਹੀ ਪਾਰਟੀ ਦੇ ਰੂਪ ’ਚ ਚੋਣ ਲੜਨ ਜਾਂ ਜੇਕਰ ਇਹ ਸੰਭਵ ਨਹੀਂ ਹੈ ਤਾਂ ਘੱਟੋ-ਘੱਟ ਇਕ ਵਿਸ਼ਾਲ ਖੱਬੇ ਮੋਰਚਾ ਬਣਾ ਕੇ ਚੋਣਾਂ ’ਚ ਉਤਰਨ।


Manoj

Content Editor

Related News