ਵੱਡਾ ਖੁਲਾਸਾ: ਚੀਨ ਦੇ ਵਿਗਿਆਨੀ 4 ਸਾਲ ਤੋਂ ਚਲਾ ਰਹੇ ਜਾਸੂਸੀ ਮਿਸ਼ਨ 'ਕਲਾਊਡ ਚੇਜਰ'

02/15/2023 11:37:27 AM

ਵਾਸ਼ਿੰਗਟਨ (ਬਿਊਰੋ): ਅਮਰੀਕਾ-ਬ੍ਰਿਟੇਨ ਦੇ ਖੁਫੀਆ ਪ੍ਰਮੁੱਖਾਂ ਨੇ ਵੱਡਾ ਖੁਲਾਸਾ ਕੀਤਾ ਹੈ। ਪ੍ਰਮੁੱਖਾਂ ਮੁਤਾਬਕ ਚੀਨ ਨੇ ਪਿਛਲੇ ਚਾਰ ਸਾਲਾਂ ਵਿੱਚ ਦੁਨੀਆ ਭਰ ਵਿੱਚ ਜਾਸੂਸੀ ਨੂੰ ਲਗਭਗ ਸੱਤ ਗੁਣਾ ਤੱਕ ਵਧਾ ਦਿੱਤਾ ਹੈ। ਹੁਣ ਮਨੁੱਖੀ ਜਾਸੂਸੀ ਨੂੰ ਘਟਾ ਕੇ ਚੀਨ ਹੈਕਿੰਗ ਕਰਕੇ ਟੈਕਨਾਲੋਜੀ ਚੋਰੀ ਕਰ ਰਿਹਾ ਹੈ। ਅਮਰੀਕੀ ਖੁਫੀਆ ਏਜੰਸੀ ਐਫ.ਬੀ.ਆਈ. ਦੇ ਡਾਇਰੈਕਟਰ ਕ੍ਰਿਸਟੋਫਰ ਵੇਅ ਅਤੇ ਬ੍ਰਿਟਿਸ਼ ਖੁਫੀਆ ਏਜੰਸੀ ਐਮਆਈ-5 ਦੇ ਡਾਇਰੈਕਟਰ ਜਨਰਲ ਕੇਨ ਮੈਕਲਮ ਨੇ ਪਹਿਲੀ ਵਾਰ ਸਾਂਝੀ ਪ੍ਰੈਸ ਕਾਨਫਰੰਸ ਵਿੱਚ ਇਹ ਸਨਸਨੀਖੇਜ਼ ਖੁਲਾਸਾ ਕੀਤਾ। 

ਖੁਲਾਸੇ ਵਿਚ ਦੱਸਿਆ ਗਿਆ ਕਿ ਟੈਕਨਾਲੋਜੀ ਹੈਕਿੰਗ ਚੀਨ ਦਾ ਵੱਡਾ ਹਥਿਆਰ ਬਣ ਗਈ ਹੈ। ਅਮਰੀਕੀ ਲੜਾਕੂ ਜਹਾਜ਼ਾਂ ਨੇ 10 ਦਿਨ ਵਿਚ 4 ਸ਼ੱਕੀ ਵਸਤਾਂ ਨੂੰ ਢੇਰ ਕੀਤਾ ਹੈ। ਢੇਰ ਕੀਤੀ ਯੂ.ਐੱਫ.ਓ. ਵਿਚ ਇਕ ਵਿਸ਼ਾਲ ਚੀਨੀ ਗੁਬਾਰਾ ਵੀ ਸ਼ਾਮਲ ਹੈ। ਗੁਬਾਰੇ ਦੀਆਂ ਪਰਤਾਂ ਖੁੱਲ੍ਹਣ ਦੇ ਨਾਲ ਹੀ ਚੀਨ ਦੀ ਵੱਡੇ ਪੱਧਰ 'ਤੇ ਜਾਸੂਸੀ ਪ੍ਰੋਗਰਾਮ ਦੀ ਵੀ ਪੋਲ ਖੁੱਲ੍ਹਦੀ ਜਾ ਰਹੀ ਹੈ। ਚੀਨ ਦੇ ਗੁਬਾਰਾ ਜਾਸੂਸੀ ਪ੍ਰੋਗਰਾਮ ਦੇ ਪਿੱਛੇ ਏਅਰੋਨੋਟਿਕਸ ਇੰਜੀਨੀਅਰ ਪ੍ਰੋਫੈਸਰ ਯੂ ਝੇੇ ਦਾ ਹੱਥ ਹੈ। ਦਾਅਵਾ ਹੈ ਕਿ ਝੇ ਦੀ ਅਗਵਾਈ ਵਿਚ ਲਗਭਗ ਚਾਰ ਸਾਲ ਪਹਿਲਾਂ ਅਮਰੀਕੀ ਹਵਾਈ ਖੇਤਰ ਵਿਚ ਵੱਧ ਉੱਚਾਈ ਤੱਕ ਗੁਬਾਰੇ-ਯੂ.ਐੱਫ.ਓ. ਭੇਜੇ ਗਏ। ਪ੍ਰੋਫੈਸਰ ਝੇ ਪ੍ਰੋਗਰਾਮ ਨੂੰ ਲੈ ਕੇ ਇੰਨੇ ਉਤਸ਼ਾਹਿਤ ਹਨ ਕਿ ਉਹਨਾਂ ਨੇ ਇਸ ਮਿਸ਼ਨ ਦਾ ਨਾਮ 'ਕਲਾਊਡ ਚੇਜਰ' (ਬੱਦਲਾਂ ਦੇ ਨਾਲ ਉਡਾਣ) ਰੱਖ ਦਿੱਤਾ। 2019 ਵਿਚ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਟੀਮ ਨੇ 'ਕਲਾਊਡ ਚੇਜਰ' ਨਾਮ ਦੇ ਹਵਾਈ ਉਪਕਰਨ ਨੂੰ ਦੁਨੀਆ ਭਰ ਦਾ ਚੱਕਰ ਲਗਾਉਣ ਲਈ ਭੇਜਿਆ ਸੀ। ਉਦੋਂ ਉਹ 65 ਹਜ਼ਾਰ ਫੁਟ ਦੀ ਉੱਚਾਈ 'ਤੇ ਅਮਰੀਕਾ ਦੇ ਉਪਰੋਂ ਵੀ ਲੰਘਿਆ ਸੀ।

PunjabKesari

ਅਮਰੀਕਾ ਵਿੱਚ ਪਿਛਲੇ ਚਾਰ ਸਾਲਾਂ ਦੌਰਾਨ ਚੀਨ ਦੇ ਹੈਕਰਾਂ ਨੇ 7 ਹਜ਼ਾਰ ਤੋਂ ਵੱਧ ਸਾਈਬਰ ਹਮਲੇ ਕੀਤੇ ਹਨ। ਇਸ ਵਿੱਚ ਅਰਬਾਂ ਡਾਲਰਾਂ ਦਾ ਵੀ ਗਬਨ ਕੀਤਾ ਗਿਆ। MI-5 ਦੇ ਮੁਤਾਬਕ ਚੀਨ ਨੇ ਕੋਰੋਨਾ ਦੌਰ ਦੌਰਾਨ ਆਪਣੀਆਂ ਖੁਫੀਆ ਏਜੰਸੀਆਂ ਨੂੰ ਜ਼ਿਆਦਾ ਸਰਗਰਮ ਕਰ ਦਿੱਤਾ ਸੀ। ਇਕ ਰਿਪੋਰਟ ਮੁਤਾਬਕ ਬ੍ਰਿਟੇਨ 'ਚ ਕੋਰੋਨਾ ਦੌਰ ਦੌਰਾਨ ਚੀਨੀ ਹੈਕਰਾਂ ਨੇ ਵੈਕਸੀਨ ਤਕਨੀਕ ਚੋਰੀ ਕਰਨ ਦੀਆਂ 5 ਹਜ਼ਾਰ ਤੋਂ ਜ਼ਿਆਦਾ ਕੋਸ਼ਿਸ਼ਾਂ ਕੀਤੀਆਂ ਸਨ। ਇਸ ਨਾਲ ਨਜਿੱਠਣ ਲਈ ਬ੍ਰਿਟੇਨ ਨੇ 2 ਹਜ਼ਾਰ ਕਰੋੜ ਦੀ ਲਾਗਤ ਨਾਲ ਆਪਣੀ ਅਧਿਕਾਰਤ ਵੈੱਬਸਾਈਟ ਨੂੰ ਫਾਇਰਵਾਲ ਤੋਂ ਬਚਾਉਣ ਲਈ ਅਪਗ੍ਰੇਡ ਕੀਤਾ।ਚੀਨ ਦੀ ਇਸ ਆਰਥਿਕ ਸਾਈਬਰ ਹੈਕਿੰਗ ਵਿੱਚ ਰੂਸ, ਉੱਤਰੀ ਕੋਰੀਆ, ਬੇਲਾਰੂਸ ਅਤੇ ਸੀਰੀਆ ਵੀ ਮਦਦ ਕਰਦੇ ਹਨ। ਰੂਸੀ ਖੁਫੀਆ ਏਜੰਸੀ FSB ਨੇ ਚੀਨ ਦੇ ਨਾਲ ਮਿਲ ਕੇ ਇੱਕ ਵੱਖਰਾ ਸਾਈਬਰ ਹੈਕਿੰਗ ਨੈੱਟਵਰਕ ਬਣਾਇਆ ਹੈ। ਪੱਛਮੀ ਦੇਸ਼ਾਂ ਦਾ ਸਾਈਬਰ ਨੈੱਟਵਰਕ ਇਸ ਨੂੰ ਵੱਖਰਾ ਨਹੀਂ ਕਰ ਸਕਦਾ। FBI ਅਤੇ MI-5 ਦੀਆਂ ਰਿਪੋਰਟਾਂ ਮੁਤਾਬਕ ਚੀਨ ਸਾਈਬਰ ਹਮਲਿਆਂ ਲਈ ਆਪਣੇ ਸੈਟੇਲਾਈਟ ਨੈੱਟਵਰਕ ਦੀ ਵਰਤੋਂ ਕਰਦਾ ਹੈ। ਇਹ ਗੁਪਤ ਸੰਚਾਰ ਚੀਨ ਦੀ ਸਰਕਾਰ ਨਾਲ ਹੈ। ਚੀਨ ਦੇ ਸਾਈਬਰ ਹਮਲਿਆਂ ਦਾ ਮੁਕਾਬਲਾ ਕਰਨ ਲਈ ਅਮਰੀਕਾ ਅਤੇ ਬ੍ਰਿਟੇਨ ਨੇ ਮਿਸ਼ਨ-2025 ਬਣਾਇਆ ਹੈ। ਇਸ ਤਹਿਤ 25 ਦੇਸ਼ਾਂ ਦਾ ਕੋਰ ਗਰੁੱਪ ਬਣਾਇਆ ਜਾਵੇਗਾ। ਜੋ ਇੱਕ ਦੂਜੇ ਨਾਲ ਜਾਣਕਾਰੀ ਸਾਂਝੀ ਕਰਦੇ ਹਨ। ਇਸ ਸਮੇਂ ਅਮਰੀਕਾ ਦੀ ਅਗਵਾਈ ਹੇਠ ਫਾਈਵ ਆਈ ਨਾਂ ਦਾ ਗਰੁੱਪ ਕੰਮ ਕਰ ਰਿਹਾ ਹੈ। ਇਹ ਗਰੁੱਪ ਅਜੇ ਵੀ ਚੀਨ ਖ਼ਿਲਾਫ਼ ਸਾਈਬਰ ਜਾਣਕਾਰੀ ਸਾਂਝੀ ਕਰਦੇ ਹਨ।

ਪੜ੍ਹੋ ਇਹ ਅਹਿਮ ਖ਼ਬਰ- ਨਿਊਜ਼ੀਲੈਂਡ 'ਚ ਚੱਕਰਵਾਤ ਕਾਰਨ ਲੱਖਾਂ ਲੋਕ ਪ੍ਰਭਾਵਿਤ, ਤਿੰਨ ਦੀ ਮੌਤ ਅਤੇ ਕਿਸਾਨਾਂ, ਉਤਪਾਦਕਾਂ ਲਈ ਫੰਡ ਦਾ ਐਲਾਨ

ਕਮਿਊਨਿਸਟ ਸਰਕਾਰ ਦਾ 10,000 ਹੈਕਰਾਂ ਦਾ ਸਾਈਬਰ ਸੈੱਲ

ਚੀਨ ਦੀ ਕਮਿਊਨਿਸਟ ਸਰਕਾਰ ਨੇ 10,000 ਹੈਕਰਾਂ ਦਾ ਵੱਖਰਾ ਸਾਈਬਰ ਸੈੱਲ ਬਣਾਇਆ ਹੈ। ਅਮਰੀਕੀ ਏਜੰਸੀ ਐਫ.ਬੀਆ.ਈ. ਦੁਆਰਾ 2020 ਵਿੱਚ ਜਾਰੀ ਕੀਤੀ ਗਈ ਇੱਕ ਰਿਪੋਰਟ ਦੇ ਅਨੁਸਾਰ, ਹੈਕਰਾਂ ਨੂੰ ਫੰਡਿੰਗ ਵੀ ਚੀਨੀ ਸਰਕਾਰ ਦੁਆਰਾ ਗੁਪਤ ਰੂਪ ਵਿੱਚ ਦਿੱਤੀ ਜਾਂਦੀ ਹੈ। ਇਸ ਦਾ ਅਧਿਕਾਰਤ ਤੌਰ 'ਤੇ ਜ਼ਿਕਰ ਨਹੀਂ ਕੀਤਾ ਗਿਆ ਹੈ। ਹਾਲਾਂਕਿ ਇਹ ਹੈਕਰ ਚੀਨ ਸਥਿਤ ਮਲਟੀਨੈਸ਼ਨਲ ਕੰਪਨੀਆਂ 'ਚ ਕੰਮ ਕਰਦੇ ਹਨ, ਪਰ ਉਨ੍ਹਾਂ ਦਾ ਅਸਲ ਮਕਸਦ ਟੈਕਨਾਲੋਜੀ ਨੂੰ ਹੈਕ ਕਰਕੇ ਚੀਨੀ ਸਰਕਾਰ ਨੂੰ ਦੇਣਾ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News