ਚੀਨੀ ਪੁਲਸ ਦੀ ਕਾਰਵਾਈ, ਔਰਤ ਦੇ ਦੇਸ਼ ਛੱਡਣ ''ਤੇ ਲਾਈ ਪਾਬੰਦੀ, ਜਾਣੋ ਪੂਰਾ ਮਾਮਲਾ

01/31/2023 2:41:58 PM

ਹਾਂਗਕਾਂਗ (ਭਾਸ਼ਾ)- ਚੀਨ ਦੀ ਪੁਲਸ ਨੇ ਇੱਕ ਵਿਅਕਤੀ 'ਤੇ ਵਾਪਸ ਦੇਸ਼ ਪਰਤਣ ਦਾ ਦਬਾਅ ਬਣਾਉਣ ਲਈ ਉਸ ਦੀ ਪਤਨੀ ਨੂੰ  ਫਲੋਰੀਡਾ ਦੇ ਉਸ ਦੇ ਘਰ ਵਾਪਸ ਜਾਣ ਤੋਂ ਰੋਕ ਦਿੱਤਾ ਹੈ। ਉਸ ਨੇ ਇਹ ਗੱਲ ਉਸ ਚਿੱਠੀ ਵਿੱਚ ਲਿਖੀ ਸੀ, ਜਿਸ ਨੂੰ ਉਸ ਦੇ ਪਤੀ ਨੇ ਜਨਤਕ ਕੀਤਾ ਸੀ। ਇਹ ਚੀਨੀ ਅਧਿਕਾਰੀਆਂ ਦੁਆਰਾ ਇੱਕ ਵਿਅਕਤੀ ਦੇ ਰਿਸ਼ਤੇਦਾਰਾਂ ਨੂੰ ਵਾਪਸ ਬੁਲਾਉਣ ਲਈ "ਐਗਜ਼ਿਟ ਬੈਨ" (ਦੇਸ਼ ਛੱਡਣ 'ਤੇ ਪਾਬੰਦੀ) ਲਗਾਉਣ ਦਾ ਤਾਜ਼ਾ ਮਾਮਲਾ ਜਾਪਦਾ ਹੈ। 

ਅਧਿਕਾਰੀਆਂ ਨੂੰ ਕੀਤੀ ਅਪੀਲ ਵਿੱਚ 51 ਸਾਲਾ ਫੈਂਗ ਜ਼ੀ ਨੇ ਕਿਹਾ ਕਿ ਪੁਲਸ ਨੇ ਉਸ ਨੂੰ ਦੱਸਿਆ ਕਿ ਉਹ "ਬੇਕਸੂਰ" ਹੈ ਪਰ ਜਦੋਂ ਤੱਕ ਉਸਦਾ ਪਤੀ ਚੀਨ ਵਾਪਸ ਨਹੀਂ ਆ ਜਾਂਦਾ, ਉਦੋਂ ਤੱਕ ਉਹ ਘਰ ਵਾਪਸ ਨਹੀਂ ਜਾ ਸਕਦੀ ਸੀ। ਉਸ ਦਾ ਪਤੀ ਸਿਆਸੀ ਕਾਰਨਾਂ ਕਰਕੇ ਕਿਤਾਬਾਂ ਦੀ ਦੁਕਾਨ ਬੰਦ ਕਰਕੇ ਚੀਨ ਛੱਡ ਗਿਆ ਸੀ। ਔਰਤ ਦੇ ਪਤੀ ਮਿਆਓ ਯੂ ਨੇ ਕਿਹਾ ਕਿ ਫੈਂਗ ਸ਼ੀ ਨੂੰ ਪਿਛਲੇ ਸਾਲ ਅਗਸਤ ਵਿੱਚ ਸ਼ੰਘਾਈ ਵਿੱਚ ਜਹਾਜ਼ ਵਿੱਚ ਸਵਾਰ ਹੋਣ ਤੋਂ ਰੋਕ ਦਿੱਤਾ ਗਿਆ ਸੀ ਅਤੇ ਉਦੋਂ ਤੋਂ ਉਹ ਚੀਨ ਤੋਂ ਬਾਹਰ ਨਹੀਂ ਜਾ ਸਕੀ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਹਿਬਤੁੱਲ੍ਹਾ ਅਖੁੰਦਜ਼ਾਦਾ ਨੂੰ ਸੁਪਰੀਮ ਕਮਾਂਡਰ ਦੇ ਅਹੁਦੇ ਤੋਂ ਹਟਾਏਗਾ ਤਾਲਿਬਾਨ! ਜਾਣੋ ਪੂਰਾ ਮਾਮਲਾ

ਯੂ ਨੇ ਸੁਰੱਖਿਆ ਕਾਰਨਾਂ ਕਰਕੇ ਆਪਣੀ ਪਤਨੀ ਦਾ ਪਤਾ ਨਹੀਂ ਦੱਸਿਆ। ਹਾਲਾਂਕਿ ਉਸਨੇ ਐਸੋਸੀਏਟਡ ਪ੍ਰੈਸ ਰਿਪੋਰਟਰ ਨਾਲ ਫੋਨ 'ਤੇ ਉਸ ਦੀ ਗੱਲ ਕਰਵਾਈ, ਜਿਸ ਵਿੱਚ ਔਰਤ ਨੇ ਪੱਤਰ ਲਿਖਣ ਦੀ ਪੁਸ਼ਟੀ ਕੀਤੀ ਪਰ ਹੋਰ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਸ਼ੰਘਾਈ ਜਨਤਕ ਸੁਰੱਖਿਆ ਬਿਊਰੋ ਨੇ ਸੋਮਵਾਰ ਨੂੰ ਫੈਕਸ ਰਾਹੀਂ ਉਸ ਨੂੰ ਭੇਜੇ ਗਏ ਸਵਾਲਾਂ ਦੇ ਜਵਾਬ ਨਹੀਂ ਦਿੱਤੇ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਦੀ ਜਾਣਕਾਰੀ ਨਹੀਂ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 

Vandana

This news is Content Editor Vandana