ਚੀਨ ਦਾ ਦੋਸ਼, ਆਸਟ੍ਰੇਲੀਆ ਨੇ ਚੀਨੀ ਪੱਤਰਕਾਰਾਂ ਦੀ ਰਿਹਾਇਸ਼ ''ਤੇ ਮਾਰਿਆ ਛਾਪਾ

09/09/2020 6:31:51 PM

ਬੀਜਿੰਗ/ਸਿਡਨੀ (ਭਾਸ਼ਾ): ਚੀਨ ਦੇ ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਕਿਹਾ ਕਿ ਆਸਟ੍ਰੇਲੀਆਈ ਏਜੰਟਾਂ ਨੇ ਚੀਨੀ ਸਰਕਾਰੀ ਮੀਡੀਆ ਦੇ ਲਈ ਕੰਮ ਕਰਨ ਵਾਲੇ ਚਾਰ ਪੱਤਰਕਾਰਾਂ ਦੇ ਘਰ ਜੂਨ ਵਿਚ ਛਾਪਾ ਮਾਰਿਆ। ਇਸ ਦੇ ਨਾਲ ਹੀ ਆਸਟ੍ਰੇਲੀਆ ਦੇ ਵਿਦੇਸ਼ੀ ਦਖਲ ਅੰਦਾਜ਼ੀ ਵਿਰੋਧੀ ਕਾਨੂੰਨ ਦੀ ਸੰਭਾਵਿਤ ਉਲੰਘਣਾ ਦਾ ਹਵਾਲਾ ਦਿੰਦੇ ਹੋਏ ਉਹਨਾਂ ਦੇ ਇਲੈਕਟ੍ਰਾਨਿਕ ਉਪਕਰਨ ਜ਼ਬਤ ਕਰ ਲਏ ਗਏ। ਭਾਵੇਂਕਿ ਆਸਟ੍ਰੇਲੀਆ ਦੀ ਇਸ ਕਥਿਤ ਕਾਰਵਾਈ ਦੇ ਬਾਰੇ ਵਿਚ ਪਹਿਲਾਂ ਮੀਡੀਆ ਵਿਚ ਕੋਈ ਖਬਰ ਨਹੀਂ ਆਈ ਹੈ। 

ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜਿਆਨ ਵੱਲੋਂ ਇਹ ਦੋਸ਼ ਲਗਾਏ ਜਾਣ ਤੋਂ ਇਕ ਦਿਨ ਪਹਿਲਾਂ ਹੀ ਆਸਟ੍ਰੇਲੀਆਈ ਮੀਡੀਆ ਦੇ ਲਈ ਕੰਮ ਕਰਨ ਵਾਲੇ ਆਸਟ੍ਰੇਲੀਆ ਦੇ ਦੋ ਆਖਰੀ ਪੱਤਰਕਾਰ ਚੀਨ ਤੋਂ ਰਵਾਨਾ ਹੋ ਗਏ। ਉਹ ਹਿਰਾਸਤ ਵਿਚ ਕੀਤੇ ਜਾਣ ਦੇ ਖਦਸ਼ੇ ਨੂੰ ਲੈ ਕੇ ਚੀਨ ਛੱਡ ਗਏ। ਨਾਲ ਹੀ, ਚੀਨ ਦੇ ਵਿਦੇਸ਼ ਮੰਤਰਾਲੇ ਨੇ ਘੋਸ਼ਣਾ ਕੀਤੀ ਸੀ ਕਿ ਆਸਟ੍ਰੇਲੀਆਈ ਨਾਗਰਿਕ ਚੇਂਗ ਲੇਈ (ਚੀਨੀ ਸਰਕਾਰੀ ਮੀਡੀਆ ਦੇ ਪੱਤਰਕਾਰ) ਨੂੰ ਰਾਸ਼ਟਰੀ ਸੁਰੱਖਿਆ ਅਪਰਾਧ ਦੇ ਸ਼ੱਕ ਵਿਚ ਹਿਰਾਸਤ ਵਿਚ ਲੈ ਲਿਆ ਗਿਆ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਦੋਸ਼ 'ਤੇ ਫਿਲਹਾਲ ਆਸਟ੍ਰੇਲੀਆ ਦੀ ਸਰਕਾਰ ਦੀ ਕੋਈ ਟਿੱਪਣੀ ਨਹੀਂ ਆਈ ਹੈ। 

ਪੜ੍ਹੋ ਇਹ ਅਹਿਮ ਖਬਰ-  ਇਟਲੀ ਦੀ ਪਹਿਲੀ ਪੰਜਾਬਣ ਮੇਘਨਾ ਚੌਧਰੀ ਅੰਤਰਰਾਸ਼ਟਰੀ ਹਵਾਬਾਜ਼ੀ ਕਾਨੂੰਨ ਸੇਵਾਵਾਂ ਲਈ ਸਲਾਹਕਾਰ ਨਿਯੁਕਤ

ਚੀਨ, ਆਸਟ੍ਰੇਲੀਆ ਦਾ ਸਭ ਤੋਂ ਵੱਡਾ ਵਪਾਰਕ ਹਿੱਸੇਦਾਰ ਹੈ ਪਰ ਚੀਨੀ ਸੰਚਾਰ ਕੰਪਨੀ ਹੁਵੇਈ 'ਤੇ ਪਾਬੰਦੀ ਲਗਾਏ ਜਾਣ ਅਤੇ ਰਾਜਨੀਤੀ ਵਿਚ ਗੁਪਤ ਦਖਲ ਅੰਦਾਜ਼ੀ ਨੂੰ ਪਾਬੰਦੀਸ਼ੁਦਾ ਕਰਨ ਦੇ ਬਾਅਦ ਦੋਵੇਂ ਦੇਸ਼ਾਂ ਦੇ ਵਿਚ ਤਣਾਅ ਵੱਧ ਗਿਆ ਹੈ। ਕੋਵਿਡ-19 ਮਹਾਮਾਰੀ ਦੀ ਸੁਤੰਤਰ ਜਾਂਚ ਦੀ ਆਸਟ੍ਰੇਲੀਆਈ ਸਰਕਾਰ ਵੱਲੋਂ ਅਪੀਲ ਕੀਤੇ ਜਾਣ ਦੇ ਬਾਅਦ ਉਹਨਾਂ ਦੇ ਵਿਚ ਸੰਬੰਧ ਹੋਰ ਜ਼ਿਆਦਾ ਤਣਾਅਪੂਰਨ ਹੋ ਗਏ। ਝਾਓ ਨੇ ਕਿਹਾ ਕਿ ਚਾਰੇ ਪੱਤਰਕਾਰ ਸ਼ਿਨਹੂਆ ਸਮਾਚਾਰ ਏਜੰਸੀ, ਚਾਈਨਾ ਸੈਂਟਰਲ ਰੇਡੀਓ, ਸਰਕਾਰੀ ਪ੍ਰਸਾਰਨਕਰਤਾ ਸੀ.ਸੀ.ਟੀ.ਵੀ. ਅਤੇ ਚਾਈਨਾ ਨਿਊਜ਼ ਏਜੰਸੀ ਦੇ ਸਨ। ਉਹਨਾਂ ਨੇ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਇਹਨਾਂ ਚਾਰਾਂ ਦੇ ਕੰਪਿਊਟਰ, ਮੋਬਾਇਲ ਫੋਨ ਅਤੇ ਇੱਥੋਂ ਤੱਕ ਕਿ ਬੱਚਿਆਂ ਦੇ ਟੈਬਲੇਟ ਅਤੇ ਇਲੈਕਟ੍ਰਾਨਿਕ ਖਿਡੌਣੇ ਵੀ ਛਾਪੇਮਾਰੀ ਦੌਰਾਨ ਜ਼ਬਤ ਕਰ ਲਏ ਗਏ।

Vandana

This news is Content Editor Vandana