ਬੀਬੀ ਨੇ ਆਨਲਾਈਨ ਮੰਗਵਾਇਆ ਮੌਤ ਦਾ ਸਾਮਾਨ, ਗੁਆਨੀ ਪਈ ਜਾਨ

10/07/2020 2:31:18 AM

ਬੀਜਿੰਗ-ਸੱਪਾਂ ਤੋਂ ਹਰ ਕਿਸੇ ਨੂੰ ਡਰ ਲੱਗਦਾ ਹੈ ਪਰ ਦੁਨੀਆ ’ਚ ਕੁਝ ਲੋਕ ਅਜਿਹੇ ਵੀ ਹਨ ਜੋ ਸੱਪਾਂ ਨਾਲ ਖੇਡਦੇ ਹਨ, ਉਨ੍ਹਾਂ ਨਾਲ ਰਹਿੰਦੇ ਹਨ। ਚੀਨ ’ਚ ਵੀ ਕੁਝ ਅਜਿਹਾ ਹੀ ਹੋਇਆ। ਜਦ ਇਕ ਲੜਕੀ ਨੇ ਆਨਲਾਈਨ ਸ਼ਾਪਿੰਗ ਪੋਰਟਲ ਤੋਂ ਇਕ ਸੱਪ ਮੰਗਵਾਇਆ। ਇਸ ਲੜਕੀ ਨੂੰ ਇਹ ਸੱਪ ਮੰਗਵਾਉਣਾ ਉਸ ਵੇਲੇ ਮਹਿੰਗਾ ਪੈ ਗਿਆ ਜਦ ਸੱਪ ਨੇ ਲੜਕੀ ਨੂੰ ਡੰਗ ਮਾਰ ਦਿੱਤਾ ਜਿਸ ਕਾਰਣ ਉਸ ਦੀ ਮੌਤ ਹੋ ਗਈ। ਘਟਨਾ ਚੀਨ ਦੇ ਉੱਤਰ ਪੂਰਬੀ ਸੂਬਾ ਸ਼ਾਂਝੀ ਦੀ ਹੈ। ਜਿਥੇ 21 ਸਾਲਾਂ ਇਕ ਲੜਕੀ ਨੇ ਆਨਲਾਈਨ ਪੋਰਟਲ ਤੋਂ ਇਕ ਸੱਪ ਆਰਡਰ ਕਰ ਮੰਗਵਾਇਆ ਸੀ।

ਇਹ ਲੜਕੀ ਇਸ ਜ਼ਹਿਰੀਲੇ ਸੱਪ ਤੋਂ ਸਨੇਕ ਵਾਈਨ ਬਣਾਉਣੀ ਚਾਹੁੰਦੀ ਸੀ। ਚੀਨ ਦੀ ਸਰਕਾਰੀ ਨਿਊਜ਼ ਏਜੰਸੀ ਸਿਨਹੂਆ ਦੀ ਰਿਪੋਰਟ ਮੁਤਾਬਕ ਮੈਨੀ-ਬ੍ਰੇਨਡੀਡ ¬ਕ੍ਰੇਟ ਸੱਪ ਦੇ ਡੰਗ ਮਾਰਨ ਦੇ 8 ਦਿਨਾਂ ਬਾਅਦ ਪਿਛਲੇ ਮੰਗਲਵਾਰ ਨੂੰ ਲੜਕੀ ਦੀ ਮੌਤ ਹੋ ਗਈ। ਦੱਸ ਦੇਈਏ ਕਿ ਇਹ ਸੱਪ ਬਹੁਤ ਜ਼ਹਿਰੀਲਾ ਹੁੰਦਾ ਹੈ ਜੋ ਚੀਨ ਦੇ ਮੱਧ ਅਤੇ ਦੱਖਣੀ ਖੇਤਰ ਤੇ ਦੱਖਣੀ ਏਸ਼ੀਆਈ ਇਲਾਕੇ ’ਚ ਪਾਇਆ ਜਾਂਦਾ ਹੈ। ਦੱਸ ਦੇਈਏ ਕਿ ਇਸ ਲੜਕੀ ਨੇ ਚੀਨੀ ਇੰਟਰਨੈੱਟ ਦਿੱਗਜ ਟੇਸੈਂਟ ਦੇ ਈ-ਕਾਮਰਸ ਪਲੇਟਫਾਰਮ ਝੁਆਨਝੁਆਨ ’ਤੇ ਗੁਆਂਗਡੋਂਗ ਦੇ ਦੱਖਣੀ ਸੂਬੇ ਦੇ ਇਕ ਵਿਕਰੇਤਾ ਤੋਂ ਇਹ ਸੱਪ ਮੰਗਵਾਇਆ ਸੀ।

ਇਸ ਸੱਪ ਦੀ ਡਿਲਿਵਰੀ ਇਕ ਸਥਾਨਕ ਕੋਰੀਅਰ ਕੰਪਨੀ ਨੇ ਕੀਤੀ ਸੀ। ਕੰਪਨੀ ਮੁਤਾਬਕ ਉਸ ਨੂੰ ਨਹੀਂ ਪਤਾ ਸੀ ਕਿ ਬਾਕਸ ’ਚ ਕੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਲੜਕੀ ਸੱਪ ਦੇ ਜ਼ਹਿਰ ਨਾਲ ਇਕ ਤਰ੍ਹਾਂ ਦੀ ਸ਼ਰਾਬ ਬਣਾਉਣਾ ਚਾਹੁੰਦੀ ਸੀ। ਦਰਅਸਲ, ਇਸ ਤਰ੍ਹਾਂ ਦੀ ਕਥਿਤ ਸਨੇਕ ਵਾਈਨ ਸੱਪ ਨੂੰ ਸ਼ਰਾਬ ’ਚ ਪੂਰੀ ਤਰ੍ਹਾਂ ਡੁਬੋ ਕੇ ਬਣਾਈ ਜਾਂਦੀ ਹੈ।

ਖਬਰਾਂ ਮੁਤਾਬਕ ਘਟਨਾ ਤੋਂ ਬਾਅਦ ਸੱਪ ਘਰੋਂ ਭੱਜ ਗਿਆ ਸੀ ਪਰ ਸਥਾਨਕ ਜੰਗਲ ਵਿਭਾਗ ਅਧਿਕਾਰੀਆਂ ਨੇ ਸੱਪ ਨੂੰ ਲੜਕੀ ਦੇ ਘਰ ਦੇ ਬਾਹਰੋਂ ਹੀ ਫੜ ਲਿਆ। ਦੱਸ ਦੇਈਏ ਕਿ ਜੰਗਲੀ ਜਾਨਵਰਾਂ ਦੀ ਖਰੀਦ ਫਰੋਖਤ ਆਨਲਾਈਨ ਪਲੇਟਫਾਰਮ ’ਤੇ ਬੈਨ ਹੋਣ ਦੇ ਬਾਵਜੂਦ ਚੀਨ ’ਚ ਇਸ ਤਰ੍ਹਾਂ ਦੀਆਂ ਤਮਾਤ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਦੱਸ ਦੇਈਏ ਕਿ ਚੀਨ ’ਚ ਜ਼ਹਿਰੀਲੇ ਸੱਪਾਂ ਤੋਂ ਵਾਈਨ ਬਣਾਉਣ ਦਾ ਚਲਨ ਹੈ ਜਿਸ ਨੂੰ ਸਨੇਕ ਵਾਈਨ ਕਿਹਾ ਜਾਂਦਾ ਹੈ। ਇਸ ਵਾਈਨ ਨੂੰ ਬਣਾਉਣ ਲਈ ਸੱਪ ਨੂੰ ਕਾਫੀ ਸਮੇਂ ਤੱਕ ਰਾਇਸ ਵਾਇਨ ਜਾਂ ਸ਼ਰਾਬ ’ਚ ਰੱਖਿਆ ਜਾਂਦਾ ਹੈ। ਚੀਨ ਦੇ ਲੋਕ ਇਸ ਤਰ੍ਹਾਂ ਦੀ ਸ਼ਰਾਬ ਨੂੰ ਸਿਹਤ ਲਈ ਫਾਇਦੇਮੰਦ ਮੰਨਦੇ ਹਨ।

Karan Kumar

This news is Content Editor Karan Kumar