ਪਾਕਿਸਤਾਨ ਦੇ ਦਾਸੂ ਪ੍ਰਾਜੈਕਟ ’ਤੇ ਫਿਰ ਕੰਮ ਸ਼ੁਰੂ ਕਰਨ ਤੋਂ ਝਿੱਜਕ ਰਹੀ ਚੀਨੀ ਫਰਮ

08/14/2021 2:33:35 PM

ਪੇਸ਼ਾਵਰ: ਪਾਕਿਸਤਾਨ ਦੇ ਦਾਸੂ ’ਚ 13 ਜੁਲਾਈ ਨੂੰ ਇਕ ਬੱਸ ਧਮਾਕੇ ਦੌਰਾਨ ਨੌ ਚੀਨੀ ਮਜ਼ਦੂਰਾਂ ਸਮੇਤ 13 ਲੋਕਾਂ ਦੀ ਮੌਤ ਦੇ ਮਹੀਨਿਆਂ ਬਾਅਦ ਵੀ ਚੀਨੀ ਮਜ਼ਦੂਰ ਪਾਕਿਸਤਾਨ ਦੀ ਦਾਸੂ ਪ੍ਰਾਜੈਕਟ ’ਚ ਕੰਮ ਕਰਨ ਤੋਂ ਝਿੱਜਕ ਰਹੇ ਹਨ। ਡਾਨ ਨਿਊਜ਼ ਦੀ ਰਿਪੋਰਟ ਮੁਤਾਬਕ ਇਸਲਾਮਾਬਾਦ ’ਚ ਦਾਸੂੂ ਪਣਬਿਜਲੀ ਪ੍ਰਾਜੈਕਟ ’ਤੇ ਕੰਮ ਸ਼ੁਰੂ ਕਰਨ ’ਤੇ ਜਲ ਅਤੇ ਬਿਜਲੀ ਵਿਕਾਸ ਅਥਾਰਿਟੀ ਅਤੇ ਚੀਨ ਦੀ ਗੇਝੌਬਾ ਸਮੂਹ ਕੰਪਨੀ ਦੇ ਵਿਚਕਾਰ ਗੱਲਬਾਤ ਬੁੱਧਵਾਰ ਨੂੰ ਬੇਨਤੀਜਾ ਰਹੀ। ਇਸ ਗੱਲਬਾਤ ’ਚ ਚੀਨੀ ਰਾਜਦੂਤ ਨੇ ਵੀ ਹਿੱਸਾ ਲਿਆ।
ਪਾਕਿਸਤਾਨੀ ਵਾਰਤਾਕਾਰ ਦੇ ਇਕ ਮੈਂਬਰ ਨੇ ਡਾਨ ਨੂੰ ਦੱਸਿਆ ਕਿ ਗੱਲਬਾਤ ਜੋ ਪਿਛਲੇ ਹਫਤੇ ਮੁਅੱਤਲ ਕਰ ਦਿੱਤੀ ਗਈ ਹੈ, ਚੀਨੀ ਰਾਜਦੂਤ ਨੋਂਗ ਰੋਂਗ ਦੀ ਹਾਜ਼ਰੀ ’ਚ ਆਯੋਜਿਤ ਕੀਤੀ ਗਈ ਪਰ ਚੀਨੀ ਕੰਪਨੀ ਸੁਰੱਖਿਆ ਅਤੇ ਹੋਰ ਕਾਰਨਾਂ ਕਰਕੇ ਪ੍ਰਾਜੈਕਟ ’ਤੇ ਕੰਮ ਫਿਰ ਤੋਂ ਸ਼ੁਰੂ ਕਰਨ ਲਈ ਬੇਦਿਲੀ ਰਹੀ। ਉਨ੍ਹਾਂ ਨੇ ਦੱਸਿਆ ਕਿ ਦੋਵਾਂ ਪੱਖਾਂ ਨੇ ਕੰਮ ਦੀ ਜਲਦ ਬਹਾਲੀ ਸੁਨਿਸ਼ਚਿਤ ਕਰਨ ਲਈ ਇਕ ਹੋਰ ਦੌਰ ਦੀ ਗੱਲਬਾਤ ਕਰਨ ਦਾ ਫੈਸਲਾ ਕੀਤਾ ਹੈ। 
ਸੂਤਰ ਨੇ ਦੱਸਿਆ ਕਿ ਵਾਪਡਾ ਦੇ ਪ੍ਰਧਾਨ ਨੇ ਚੀਨੀ ਕੰਪਨੀ ਦੇ ਪ੍ਰਤੀਨਿਧੀਆਂ ਅਤੇ ਰਾਜਦੂਤ ਨੂੰ ਉੱਪਰੀ ਅਤੇ ਹੇਠਲੇ ਕੋਹੀਸਤਾਨ ਅਤੇ ਕੋਲਾਈ-ਪਲਾਸ ਜ਼ਿਲਿਆਂ ’ਚ ਪਾਕਿਸਤਾਨੀ ਸੈਨਾ ਦੀ ਤਾਇਨਾਤੀ ਦੇ ਬਾਰੇ ’ਚ ਸੂਚਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਕੋਹੀਸਤਾਨ ਜ਼ਿਲੇ ’ਚ ਪਾਕਿਸਤਾਨੀ ਸੈਨਾ ਦੀ ਬਿ੍ਰਗੇਡ ਚੀਨੀ ਨਾਗਰਿਕਾਂ ਨੂੰ ਕਾਰਾਕੋਰਮ ਰਾਜਮਾਰਗ ਦੇ ਰਸਤੇ ਕੰਮ ਕਰਨ ਅਤੇ ਸਬੰਧਿਤ ਕੈਂਪਾਂ ਤੱਕ ਲੈ ਜਾਵੇਗੀ। ਸੂਤਰਾਂ ਨੇ ਕਿਹਾ ਕਿ ਦੋਵਾਂ ਪੱਖਾਂ ਨੇ ਚੀਨੀ ਏਜੰਸੀਆਂ ਅਤੇ ਅੱਤਵਾਦ ਨਿਰੋਧੀ ਵਿਭਾਗ ਵਲੋਂ ਬੰਬ ਧਮਾਕੇ ਦੀ ਜਾਂਚ ਦੇ ਵਾਧੇ ’ਤੇ ਵੀ ਚਰਚਾ ਕੀਤੀ।

Aarti dhillon

This news is Content Editor Aarti dhillon