ਚੀਨੀ ਮਾਹਰ ਦਾ ਦਾਅਵਾ, ਦੁਨੀਆ ''ਚ ਕੋਰੋਨਾਵਾਇਰਸ ਦਾ ਰੂਪ ਹਾਲੇ ਹੋਰ ਖਰਾਬ ਹੋਵੇਗਾ

11/01/2020 6:00:53 PM

ਬੀਜਿੰਗ (ਬਿਊਰੋ): ਗਲੋਬਲ ਪੱਧਰ 'ਤੇ ਕੋਰੋਨਾਵਾਇਰਸ ਲਾਗ ਦਾ ਕਹਿਰ ਜਾਰੀ ਹੈ। ਇਸ ਸਬੰਧੀ ਦੁਨੀਆ ਭਰ ਦੇ ਮਾਹਰਾਂ ਵੱਲੋਂ ਰੋਜ਼ ਨਵੇਂ-ਨਵੇਂ ਦਾਅਵੇ ਕੀਤੇ ਜਾ ਰਹੇ ਹਨ। ਹੁਣ ਚੀਨ ਦੀ ਸਰਕਾਰ ਦੇ ਪ੍ਰਮੁੱਖ ਸਿਹਤ ਸਲਾਹਕਾਰ ਨੇ ਕਿਹਾ ਹੈ ਕਿ ਦੁਨੀਆ ਵਿਚ ਕੋਰੋਨਾਵਾਇਰਸ ਮਹਾਮਾਰੀ ਦਾ ਰੂਪ ਹੋਰ ਖਰਾਬ ਹੋਵੇਗਾ। ਚੀਨ ਵਿਚ ਕੋਰੋਨਾਵਾਇਰਸ ਦੇ ਖਿਲਾਫ ਲੜਾਈ ਦੀ ਅਗਵਾਈ ਕਰਨ ਵਾਲੇ ਡਾਕਟਰ ਝੋਂਗ ਨੈਂਸ਼ਨ ਨੇ ਕਿਹਾ ਹੈ ਕਿ ਕਈ ਦੇਸ਼ਾਂ ਵਿਚ ਕੋਰੋਨਾ ਦੀ ਦੂਜੀ ਵਾਰ ਲਹਿਰ ਆ ਚੁੱਕੀ ਹੈ ਅਤੇ ਸਿਹਤ ਸਬੰਧੀ ਸੰਕਟ ਵੱਧ ਰਿਹਾ ਹੈ। 

ਭਾਵੇਂਕਿ ਡਾਕਟਰ ਝੋਂਗ ਨੈਂਸ਼ਨ ਨੇ ਇਹ ਵੀ ਕਿਹਾ ਕਿ ਇਸ ਗੱਲ ਦਾ ਖਦਸ਼ਾ ਬਹੁਤ ਘੱਟ ਹੈ ਕਿ ਚੀਨ ਵਿਚ ਕੋਰੋਨਾਵਾਇਰਸ ਦੀ ਦੂਜੀ ਲਹਿਰ ਆਵੇਗੀ। ਉਹਨਾਂ ਮੁਤਾਬਕ, ਚੀਨ ਵਿਚ ਕੋਰੋਨਾ ਨੂੰ ਕਾਬੂ ਕਰਨ ਦੇ ਲਈ ਲੋੜੀਂਦਾ ਸਿਸਟਮ ਤਿਆਰ ਕੀਤਾ ਗਿਆ ਹੈ। ਡੇਲੀ ਮੇਲ ਦੀ ਰਿਪੋਰਟ ਦੇ ਮੁਤਾਬਕ, ਸ਼ੁੱਕਰਵਾਰ ਨੂੰ ਇਕ ਹੈਲਥ ਕਾਨਫਰੰਸ ਵਿਚ ਹਿੱਸਾ ਲੈਂਦੇ ਹੋਏ ਡਾਕਟਰ ਨੈਂਸ਼ਨ ਨੇ ਕਿਹਾ ਕਿ ਸਰਦੀ ਆਉਣ ਦੇ ਨਾਲ ਹੀ ਮਹਾਮਾਰੀ ਦੀ ਸਥਿਤੀ ਹੋਰ ਖਰਾਬ ਹੋਵੇਗੀ। ਇੱਥੇ ਦੱਸ ਦਈਏ ਕਿ ਹੁਣ ਤੱਕ ਦੁਨੀਆ ਦੇ 4.6 ਕਰੋੜ ਲੋਕ ਕੋਰੋਨਾਵਾਇਰਸ ਨਾਲ ਪੀੜਤ ਹੋ ਚੁੱਕੇ ਹਨ।

ਪੜ੍ਹੋ ਇਹ ਅਹਿਮ ਖਬਰ- ਚੋਣਾਂ ਤੋਂ ਪਹਿਲਾਂ ਬਿਡੇਨ ਦਾ ਬੇਟਾ ਸੁਰਖੀਆਂ 'ਚ, ਸਟ੍ਰਿਪ ਕਲੱਬ 'ਚ ਇਕ ਰਾਤ 'ਚ ਉਡਾਏ 8 ਲੱਖ ਰੁਪਏ 

ਡਾਕਟਰ ਨੈਂਸ਼ਨ ਨੇ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਕਈ ਦੇਸ਼ਾਂ ਵਿਚ ਆ ਚੁੱਕੀ ਹੈ ਅਤੇ ਕਈ ਹੋਰ ਦੇਸ਼ਾਂ ਵਿਚ ਕੋਰੋਨਾ ਦਾ ਕਹਿਰ ਹਾਲੇ ਜਾਰੀ ਰਹੇਗਾ। ਪਰ ਉਹਨਾਂ ਨੇ ਚੀਨ ਨੂੰ ਲੈ ਕੇ ਕਿਹਾ ਕਿ ਮਹਾਮਾਰੀ ਰੋਕਣ ਦੇ ਲਈ ਲਗਾਏ ਗਏ ਸਿਸਟਮ ਦੇ ਬਾਅਦ ਅਜਿਹਾ ਨਹੀਂ ਲੱਗਦਾ ਕਿ ਇੱਥੇ ਦੂਜੀ ਲਹਿਰ ਆਵੇਗੀ। ਇੱਥੇ ਦੱਸ ਦਈਏ ਕਿ ਬ੍ਰਿਟੇਨ ਅਤੇ ਫਰਾਂਸ ਵਿਚ ਮੁੜ ਤਾਲਾਬੰਦੀ ਕੀਤੀ ਜਾ ਰਹੀ ਹੈ ਕਿਉਂਕਿ ਕੋਰੋਨਾ ਦੇ ਮਾਮਲੇ ਕਾਫੀ ਜ਼ਿਆਦਾ ਵੱਧ ਰਹੇ ਹਨ। ਅਮਰੀਕਾ ਵਿਚ ਵੀ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਹੁਣ ਤੱਕ ਅਮਰੀਕਾ ਵਿਚ 94 ਲੱਖ ਲੋਕ ਕੋਰੋਨਾ ਨਾਲ ਪੀੜਤ ਹੋ ਚੁੱਕੇ ਹਨ ਜੋ ਕਿਸੇ ਵੀ ਦੇਸ਼ ਵਿਚ ਸਭ ਤੋਂ ਵੱਧ ਗਿਣਤੀ ਹੈ।


Vandana

Content Editor

Related News