ਇਸਲਾਮਾਬਾਦ 'ਚ ਚੀਨੀ ਵਣਜ ਦੂਤਘਰ ਅਸਥਾਈ ਤੌਰ 'ਤੇ ਬੰਦ

02/15/2023 5:07:36 PM

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਵਿਚ ਵਿਗੜਦੀ ਸੁਰੱਖਿਆ ਸਥਿਤੀ ਦੇ ਮੱਦੇਨਜ਼ਰ ਚੀਨੀ ਨਾਗਰਿਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦੇਣ ਦੇ ਕੁਝ ਦਿਨ ਬਾਅਦ ਚੀਨ ਨੇ ‘ਤਕਨੀਕੀ ਮੁੱਦਿਆਂ’ ਕਾਰਨ ਇਸਲਾਮਾਬਾਦ ਵਿਚ ਆਪਣੇ ਦੂਤਘਰ ਦੇ ਵਪਾਰਕ ਸੈਕਸ਼ਨ ਨੂੰ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਹੈ। ਦੂਤਘਰ ਨੇ "ਤਕਨੀਕੀ ਸਮੱਸਿਆ" ਦੀ ਪ੍ਰਕਿਰਤੀ ਜਾਂ ਇਸ ਦੇ ਬੰਦ ਹੋਣ ਦੀ ਸਮਾਂ-ਸੀਮਾ ਬਾਰੇ ਖਾਸ ਜਾਣਕਾਰੀ ਦੇਣ ਤੋਂ ਗੁਰੇਜ਼ ਕਰਦੇ ਹੋਏ, ਆਪਣੀ ਵੈੱਬਸਾਈਟ 'ਤੇ ਇਸ ਦਾ ਐਲਾਨ ਕੀਤਾ। 

ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ ਨੇ 2 ਭਾਰਤੀ ਕੈਦੀ ਕੀਤੇ ਰਿਹਾਅ, 700 ਅਜੇ ਵੀ ਜੇਲ੍ਹ 'ਚ ਬੰਦ

ਸਬੰਧਤ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਕਿ "ਤਕਨੀਕੀ ਮੁੱਦਿਆਂ ਕਾਰਨ, ਇਸਲਾਮਾਬਾਦ ਵਿੱਚ ਚੀਨੀ ਦੂਤਘੜ ਦਾ ਕੌਂਸਲਰ ਸੈਕਸ਼ਨ 13 ਫਰਵਰੀ, 2023 ਤੋਂ ਅਗਲੇ ਨੋਟਿਸ ਤੱਕ ਅਸਥਾਈ ਤੌਰ 'ਤੇ ਬੰਦ ਰਹੇਗਾ।" ਇਹ ਨੋਟੀਫਿਕੇਸ਼ਨ ਚੀਨੀ ਸਰਕਾਰ ਦੁਆਰਾ ਪਿਛਲੇ ਹਫ਼ਤੇ ਜਾਰੀ ਕੀਤੇ ਗਏ ਨੋਟਿਸ ਤੋਂ ਬਾਅਦ ਆਈ ਹੈ, ਜਿਸ ਵਿੱਚ ਚੀਨੀ ਨਾਗਰਿਕਾਂ ਨੂੰ ਪਾਕਿਸਤਾਨ ਵਿੱਚ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਵਿਗੜਦੀ ਸੁਰੱਖਿਆ ਸਥਿਤੀ ਕਾਰਨ ਉਨ੍ਹਾਂ ਨੂੰ ਖਤਰਾ ਹੋ ਸਕਦਾ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਬ੍ਰਿਟਿਸ਼ ਮਹਾਰਾਣੀ ਕੈਮਿਲਾ ਤਾਜਪੋਸ਼ੀ ਦੌਰਾਨ ਨਹੀਂ ਪਾਵੇਗੀ 'ਕੋਹਿਨੂਰ' ਜੜਿਆ ਤਾਜ, ਜਾਣੋ ਪੂਰਾ ਮਾਮਲਾ

ਪਾਕਿਸਤਾਨ ਵਿਚ ਪਿਛਲੇ ਸਾਲ ਦੇ ਅਖੀਰ ਤੋਂ ਅੱਤਵਾਦੀ ਹਮਲਿਆਂ ਵਿਚ ਵਾਧਾ ਹੋਇਆ ਹੈ, ਜਦੋਂ ਪਾਕਿਸਤਾਨੀ ਤਾਲਿਬਾਨ ਸਮੂਹ ਨੇ ਸਰਕਾਰ ਨਾਲ ਆਪਣਾ ਸਮਝੌਤਾ ਰੱਦ ਕਰ ਦਿੱਤਾ ਸੀ। ਪਾਕਿਸਤਾਨ 'ਚ ਚੀਨ-ਪਾਕਿਸਤਾਨ ਆਰਥਿਕ ਗਲਿਆਰੇ 'ਤੇ ਕੰਮ ਕਰ ਰਹੇ ਚੀਨੀ ਨਾਗਰਿਕਾਂ 'ਤੇ ਵੱਖ-ਵੱਖ ਅੱਤਵਾਦੀ ਸਮੂਹ ਹਮਲੇ ਕਰ ਰਹੇ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 

Vandana

This news is Content Editor Vandana