ਹਾਂਗਕਾਂਗ ਪ੍ਰਦਰਸ਼ਨ, ਵਪਾਰ ਯੁੱਧ ’ਤੇ ਚਰਚਾ ਲਈ ਚੀਨੀ ਕਮਿਊਨਿਸਟ ਪਾਰਟੀ ਦਾ ਸੰਮੇਲਨ ਸ਼ੁਰੂ

10/29/2019 12:02:39 AM

ਬੀਜਿੰਗ (ਭਾਸ਼ਾ)– ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਨੇ ਸੋਮਵਾਰ ਨੂੰ ਆਪਣਾ 4 ਦਿਨਾਂ ਸੰਮੇਲਨ ਸ਼ੁਰੂ ਕੀਤਾ। ਇਹ ਸੰਮੇਲਨ ਰਾਸ਼ਟਰਪਤੀ ਸ਼ੀ ਜਿੰਨ ਪਿੰਗ ਲਈ ਰਾਜਨੀਤਿਕ ਤੌਰ ’ਤੇ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਕਿਉਕਿ ਹਾਂਗਕਾਂਗ ’ਚ ਪ੍ਰਦਰਸ਼ਨ ਅਤੇ ਅਮਰੀਕਾ ਨਾਲ ਵਪਾਰ ਯੁੱਧ ਅਤੇ ਅਰਥਵਿਵਸਥਾ ’ਚ ਮੰਦੀ ਦੇ ਮੁੱਦੇ ’ਤੇ ਪਾਰਟੀ ਅੰਦਰ ਬੈਚੇਨੀ ਵਧ ਰਹੀ ਹੈ। ਬੰਦ ਦਰਵਾਜ਼ੇ ਅੰਦਰ ਹੋਈ ਪਲੇਮਨ ਦੀ ਬੈਠਕ ’ਚ ਸੋਮਵਾਰ ਸਵੇਰ ਸ਼ੀ ਨੇ ਰਿਪੋਰਟ ਪੇਸ਼ ਕੀਤੀ। ਸ਼ੀ 2012 ਤੋਂ ਸੱਤਾ ਸੰਭਾਲਣ ਦੇ ਬਾਅਦ ਤੋਂ ਹੀ ਚੀਨ ਦੀ ਕਮਿਊਨਿਸਟ ਪਾਰਟੀ (ਸੀ. ਪੀ. ਸੀ) ਅਤੇ ਫੌਜ ਮੁਖੀ ਦੇ ਇਲਾਵਾ ਰਾਸ਼ਟਰਪਤੀ ਅਹੁਦੇ ਦੀ ਦੋਹਰੀ ਜ਼ਿੰਮੇਵਾਰੀ ਸੰਭਾਲ ਰਹੇ ਹਨ। ਸ਼ੀ ਨੇ ਮੁੱਖ ਮੁੱਦਿਆਂ ’ਤੇ ਸੀ. ਪੀ. ਸੀ. ਦੀ ਕੇਂਦਰੀ ਕਮੇਟੀ ਦੇ ਫੈਸਲਿਆਂ ਬਾਰੇ ਰਿਪੋਰਟ ਪੇਸ਼ ਕੀਤੀ ਅਤੇ ਅਹਿਮ ਮੁੱਦਿਆਂ ’ਤੇ ਮਸੌਦਾ ਦਸਤਾਵੇਜ਼ ਬਾਰੇ ਜਾਣਕਾਰੀ ਦਿੱਤੀ।

ਇਸ ’ਚ ਚੀਨ ਦੇ ਮਿਜ਼ਾਜ ਦੇ ਮੁਤਾਬਕ ਸਮਾਜਵਾਦੀ ਪ੍ਰਣਾਲੀ ਨੂੰ ਕਿਵੇਂ ਬਰਕਰਾਰ ਰੱਖਦੇ ਹੋਏ ਇਸ ’ਚ ਸੁਧਾਰ ਕੀਤਾ ਜਾਵੇ, ਚੀਨ ਦੀ ਸ਼ਾਸਨ ਪ੍ਰਣਾਲੀ ਅਤੇ ਸਮਰੱਥਾ ਦੇ ਆਧੁਨਿਕੀਕਰਨ ਵਰਗੇ ਮਾਮਲੇ ਸ਼ਾਮਲ ਸਨ। ਬੈਠਕ ’ਚ ਜਿਨ੍ਹਾਂ ਮੁੱਦਿਆਂ ’ਤੇ ਚਰਚਾ ਹੋਈ ਉਸ ’ਚ ਜ਼ਿਆਦਾਤਰ ਨੂੰ ਗੁਪਤ ਰੱਖਿਆ ਗਿਆ। ਓਥੇ ਹੀ ਆਬਜ਼ਰਵਰਾਂ ਨੇ ਕਿਹਾ ਕਿ ਹਾਂਗਕਾਂਗ ’ਚ ਲੰਬੇ ਸਮੇ ਤੋਂ ਚਲ ਰਹੇ ਹਿੰਸਕ ਪ੍ਰਦਰਸ਼ਨ, ਅਮਰੀਕਾ ਨਾਲ ਵਪਾਰ ਯੁੱਧ ਅਤੇ ਚੀਨੀ ਅਰਥਵਿਵਸਥਾ ’ਚ ਲਗਾਤਾਰ ਚਲ ਰਹੇ ਮੰਦੀ ਦੇ ਏਜੰਡੇ ਸ਼ਾਮਲ ਹੋਣ ਦੀ ਉਮੀਦ ਹੈ।

Sunny Mehra

This news is Content Editor Sunny Mehra