ਚੀਨ ਦੇ ਰਾਸ਼ਟਰਪਤੀ ਨੇ ਟਰੰਪ ਨਾਲ ਕੋਰੋਨਾਵਾਇਰਸ 'ਤੇ ਕੀਤੀ ਚਰਚਾ

02/07/2020 10:14:37 AM

ਬੀਜਿੰਗ (ਭਾਸ਼ਾ): ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਸ਼ੁੱਕਰਵਾਰ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਫੋਨ 'ਤੇ ਕੋਰੋਨਾਵਾਇਰਸ ਇਨਫੈਕਸ਼ਨ 'ਤੇ ਚਰਚਾ ਕੀਤੀ। ਇਸ ਵਾਰਤਾ ਵਿਚ ਜਿਨਪਿੰਗ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਸ ਮਹਾਮਾਰੀ ਨਾਲ ਮੁਲਾਂਕਣ ਸੰਜਮ ਵਿਚ ਰਹਿ ਕੇ ਕਰਨਾ ਹੋਵੇਗਾ। ਉਹਨਾਂ ਨੇ ਟਰੰਪ ਨੂੰ ਅਪੀਲ ਕੀਤੀ ਕਿ ਉਹ ਇਸ ਇਨਫੈਕਸ਼ਨ ਨੂੰ ਕਾਬੂ ਕਰਨ ਵਿਚ ਚੀਨ ਦੀਆਂ ਕੋਸ਼ਿਸ਼ਾਂ ਦੇ ਮੁਤਾਬਕ ਉਚਿਤ ਤਰੀਕੇ ਨਾਲ ਪ੍ਰਤਿਕਿਰਿਆ ਦੇਣ। ਸ਼ੀ ਨੇ ਦਸੰਬਰ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਫੈਲਣ ਦੇ ਬਾਅਦ ਟਰੰਪ ਦੇ ਨਾਲ ਫੋਨ 'ਤੇ ਪਹਿਲੀ ਵਾਰ ਹੋਈ ਵਾਰਤਾ ਵਿਚ ਦੱਸਿਆ ਕਿ ਚੀਨ ਨੇ ਇਸ ਮਹਾਮਾਰੀ ਦੇ ਵਿਰੁੱਧ ਲੋਕ ਯੁੱਧ ਛੇੜ ਦਿੱਤਾ ਹੈ। 

ਲੋਕ ਯੁੱਧ ਸੱਤਾਧਾਰੀ 'ਚਾਈਨੀਜ਼ ਕਮਿਊਨਿਸਟ ਪਾਰਟੀ' ਦੇ ਸੰਸਥਾਪਕ ਮਾਓ ਜੇਦੋਂਗ ਦੀ ਵਿਚਾਰਧਾਰਕ ਧਾਰਨਾ ਹੈ ਜਿਸ ਦਾ ਅਰਥ ਹੈ ਕਿ ਕਿਸੇ ਕਿਸੇ ਯੁੱਧ ਵਿਚ ਲੋਕਾਂ ਦੇ ਸਮਰਥਨ ਦੇ ਨਾਲ ਲੰਬੀ ਲੜਾਈ ਲੜਨਾ। ਸ਼ੀ ਨੇ ਟਰੰਪ ਨੂੰ ਦੱਸਿਆ ਕਿ ਚੀਨ ਸਰਕਾਰ ਅਤੇ ਲੋਕ ਇਸ ਇਨਫੈਕਸ਼ਨ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਹਾਂਗਕਾਂਗ ਦੇ ਇਕ ਅਖਬਾਰ ਨੇ ਸਰਕਾਰੀ ਟੀਵੀ ਚੈਨਲ ਦੇ ਹਵਾਲੇ ਨਾਲ ਦੱਸਿਆ ਕਿ ਸ਼ੀ ਨੇ ਟਰੰਪ ਨੂੰ ਫੋਨ 'ਤੇ ਕਿਹਾ ਕਿ ਚੀਨ ਨੂੰ ਪੂਰਾ ਭਰੋਸਾ ਹੈਕਿ ਉਹ ਇਸ ਮਹਾਮਾਰੀ ਨੂੰ ਕਾਬੂ ਵਿਚ ਕਰ ਲਵੇਗਾ ਅਤੇ ਇਹ ਅਜਿਹਾ ਕਰਨ ਵਿਚ ਸਮੱਰਥ ਹੈ। ਸ਼ੀ ਨੇ ਟਰੰਪ ਨੂੰ ਇਹ ਵੀ ਕਿਹਾ ਕਿ ਚੀਨ ਨੇ ਇਸ ਮਹਾਮਾਰੀ ਨਾਲ ਲੜਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਹੈ। ਉਹਨਾਂ ਨੇ ਇਹ ਵੀ ਕਿਹਾ,''ਚੀਨ ਬਿਹਤਰੀ ਲਈ ਆਰਥਿਕ ਵਿਕਾਸ ਦੇ ਰਸਤੇ 'ਤੇ ਅੱਗੇ ਵਧਣਾ ਜਾਰੀ ਰੱਖੇਗਾ।''

Vandana

This news is Content Editor Vandana