ਬੀਬੀ ਦੀ ਜਿੱਦ ਅੱਗੇ ਝੁਕੀ ਸਰਕਾਰ, ਬਣਾਇਆ ਘਰ ਦੇ ਆਲੇ-ਦੁਆਲੇ ਸ਼ਾਹਰਾਹ (ਤਸਵੀਰਾਂ)

08/10/2020 6:28:55 PM

ਬੀਜਿੰਗ (ਬਿਊਰੋ): ਜ਼ਿਆਦਾਤਰ ਲੋਕ ਆਪਣਾ ਘਰ ਸ਼ਾਂਤਮਈ ਮਾਹੌਲ ਵਿਚ ਬਣਾਉਣਾ ਪਸੰਦ ਕਰਦੇ ਹਨ। ਪਰ ਚੀਨ ਦੇ ਗੁਆਂਗਡੋਂਗ ਸੂਬੇ ਵਿਚ ਇਕ ਅਜਿਹਾ ਹਾਈਵੇਅ ਹੈ ਜਿਸ ਦੇ ਅੱਧ ਵਿਚਾਲੇ ਇਕ ਘਰ ਹੈ। ਇਸ ਘਰ ਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ।  ਉਸ ਘਰ ਦੀ ਮਾਲਕਣ ਹਾਈਵੇਅ 'ਤੇ ਗੱਡੀਆਂ ਦੀ ਤੇਜ਼ ਗਤੀ ਦੇ ਵਿਚ ਆਪਣਾ ਜੀਵਨ ਬਤੀਤ ਕਰ ਰਹੀ ਹੈ। ਤੁਸੀਂ ਸੋਚ ਰਹੇ ਹੋਵੋਗੇ ਕਿ ਆਖਿਰ ਅਜਿਹਾ ਕਿਵੇਂ ਹੋ ਸਕਦਾ ਹੈ ਅਤੇ ਹਾਈਵੇਅ ਨਿਰਮਾਣ ਦੇ ਦੌਰਾਨ ਸਥਾਨਕ ਪ੍ਰਸ਼ਾਸਨ ਨੇ ਉਸ ਘਰ ਨੂੰ ਕਿਉਂ ਨਹੀਂ ਹਟਾਇਆ।

ਅਸਲ ਵਿਚ ਜਿਸ ਸਮੇਂ ਉੱਥੇ ਹਾਈਵੇਅ ਦਾ ਨਿਰਮਾਣ ਕੀਤਾ ਜਾ ਰਿਹਾ ਸੀ ਉਸ ਸਮੇਂ ਸਥਾਨਕ ਪ੍ਰਸ਼ਾਸਨ ਨੇ ਰਸਤੇ ਵਿਚ ਆ ਰਹੇ ਉਸ ਘਰ ਨੂੰ ਹਟਾਉਣ ਦੀ ਕਾਫੀ ਕੋਸ਼ਿਸ਼ ਕੀਤੀ ਸੀ। ਉਸ ਘਰ ਦੀ ਮਾਲਕਣ ਉੱਥੇ ਰਹਿਣ ਦੀ ਜਿੱਦ 'ਤੇ ਅੜੀ ਰਹੀ ਅਤੇ ਉਸ ਨੇ ਉੱਥੋਂ ਹਟਣ ਤੋਂ ਇਨਕਾਰ ਕਰ ਦਿੱਤਾ। ਇਸ ਦੇ ਬਾਅਦ ਉਸ ਨੂੰ ਛੋਟੇ ਜਿਹੇ ਘਰ ਦੇ ਚਾਰੇ ਪਾਸੇ ਇਕ ਹਾਈਵੇਅ ਪੁਲ ਦਾ ਨਿਰਮਾਣ ਕਰ ਦਿੱਤਾ ਗਿਆ। ਹੁਣ ਬੀਬੀ ਗੱਡੀਆਂ ਦੇ ਵਿਚ ਆਪਣੀ ਜ਼ਿੰਦਗੀ ਗੁਜਾਰ ਰਹੀ ਹੈ। 

ਹਾਈਵੇਅ ਨਿਰਮਾਣ ਤੋਂ ਪਹਿਲਾਂ ਉਸ ਘਰ ਦੀ ਮਾਲਕਣ ਇਕ ਦਹਾਕੇ ਤੱਕ (10 ਸਾਲ ਤੱਕ) ਸਰਕਾਰ ਨੂੰ ਆਪਣਾ ਘਰ ਵੇਚਣ ਤੋਂ ਇਨਕਾਰ ਕਰਦੀ ਰਹੀ। ਉਸ ਨੇ ਸਰਕਾਰ ਨੂੰ ਇਸ ਦੇ ਲਈ ਮਿਲਣ ਵਾਲਾ ਮੁਆਵਜ਼ਾ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਸੀ। ਤਸਵੀਰਾਂ ਦੇਖ ਕੇ ਪਤਾ ਚੱਲਦਾ ਹੈ ਕਿ ਦੱਖਣੀ ਚੀਨ ਦੇ ਗੁਆਂਗਡੋਂਗ ਸੂਬੇ ਵਿਚ ਬਣੇ ਨਵੇਂ ਹਾਈਜੁਆਂਗ ਪੁਲ ਦੇ ਵਿਚ ਉਹ ਬੀਬੀ ਆਪਣੇ ਛੋਟੇ ਜਿਹੇ ਘਰ ਵਿਚ ਰਹਿ ਰਹੀਹੈ। ਇਕ ਮੰਜ਼ਿਲਾ ਇਹ ਫਲੈਟ 40 ਵਰਗ ਕਿਲੋਮੀਟਰ ਦਾ ਹੈ। 

ਪੜ੍ਹੋ ਇਹ ਅਹਿਮ ਖਬਰ-  ਵੰਦੇ ਭਾਰਤ ਮਿਸ਼ਨ : ਭਾਰਤੀਆਂ ਨੂੰ ਲੈਕੇ ਸਿਡਨੀ ਤੋਂ ਰਵਾਨਾ ਹੋਈ ਏਅਰ ਇੰਡੀਆ ਦੀ ਫਲਾਈਟ

ਗਵਾਂਗਡੋਂਗ ਟੀਵੀ ਸਟੇਸ਼ਨ ਦੇ ਮੁਤਾਬਕ ਇਹ ਘਰ ਚਾਰ ਲੇਨ ਦੇ ਟ੍ਰੈਫਿਕ ਲਿੰਕ ਦੇ ਵਿਚ ਇਕ ਟੋਏ ਵਿਚ ਸਥਿਤ ਹੈ। ਉਸ ਘਰ ਦੀ ਮਾਲਕਣ ਦਾ ਨਾਮ ਲਿਆਂਗ ਹੈ। ਦੀ ਸਨ ਦੀ ਰਿਪੋਰਟ ਮੁਤਾਬਕ ਉਹ ਬੀਬੀ ਉੱਥੋਂ ਟਰਾਂਸਫਰ ਹੋਣ ਦੇ ਲਈ ਇਸ ਲਈ ਸਹਿਮਤ ਨਹੀਂ ਹੋਈ ਕਿਉਂਕਿ ਸਰਕਾਰ ਉਸ ਨੂੰ ਇਕ ਆਦਰਸ਼ ਸਥਾਨ 'ਤੇ ਵਸਾਉਣ ਵਿਚ ਅਸਫਲ ਰਹੀ। ਉਸ ਨੇ ਕਿਹਾ,''ਤੁਹਾਨੂੰ ਲੱਗਦਾ ਹੈ ਕਿ ਇਹ ਮਾਹੌਲ ਖਰਾਬ ਹੈ ਪਰ ਮੈਨੂੰ ਲੱਗਦਾ ਹੈ ਕਿ ਇਹ ਸ਼ਾਂਤ, ਮੁਕਤ, ਸੁਖੀ ਅਤੇ ਆਰਾਮਦਾਇਕ ਹੈ।'' ਉਸ ਨੇ ਕਿਹਾ ਕਿ ਉਹ ਨਤੀਜਿਆਂ ਨਾਲ ਨਜਿੱਠਣ 'ਤੇ ਖੁਸ਼ ਸੀ ਅਤੇ ਉਹ ਨਹੀਂ ਸੋਚਦੀ ਸੀ ਕਿ ਦੂਜੇ ਲੋਕ ਉਸ ਦੇ ਬਾਰੇ ਵਿਚ ਕੀ ਸੋਚਦੇ ਹਨ।

 

Vandana

This news is Content Editor Vandana