ਈਰਾਨ ਨਾਲ ਸਾਧਾਰਨ ਸਬੰਧ ਰੱਖੇਗਾ ਚੀਨ

06/21/2018 9:56:37 AM

ਬੀਜਿੰਗ— ਚੀਨ ਨੇ ਕਿਹਾ ਹੈ ਕਿ ਉਹ ਈਰਾਨ ਨਾਲ ਆਪਣੇ ਸਬੰਧ ਸਾਧਾਰਨ ਰੱਖੇਗਾ ਅਤੇ ਇਸ ਮਸਲੇ 'ਤੇ ਕਿਸੇ ਦੇ ਦਬਾਅ ਵਿਚ ਨਹੀਂ ਆਏਗਾ। ਵਣਜ ਮੰਤਰਾਲੇ ਦੇ ਬੁਲਾਰੇ ਗਾਓ ਫੇਂਗ ਨੇ ਵੀਰਵਾਰ ਨੂੰ ਰੋਜ਼ਨਾ ਪ੍ਰੈਸ ਕਾਨਫਰੰਸ ਵਿਚ ਪੱਤਰਕਾਰਾਂ ਦੇ ਸਵਾਲ ਦੇ ਜਵਾਬ ਵਿਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਤੋਂ ਪੁੱਛਿਆ ਗਿਆ ਸੀ ਕਿ ਕੀ ਚੀਨੀ ਕੰਪਨੀਆਂ ਈਰਾਨੀ ਬਾਜ਼ਾਰ ਤੋਂ ਆਪਣਾ ਕਾਰੋਬਾਰ ਸਮੇਟ ਲੈਣਗੀਆਂ ਤਾਂ ਉਨ੍ਹਾਂ ਨੇ ਜਵਾਬ ਇਹ ਦਿੱਤਾ ਕਿ ਅਸੀਂ ਈਰਾਨ ਨਾਲ ਆਪਣੇ ਸਬੰਧ ਸਾਧਾਰਨ ਰੱਖਾਂਗੇ। ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨਾਲ ਕੀਤੇ ਬਹੁਦੇਸ਼ੀ ਪ੍ਰਮਾਣੂ ਸਮਝੌਤੇ ਤੋਂ ਮਈ ਮਹੀਨੇ ਵਿਚ ਪਿੱਛੇ ਹੱਟਣ ਦੀ ਘੋਸ਼ਣਾ ਕੀਤੀ ਸੀ ਅਤੇ ਇਹ ਵੀ ਕਿਹਾ ਸੀ ਕਿ ਉਸ 'ਤੇ ਸਖਤ ਆਰਥਿਕ ਪਾਬੰਦੀਆਂ ਲਗਾਈਆਂ ਜਾਣਗੀਆਂ।