ਚੀਨ ਨੇ ਵਾਂਗ ਦੇ ਬਿਆਨ ''ਤੇ ਭਾਰਤ ਦੀ ਪ੍ਰਤੀਕਿਰਿਆ ਦਾ ਕੀਤਾ ਸਵਾਗਤ

03/12/2018 6:41:56 PM

ਬੀਜਿੰਗ— ਚੀਨ ਨੇ ਆਪਸੀ ਸਨਮਾਨ ਤੇ ਇਕ-ਦੂਜੇ ਦੇ ਹਿੱਤਾਂ ਦੇ ਪ੍ਰਤੀ ਸੰਵੇਦਨਸ਼ੀਲਤਾ ਦੇ ਅਧਾਰ 'ਤੇ ਬੀਜਿੰਗ ਨਾਲ ਮੱਤਭੇਦਾਂ ਨੂੰ ਸੁਲਝਾਉਣ ਦੀ ਭਾਰਤ ਦੀ ਇੱਛਾ ਨੂੰ ਸਾਕਾਰਾਤਮਕ ਦੱਸ ਕੇ ਉਸ ਦਾ ਸਵਾਗਤ ਕੀਤਾ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲੂ ਕਾਂਗ ਦੀ ਟਿੱਪਣੀ ਉਦੋਂ ਆਈ ਜਦੋਂ ਭਾਰਤ ਨੇ ਕਿਹਾ ਕਿ ਉਹ ਮੱਤਭੇਦਾਂ ਨਾਲ ਆਪਸੀ ਸਨਮਾਨ ਤੇ ਇਕ-ਦੂਜੇ ਦੇ ਹਿੱਤਾਂ ਦੇ ਪ੍ਰਤੀ ਸੰਵੇਦਨਸ਼ੀਲਤਾ ਨਾਲ ਨਿਪਟਣ ਦੌਰਾਨ ਸਮਾਨਤਾ ਦੇ ਅਧਾਰ 'ਤੇ ਸਬੰਧਾਂ ਨੂੰ ਵਿਕਸਤ ਕਰਨ ਦੇ ਲਈ ਚੀਨ ਦੇ ਨਾਲ ਕੰਮ ਕਰਨ ਦਾ ਇੱਛੁਕ ਹੈ।
ਦੋ-ਪੱਖੀ ਸਬੰਧਾਂ 'ਤੇ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਦੀ ਹਾਲੀਆ ਟਿੱਪਣੀ 'ਤੇ ਭਾਰਤ ਦੀ ਪ੍ਰਤੀਕਿਰਿਆ ਨਾਲ ਜੁੜੇ ਸਵਾਲ ਦੇ ਜਵਾਬ 'ਚ ਲੂ ਨੇ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਅਸੀਂ ਭਾਰਤੀ ਪੱਖ ਦੀ ਇਸ ਸਾਕਾਰਾਤਮਕ ਟਿੱਪਣੀ 'ਤੇ ਗੌਰ ਕੀਤਾ ਹੈ। ਲੂ ਨੇ ਕਿਹਾ ਕਿ ਅਸੀਂ ਆਪਣੇ ਆਪਸੀ ਸਿਆਸੀ ਭਰੋਸੇ 'ਚ ਸੁਧਾਰ, ਆਪਸੀ ਲਾਭਕਾਰੀ ਸਹਿਯੋਗ ਨੂੰ ਵਧਾਉਣ, ਆਪਣੇ ਮੱਤਭੇਦਾਂ ਨਾਲ ਪ੍ਰਭਾਵੀ ਤਰੀਕੇ ਨਾਲ ਨਜਿੱਠਣ ਤੇ ਸਾਡੇ ਸਬੰਧਾਂ ਦੇ ਵਿਕਾਸ ਦੇ ਲਈ ਸਹੀ ਰਸਤਾ ਪੁਖਤਾ ਕਰਨ ਦੇ ਲਈ ਮਾਰਗਦਰਸ਼ਕ ਦੇ ਤੌਰ 'ਤੇ ਦੋਵੇਂ ਅਗਵਾਈਆਂ ਦੇ ਵਿਚਕਾਰ ਮਹੱਤਵਪੂਰਨ ਆਮ ਸਹਿਮਤੀ ਬਨਾਉਣ ਦੇ ਲਈ ਭਾਰਤ ਪੱਖ ਦੇ ਨਾਲ ਕੰਮ ਕਰਨ ਦੇ ਇੱਛੁਕ ਹਾਂ। ਉਨ੍ਹਾਂ ਕਿਹਾ ਕਿ ਵਾਂਗ ਨੇ ਭਾਰਤ ਦੇ ਨਾਲ ਚੀਨ ਦੇ ਸਬੰਧਾਂ 'ਤੇ  ਉਸ ਦੇ ਬੁਨਿਆਦੀ ਰੁਖ ਦੇ ਬਾਰੇ 'ਚ ਵਿਸਥਾਰ ਨਾਲ ਗੱਲਾਂ ਰੱਖੀਆਂ ਹਨ।
ਵਾਂਗ ਨੇ ਆਪਣੇ ਪੱਤਰਕਾਰ ਸੰਮੇਲਨ 'ਚ ਕਿਹਾ ਸੀ ਕਿ ਭਾਰਤ ਤੇ ਚੀਨ ਨੂੰ ਸ਼ੱਕ ਛੱਡਣਾ ਚਾਹੀਦਾ ਹੈ ਤੇ ਬੈਠਕ ਦੇ ਰਾਹੀਂ ਮੱਤਭੇਦਾਂ ਨੂੰ ਦੂਰ ਕਰਨਾ ਚਾਹੀਦਾ ਹੈ। ਇਸ ਬਿਆਨ ਦੇ ਰਾਹੀਂ ਵਾਂਗ ਨੇ ਡੋਕਲਾਮ ਵਿਵਾਦ ਤੋਂ ਬਾਅਦ ਨਵੀਂ ਦਿੱਲੀ ਦੇ ਖਿਲਾਫ ਚੀਨ ਵਲੋਂ ਅਪਣਾਏ ਗਏ ਸਖਤ ਰੁਖ 'ਚ ਨਰਮੀ ਦਾ ਸੰਕੇਤ ਦਿੱਤਾ ਸੀ।