ਚੀਨ ਦੀ ਕੈਨੇਡਾ ਨੂੰ ਚਿਤਾਵਨੀ —''ਹਾਂਗਕਾਂਗ ਮਾਮਲੇ ''ਚ ਦਖਲ ਦੇਣਾ ਕਰੋ ਬੰਦ''

08/19/2019 11:18:18 AM


ਓਟਾਵਾ/ਹਾਂਗਕਾਂਗ— ਓਟਾਵਾ 'ਚ ਸਥਿਤ ਚੀਨੀ ਅੰਬੈਸੀ ਨੇ ਕੈਨੇਡਾ ਨੂੰ ਹਾਂਗਕਾਂਗ ਦੇ ਮਾਮਲੇ 'ਚ ਦਖਲ ਨਾ ਦੇਣ ਦੀ ਚਿਤਾਵਨੀ ਦਿੱਤੀ ਹੈ। ਇਕ ਬੁਲਾਰੇ ਨੇ ਐਤਵਾਰ ਨੂੰ ਅੰਬੈਸੀ ਦੀ ਵੈੱਬਸਾਈਟ 'ਤੇ ਇਕ ਬਿਆਨ ਪੋਸਟ ਕਰਦੇ ਹੋਏ ਕਿਹਾ ਕਿ ''ਕੈਨੇਡੀਅਨ ਪੱਖ ਨੂੰ ਆਪਣੇ ਸ਼ਬਦਾਂ ਅਤੇ ਕਾਰਜਾਂ 'ਚ ਸਾਵਧਾਨ ਰਹਿਣਾ ਚਾਹੀਦਾ ਹੈ।''

ਕੈਨੇਡਾ ਅਤੇ ਯੂਰਪੀ ਸੰਘ ਨੇ ਸ਼ਨੀਵਾਰ ਨੂੰ ਇਕ ਸਾਂਝਾ ਬਿਆਨ ਜਾਰੀ ਕਰਕੇ ਕਿਹਾ ਕਿ ਸ਼ਾਂਤੀ ਪੂਰਣ ਪ੍ਰਦਰਸ਼ਨ ਦਾ ਅਧਿਕਾਰ ਹਾਂਗਕਾਂਗ ਦੇ ਮੂਲ ਕਾਨੂੰਨ 'ਚ ਸ਼ਾਮਲ ਹੈ। ਚੀਨੀ ਖੇਤਰ 'ਚ ਪਿਛਲੇ ਕਈ ਹਫਤਿਆਂ ਤੋਂ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦੇ ਨਰਮ ਪੈਣ ਦੇ ਕੋਈ ਸੰਕੇਤ ਨਹੀਂ ਹਨ। ਗੰਭੀਰ ਰੂਪ ਲੈ ਚੁੱਕੇ ਅੰਦੋਲਨ ਦੀਆਂ ਮੰਗਾਂ 'ਚ ਸ਼ਹਿਰ ਦੇ ਨੇਤਾ ਦਾ ਅਸਤੀਫਾ, ਲੋਕਤੰਤਰੀ ਚੋਣਾਂ ਅਤੇ ਸੁਰੱਖਿਆ ਫੌਜ ਦੀ ਵਰਤੋਂ ਦੀ ਸੁਤੰਤਰ ਜਾਂਚ ਕਰਵਾਉਣਾ ਸ਼ਾਮਲ ਹੈ। ਚੀਨ ਦੀ ਪੁਲਸ ਕੋਲ ਸ਼ੇਨਝੇਨ 'ਚ ਅਭਿਆਸ ਕਰ ਰਹੀ ਹੈ, ਜਿਸ ਕਾਰਨ ਇਹ ਵੀ ਸੁਣਨ 'ਚ ਮਿਲ ਰਿਹਾ ਹੈ ਕਿਵਿਰੋਧ ਪ੍ਰਦਰਸ਼ਨਾਂ ਨੂੰ ਦਬਾਉਣ ਲਈ ਪੁਲਸ ਨੂੰ ਉੱਥੇ ਭੇਜਿਆ ਜਾ ਸਕਦਾ ਹੈ।

ਕੈਨੇਡਾ ਦੇ ਵਿਦੇਸ਼ ਮੰਤਰੀ ਵਲੋਂ ਇਸ ਬਿਆਨ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ। ਤੁਹਾਨੂੰ ਦੱਸ ਦਈਏ ਕਿ ਹਾਂਗਕਾਂਗ 'ਚ ਕੈਨੇਡਾ ਦੇ 3,00000 ਨਾਗਰਿਕ ਰਹਿੰਦੇ ਹਨ। ਚੀਨ ਅਤੇ ਕੈਨੇਡਾ 'ਚ ਕੁਝ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ।