ਨੋਟਾਂ ਨਾਲ ਕੋਰੋਨਾ ਫੈਲਣ ਦਾ ਖਦਸ਼ਾ, ਚੀਨ ਨੇ ਅਪਨਾਇਆ ਇਹ ਤਰੀਕਾ

04/22/2020 4:53:41 PM

ਬੀਜਿੰਗ (ਬਿਊਰੋ): ਗਲੋਬਲ ਪੱਧਰ 'ਤੇ ਫੈਲੀ ਕੋਵਿਡ-19 ਮਹਾਮਾਰੀ ਲਈ ਚੀਨ ਦੇ ਵੁਹਾਨ ਸ਼ਹਿਰ ਨੂੰ ਜਨਕ ਦੇ ਤੌਰ 'ਤੇ ਮੰਨਿਆ ਜਾ ਰਿਹਾ ਹੈ। ਇਸ ਜਾਨਲੇਵਾ ਵਾਇਰਸ ਨੇ ਚੀਨ ਦੀ ਅਰਥਵਿਵਸਥਾ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਸਰਕਾਰ ਹੁਣ ਇਸ ਨੁਕਸਾਨ ਤੋਂ ਉਭਰਨ ਦੀ ਤਿਆਰੀ ਵਿਚ ਜੁਟੀ ਹੈ। ਜਾਂਚ ਦੇ ਦੌਰਾਨ ਪਤਾ ਚੱਲਿਆ ਸੀ ਕਿ ਕੈਸ਼ ਵਿਚ ਵਰਤਿਆ ਜਾਣਾ ਵਾਲਾ ਨੋਟ ਵੀ ਕੋਰੋਨਾਵਾਇਰਸ ਦਾ ਵੈਕਟਰ ਬਣਾ ਸਕਦਾ ਹੈ। ਇਸ ਲਈ ਚੀਨ ਨੇ ਹੁਣ ਭਵਿੱਖ ਵਿਚ ਆਉਣ ਵਾਲੀਆਂ ਅਜਿਹੀਆਂ ਸਥਿਤੀਆਂ ਨਾਲ ਨਜਿੱਠਣ ਲਈ ਵਰਚੁਅਲ (ਕਾਲਪਨਿਕ) ਮਨੀ ਸਿਸਟਮ ਅਪਨਾਉਣ 'ਤੇ ਜ਼ੋਰ ਦਿੱਤਾ ਹੈ ਅਤੇ ਇਸ ਦੀ ਟੈਸਟਿੰਗ ਕਰ ਰਿਹਾ ਹੈ।

ਚੀਨ ਨੇ ਇਹ ਕਦਮ ਮੁਦਰਾ ਜਾਂ ਨੋਟ ਦੇ ਜ਼ਰੀਏ ਭਵਿੱਖ ਵਿਚ ਕਿਸੇ ਵੀ ਤਰ੍ਹਾਂ ਦੇ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਚੁੱਕਿਆ ਹੈ। ਅਜਿਹੀਆਂ ਡਿਜੀਟਲ ਮੁਦਰਾ ਵਾਇਰਸ ਦੇ ਖਤਰੇ ਨੂੰ ਰੋਕਣ ਵਿਚ ਮਦਦ ਕਰੇਗੀ। ਬੀਤੀ ਫਰਵਰੀ ਵਿਚ ਚੀਨ ਨੇ ਕੋਰੋਨਾਵਾਇਰਸ ਦੇ ਪ੍ਰਭਾਵ ਵਾਲੇ ਹੌਟਸਪੌਟ ਇਲਾਕੇ ਵਿਚ ਵੱਡੀ ਮਾਤਰਾ ਵਿਚ ਬੈਂਕ ਨੋਟਾਂ ਦੀ ਵਰਤੋਂ ਛੱਡ ਦਿੱਤੀ ਸੀ। ਇੰਨਾ ਹੀ ਨਹੀਂ ਕੁਝ ਮੁਦਰਾ ਨੂੰ ਅਸਥਾਈ ਰੂਪ ਨਾਲ ਗੋਦਾਮਾਂ ਵਿਚ ਇਕੱਠੀ ਕਰ ਦਿੱਤਾ ਸੀ। ਬੀਮਾਰੀ ਦੇ ਪ੍ਰਸਾਰ ਨੂੰ ਰੋਕਣ ਲਈ ਇਹ ਕਦਮ ਚੁੱਕਿਆ ਗਿਆ ਸੀ। 

ਪੜ੍ਹੋ ਇਹ ਅਹਿਮ ਖਬਰ- ਟਰੰਪ ਨੇ ਹਾਰਵਰਡ ਯੂਨੀਵਰਸਿਟੀ ਨੂੰ ਦਿੱਤੀ 8.6 ਮਿਲੀਅਨ ਡਾਲਰ ਦੀ ਮਦਦ ਮੰਗੀ ਵਾਪਸ

ਚੀਨ ਕੋਰੋਨਾਵਾਇਰਸ ਦੇ ਕਹਿਰ ਦੇ ਵਿਚ ਆਪਣੇ ਚਾਰ ਸ਼ਹਿਰਾਂ ਵਿਚ ਡਿਜੀਟਲ ਕਰੰਸੀ ਦਾ ਟੈਸਟ ਕਰ ਰਿਹਾ ਹੈ।ਇਸ ਦੇ ਜ਼ਰੀਏ ਲੋਕਾਂ ਨੂੰ ਕੈਸ਼ ਦੀ ਕੋਈ ਲੋੜ ਨਹੀਂ ਹੋਵੇਗੀ। ਇਹ ਪਾਇਲਟ ਪ੍ਰਾਜੈਕਟ ਚੀਨ ਦੇ ਦੀ ਡਿਜੀਟਲ ਕਰੰਸੀ ਰਿਸਰਚ ਇੰਸਟੀਚਿਊਟ ਆਫ ਪੀਪਲਜ਼ ਅਤੇ ਬੈਂਕ ਆਫ ਚਾਈਨਾ (ਪੀ.ਬੀ.ਸੀ.) ਵੱਲੋਂ ਚਲਾਇਆ ਜਾ ਰਿਹਾ ਹੈ। ਇਹ ਚੀਨ ਦੀ ਅਧਿਕਾਰਤ ਡਿਜੀਟਲ ਮੁਦਰਾ 'ਤੇ ਕੀਤੀ ਜਾ ਰਹੀ ਰਿਸਰਚ ਅਤੇ ਵਿਕਾਸ ਦਾ ਇਕ ਹਿੱਸਾ ਹੈ। ਅਧਿਕਾਰਤ ਡਿਜੀਟਲ ਮੁਦਰਾ ਦੀ ਵਰਤੋਂ ਬੀਜਿੰਗ ਵਿਚ 2022 ਵਿਚ ਹੋਣ ਵਾਲੀਆਂ ਓਲੰਪਿਕ ਖੇਡਾਂ ਦੇ ਦੌਰਾਨ ਵੀ ਕੀਤੀ ਜਾਵੇਗੀ।


Vandana

Content Editor

Related News