ਨੇਪਾਲ : ਓਲੀ-ਪ੍ਰਚੰਡ ''ਚ ਸੁਲ੍ਹਾ ਕਰਾਉਣ ਲਈ ਆਪਣੇ ਨੇਤਾ ਭੇਜ ਰਿਹੈ ਡ੍ਰੈਗਨ

12/26/2020 3:34:18 PM

ਕਾਠਮੰਡੂ- ਨੇਪਾਲ ਦੇ ਪ੍ਰਧਾਨ ਮੰਤਰੀ ਕੇ. ਪੀ. ਸ਼ਰਮਾ ਓਲੀ ਨੂੰ ਆਪਣੇ ਇਸ਼ਾਰਿਆਂ 'ਤੇ ਨਚਾਉਣ ਵਾਲੇ ਚੀਨ ਨੂੰ ਤਾਜ਼ਾ ਰਾਜਨੀਤਕ ਸੰਕਟ ਤੋਂ ਬਾਅਦ ਆਪਣੀ ਜ਼ਮੀਨ ਖਿਸਕਦੀ ਨਜ਼ਰ ਆ ਰਹੀ ਹੈ। ਇਹੀ ਵਜ੍ਹਾ ਹੈ ਕਿ ਚੀਨ ਵਿਚ ਕਮਿਊਨਿਸਟ ਪਾਰਟੀ ਵਿਚ ਚੱਲ ਰਹੇ ਮਹਾਸੰਕਟ ਵਿਚਕਾਰ ਆਨਨ-ਫਾਨਨ ਵਿਚ ਆਪਣੇ ਮੰਤਰੀ ਭੇਜ ਰਿਹਾ ਹੈ।

ਚੀਨ ਦੀ ਸੱਤਾਧਾਰੀ ਪਾਰਟੀ ਦੇ ਕੌਮਾਂਤਰੀ ਵਿਭਾਗ ਦੇ ਉਪ ਮੰਤਰੀ ਗੁਓ ਯੇਝੋਓ ਨੇਪਾਲ ਆ ਰਹੇ ਹਨ ਅਤੇ ਮੰਨਿਆ ਜਾ ਰਿਹਾ ਹੈ ਕਿ ਉਹ ਪੀ. ਐੱਮ. ਓਲੀ ਅਤੇ ਉਨ੍ਹਾਂ ਦੇ ਵਿਰੋਧੀ ਪੁਸ਼ਪ ਕਮਲ ਦਹਲ 'ਪ੍ਰਚੰਡ' ਵਿਚਕਾਰ ਵਿਵਾਦ ਨੂੰ ਸੁਲਝਾਉਣ ਲਈ ਇਕ ਅੰਤਿਮ ਕੋਸ਼ਿਸ਼ ਕਰ ਸਕਦੇ ਹਨ।

ਨੇਪਾਲੀ ਮੀਡੀਆ ਰਿਪੋਰਟਾਂ ਮੁਤਾਬਕ, ਚੀਨ ਦੇ ਗੁਓ ਯੇਝੋਓ ਐਤਵਾਰ ਨੂੰ ਰਾਜਧਾਨੀ ਕਾਠਮੰਡੂ ਆ ਰਹੇ ਹਨ। ਚੀਨ ਦੇ ਨੇਤਾ ਦੀ ਇਸ ਯਾਤਰਾ ਦੇ ਸਬੰਧ ਵਿਚ ਨੇਪਾਲ ਦੀ ਵਿਚ ਚੀਨੀ ਰਾਜਦੂਤ ਹਉ ਯਾਂਕੀ ਨੇ ਨੇਪਾਲ ਦੀ ਕਮਿਊਨਿਸਟ ਪਾਰਟੀ ਦੇ ਨੇਤਾਵਾਂ ਨਾਲ ਮੁਲਾਕਾਤ ਦੌਰਾਨ ਇਹ ਦੱਸ ਦਿੱਤਾ ਹੈ। ਚੀਨ ਦੇ ਨੇਤਾ ਦੀ ਇਸ ਯਾਤਰਾ ਨੂੰ ਨੇਪਾਲ ਕਮਿਊਨਿਸਟ ਪਾਰਟੀ ਵਿਚ ਕਾਫ਼ੀ ਤਵੱਜੋ ਦਿੱਤੀ ਜਾ ਰਹੀ ਹੈ। ਪੀ. ਐੱਮ. ਓਲੀ ਦੇ ਸੰਸਦ ਨੂੰ ਭੰਗ ਕਰਨ ਦੇ ਫ਼ੈਸਲੇ ਤੋਂ ਬਾਅਦ ਕਮਿਊਨਿਸਟ ਪਾਰਟੀ ਕਾਫ਼ੀ ਹੱਦ ਤੱਕ ਦੋ ਫਾੜ ਹੋ ਗਈ ਹੈ। ਚੀਨ ਓਲੀ ਤੇ ਪ੍ਰਚੰਡ ਵਿਚਕਾਰ ਸੁਲ੍ਹਾ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਮੀਡੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਆਪਣੀ ਨੇਪਾਲ ਯਾਤਰਾ ਦੌਰਾਨ ਚੀਨੀ ਮੰਤਰੀ ਨੇਪਾਲ ਕਮਿਊਨਿਸਟ ਪਾਰਟੀ ਦੇ ਦੋਵਾਂ ਧੜਿਆਂ ਦੇ ਨੇਤਾਵਾਂ ਨਾਲ ਮੁਲਾਕਾਤ ਕਰ ਸਕਦੇ ਹਨ। ਇਸ ਤੋਂ ਪਹਿਲਾਂ ਨੇਪਾਲ ਵਿਚ ਚੀਨੀ ਰਾਜਦੂਤ ਨੇ ਰਾਸ਼ਟਰਪਤੀ ਵਿੱਦਿਆ ਦੇਵੀ ਭੰਡਾਰੀ, ਪ੍ਰਚੰਡ, ਮਾਧਵ ਕੁਮਾਰ ਨੇਪਾਲ ਅਤੇ ਝਾਲਾ ਨਾਥ ਖਨਾਲ ਨਾਲ ਮੁਲਾਕਾਤ ਕੀਤੀ ਸੀ। ਚੀਨੀ ਰਾਜਦੂਤ ਨੇ ਨੇਪਾਲ ਕਮਿਊਨਿਸਟ ਪਾਰਟੀ ਨੂੰ ਟੁੱਟਣ ਤੋਂ ਬਚਾਉਣ ਲਈ ਆਪਣੀ ਪੂਰੀ ਤਾਕਤ ਲਾਈ ਹੈ ਪਰ ਹੁਣ ਤੱਕ ਸਫ਼ਲਤਾ ਮਿਲਦੀ ਨਹੀਂ ਦਿਸੀ ਹੈ।

Sanjeev

This news is Content Editor Sanjeev