ਕੋਰੋਨਾਵਾਇਰਸ ਫੈਲਣ ਦੇ ਖਦਸ਼ੇ ਕਾਰਨ ਚੀਨ ਨੇ ਵਿਆਹ ਸਮਾਗਮ ਰੋਕਣ ਦੀ ਕੀਤੀ ਅਪੀਲ

02/01/2020 4:50:00 PM

ਬੀਜਿੰਗ- ਚੀਨ ਨੇ ਕੋਰੋਨਾਵਾਇਰਸ ਨੂੰ ਫੈਸਣ ਤੋਂ ਰੋਕਣ ਲਈ ਵਿਆਹ ਪ੍ਰੋਗਰਾਮਾਂ ਨੂੰ ਰੱਦ ਕਰਨ ਤੋਂ ਲੈ ਕੇ ਅੰਤਿਮ ਸੰਸਕਾਰ ਦੇ ਪ੍ਰੋਗਰਾਮਾਂ ਨੂੰ ਛੋਟਾ ਕਰਨ ਦੀ ਅਪੀਲ ਕੀਤੀ ਹੈ। ਕੋਰੋਨਾਵਾਇਰਸ ਦੇ ਕਾਰਨ ਮਰਨ ਵਾਲਿਆਂ ਦੀ ਗਿਣਤੀ 259 ਹੋਣ ਤੇ ਦੇਸ਼ ਭਰ ਵਿਚ ਇਸ ਦੇ ਪ੍ਰਭਾਵਿਤ ਲੋਕਾਂ ਦੀ ਗਿਣਤੀ ਵਧ ਕੇ 12 ਹਜ਼ਾਰ ਦੇ ਤਕਰੀਬਨ ਹੋਣ ਦੇ ਵਿਚਾਲੇ ਉਸ ਨੇ ਇਹ ਅਪੀਲ ਕੀਤੀ ਹੈ।

ਨਾਗਰਿਕ ਮਾਮਲਿਆਂ ਦੇ ਮੰਤਰਾਲਾ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਦੋ ਫਰਵਰੀ ਦੇ ਲਈ ਵਿਆਹ ਰਜਿਸਟ੍ਰੇਸ਼ਨ ਜਾਂ ਵਾਅਦਿਆਂ ਲਈ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀਂ ਇਸ ਨੂੰ ਰੱਦ ਕਰ ਦਿਓ ਤੇ ਦੂਜਿਆਂ ਨੂੰ ਵੀ ਇਸ ਬਾਰੇ ਵਿਚ ਦੱਸੋ। ਇਸ ਸਾਲ ਵਿਆਹ ਦੇ ਲਈ ਦੋ ਫਰਵਰੀ ਨੂੰ ਚੰਗੀ ਤਰੀਕ ਮੰਨਿਆ ਜਾ ਰਿਹਾ ਹੈ ਕਿਉਂਕਿ ਇਸ ਦਿਨ ਅੱਖਰਾਂ ਦੀ '02022020' ਦੀ ਲੜੀ ਬਣ ਰਹੀ ਹੈ। ਬੀਜਿੰਗ, ਸ਼ੰਘਾਈ ਤੇ ਹੋਰ ਸ਼ਹਿਰਾਂ ਨੇ ਇਸ ਤਰੀਕ ਨੂੰ ਵਿਆਹ ਰਸਿਜਟ੍ਰੇਸ਼ਨ ਸੇਵਾਵਾਂ ਦੀ ਪੇਸ਼ਕਸ਼ ਕੀਤੀ ਸੀ ਜਦਕਿ ਦੋ ਫਰਵਰੀ ਨੂੰ ਐਤਵਾਰ ਹੈ ਤੇ ਇਸ ਦਿਨ ਦਫਤਰ ਆਮ ਤੌਰ 'ਤੇ ਬੰਦ ਹਨ।

ਮੰਤਰਾਲਾ ਨੇ ਕਿਹਾ ਹੈ ਕਿ ਉਹ ਕੌਂਸਲਿੰਗ ਸੇਵਾਵਾਂ ਨੂੰ ਅਸਥਾਈ ਰੂਪ ਨਾਲ ਰੋਕ ਦੇਵੇਗਾ ਤੇ ਲੋਕਾਂ ਨੂੰ ਵੀ ਕਿਹਾ ਗਿਆ ਹੈ ਕਿ ਉਹ ਵਿਆਹ ਦੀ ਦਾਵਤ ਨਾ ਕਰਨ। ਉਸ ਨੇ ਕਿਹਾ ਕਿ ਅੰਤਿਮ ਸੰਸਕਾਰ ਦੇ ਪ੍ਰੋਗਰਾਮ ਵੀ ਆਮ ਤੇ ਘੱਟ ਸਮੇਂ ਵਿਚ ਹੋਣੇ ਚਾਹੀਦੇ ਹਨ ਤਾਂ ਕਿ ਲੋਕਾਂ ਦੇ ਇਕੱਠੇ ਹੋਣ ਤੋਂ ਬਚਿਆ ਜਾ ਸਕੇ ਤੇ ਕੋਰੋਨਾਵਾਇਰਸ ਦੇ ਕਾਰਨ ਮਾਰੇ ਗਏ ਲੋਕਾਂ ਦਾ ਜਲਦੀ ਤੋਂ ਜਲਦੀ ਅੰਤਿਮ ਸੰਸਕਾਰ ਹੋਣਾ ਚਾਹੀਦਾ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਅੰਤਿਮ ਸੰਸਕਾਰ ਕਰਨ ਵਾਲੇ ਕਰਮਚਾਰੀਆਂ ਨੂੰ ਬਚਾਅ ਦੇ ਉਪਕਰਨ ਪਹਿਨਣੇ ਚਾਹੀਦੇ ਹਨ ਤੇ ਸਰੀਰ ਦਾ ਤਾਪਮਾਨ ਮਾਪਦੇ ਰਹਿਣਾ ਚਾਹੀਦਾ ਹੈ ਤਾਂ ਕਿ ਵਾਇਰਸ ਦੇ ਖਤਰੇ ਨਾਲ ਟਾਲਿਆ ਜਾ ਸਕੇ। 

Baljit Singh

This news is Content Editor Baljit Singh