ਹਾਂਗਕਾਂਗ ''ਚ ਰਾਸ਼ਟਰੀ ਸੁਰੱਖਿਆ ਬਿਊਰੋ ਬਣਾਵੇਗਾ ਚੀਨ

06/21/2020 2:15:46 AM

ਬੀਜ਼ਿੰਗ - ਚੀਨ ਨੇ ਰਾਸ਼ਟਰੀ ਸੁਰੱਖਿਆ ਦੇ ਲਈ ਖਤਰਾ ਮੰਨੇ ਜਾਣ ਵਾਲੇ ਅਪਰਾਧਾਂ ਦੀ ਜਾਂਚ ਅਤੇ ਮੁਕੱਦਮਾ ਚਲਾਉਣ ਲਈ ਹਾਂਗਕਾਂਗ ਵਿਚ ਇਕ ਵਿਸ਼ੇਸ਼ ਬਿਊਰੋ ਸਥਾਪਿਤ ਕਰਨ ਦੀ ਯੋਜਨਾ ਬਣਾਈ ਹੈ। ਸਰਕਾਰੀ ਮੀਡੀਆ ਵਿਚ ਸ਼ਨੀਵਾਰ ਨੂੰ ਜਾਰੀ ਖਬਰਾਂ ਵਿਚ ਹਾਂਗਕਾਂਗ ਵਿਚ ਲਾਗੂ ਕੀਤੇ ਜਾ ਰਹੇ ਵਿਵਾਦਤ ਨਵੇਂ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਬਾਰੇ ਵਿਚ ਕੁਝ ਜਾਣਕਾਰੀ ਸਾਹਮਣੇ ਆਈ ਹੈ, ਜਿਸ ਵਿਚ ਇਹ ਗੱਲ ਪਤਾ ਲੱਗਾ ਹੈ। ਅਖਬਾਰ ਏਜੰਸੀ ਸ਼ਿੰਹੂਆ ਮੁਤਾਬਕ ਹਾਂਗਕਾਂਗ ਵਿਚ ਵਿੱਤ ਤੋਂ ਲੈ ਕੇ ਇਮੀਗ੍ਰੇਸ਼ਨ ਤੱਕ ਸਾਰੇ ਸਰਕਾਰੀ ਵਿਭਾਗਾਂ ਦੇ ਨਿਕਾਅ ਸਿੱਧਾ ਬੀਜ਼ਿੰਗ ਦੀ ਕੇਂਦਰ ਸਰਕਾਰ ਦੇ ਪ੍ਰਤੀ ਜਵਾਬਦੇਹ ਹੋਣਗੇ।

ਚੀਨ ਦੇ ਵਿਧਾਇਕਾਂ ਨੇ ਵੀਰਵਾਰ ਨੂੰ ਹਾਂਗਕਾਂਗ ਦੇ ਲਈ ਰਾਸ਼ਟਰੀ ਸੁਰੱਖਿਆ ਬਲ ਦਾ ਮਸੌਦਾ ਪਾਸ ਕੀਤਾ ਸੀ। ਇਸ ਕਾਨੂੰਨ ਨੂੰ ਲੈ ਕੇ ਚੀਨ 'ਤੇ ਅਰਧ-ਖੁਦਮੁਖਤਿਆਰੀ ਹਾਂਗਕਾਂਗ ਦੇ ਕਾਨੂੰਨੀ ਅਤੇ ਰਾਜਨੀਤਕ ਸੰਸਥਾਨਾਂ ਨੂੰ ਕਮਜ਼ੋਰ ਕਰਨ ਦੇ ਦੋਸ਼ ਲੱਗੇ ਹਨ। ਚੀਨ ਦੀ ਨੈਸ਼ਨਲ ਪੀਪਲਸ ਕਾਂਗਰਸ ਦੀਆਂ ਸਥਾਈ ਕਮੇਟੀਆਂ ਨੇ ਅਪਰਾਧ ਦੀਆਂ 4 ਸ਼੍ਰੇਣੀਆਂ ਨਾਲ ਸਬੰਧਿਤ ਇਸ ਬਿੱਲ ਦੀ ਸਮੀਖਿਆ ਕੀਤੀ ਸੀ। ਇਨ੍ਹਾਂ ਵਿਚ ਉਤੱਰਾਧਿਕਾਰੀ, ਰਾਜ ਦੀ ਸ਼ਕਤੀ ਦੀ ਸਮਾਪਤੀ, ਸਥਾਨਕ ਅੱਤਵਾਦੀ ਗਤੀਵਿਧੀਆਂ ਅਤੇ ਵਿਦੇਸ਼ੀ ਜਾਂ ਬਾਹਰੀ ਤਾਕਤਾਂ ਦੇ ਨਾਲ ਮਿਲ ਕੇ ਰਾਸ਼ਟਰੀ ਸੁਰੱਖਿਆ ਨੂੰ ਖਤਰੇ ਵਿਚ ਪਾਉਣਾ ਸ਼ਾਮਲ ਹੈ। ਸ਼ਿੰਹੂਆ ਨੇ ਕਿਹਾ ਕਿ ਇਸ ਬਿੱਲ ਨੂੰ ਚਰਚਾ ਦੇ ਲਈ ਨੈਸ਼ਨਲ ਪੀਪਲਸ ਕਾਂਗਰਸ ਦੀ ਸਥਾਈ ਕਮੇਟੀ ਦੇ ਸਾਹਮਣੇ ਲਿਆਂਦਾ ਗਿਆ, ਪਰ ਇਸ ਦੇ ਭਵਿੱਖ 'ਤੇ ਕੋਈ ਗੱਲ ਨਹੀਂ ਕਹੀ ਗਈ। 

Khushdeep Jassi

This news is Content Editor Khushdeep Jassi