ਲੰਡਨ ’ਚ ਚੀਨ ਬਣਾਵੇਗਾ ਸ਼ਾਨਦਾਰ ਦੂਤਘਰ, ਮੁਸਲਿਮ ਆਬਾਦੀ ਨੇ ਸ਼ੁਰੂ ਕੀਤਾ ਵਿਰੋਧ

10/06/2020 8:48:33 AM

ਲੰਡਨ- ਚੀਨ ਨੇ ਇਹ ਫੈਸਲਾ ਲਿਆ ਹੈ ਕਿ ਉਹ ਬ੍ਰਿਟੇਨ ਸਥਿਤ ਆਪਣੇ ਦੂਤਘਰ ਨੂੰ ਲੰਡਨ ਦੇ ਦੂਜੇ ਹਿੱਸੇ ’ਚ ਸ਼ਿਫਟ ਕਰੇਗਾ। ਚੀਨ ਦਾ ਦੂਤਘਰ ਫਿਲਹਾਲ ਲੰਡਨ ਦੇ ਵੈਸਟ ਐਂਡ ਇਲਾਕੇ ’ਚ ਹੈ, ਉਹ ਇਸ ਨੂੰ ਸ਼ਿਫਟ ਕਰਕੇ ਗਿਲਟਜੀ ਈਸਟ ਲੈ ਜਾਣਾ ਚਾਹੁੰਦਾ ਹੈ। ਚੀਨ ਆਪਣੇ ਦੂਤਘਰ ਨੂੰ 19ਵੀਂ ਸਦੀ ਦੇ ਚਾਈਨਾ ਟਾਊਨ ’ਚ ਰਾਇਲ ਮਿੰਟ ਯਾਨੀ ਆਪਣੇ ਦੂਤਘਰ ਨੂੰ ਸ਼ਾਨਦਾਰ ਰੂਪ ਦੇਣਾ ਚਾਹੁੰਦਾ ਹੈ, ਹਾਲਾਂਕਿ ਚੀਨ ’ਚ ਉਈਗਰ ਮੁਸਲਮਾਨਾਂ ਨੂੰ ਲੈ ਕੇ ਕਮਿਊਨਿਸਟ ਸਰਕਾਰ ਦੇ ਰਵੱਈਏ ਨਾਲ ਬ੍ਰਿਟੇਨ ’ਚ ਲੋਕ ਗੁੱਸੇ ’ਚ ਹਨ।

ਇਸ ਦੂਤਘਰ ਦੇ ਬਣਨ ਤੋਂ ਪਹਿਲਾਂ ਹੀ ਸਥਾਨਕ ਕੌਂਸਲਰਾਂ ਅਤੇ ਨਿਵਾਸੀਆਂ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਸਾਬਕਾ ਰਾਇਲ ਮਿੰਟ ਦੇ ਠੀਕ ਪਿੱਛੇ ਟਾਵਰ ਹੈਮਲੇਟਸ ਨਾਂ ਦੀ ਇਕ ਸੰਘਣੀ ਆਬਾਦੀ ਹੈ, ਜਿੱਥੇ ਚੋਖੀ ਮੁਸਲਮਾਨ ਆਬਾਦੀ ਰਹਿੰਦੀ ਹੈ। ਇਸ ਇਲਾਕੇ ’ਚ 10 ’ਚੋਂ 4 ਨਿਵਾਸੀ ਇਸਲਾਮ ਧਰਮ ਨੂੰ ਮੰਨਣ ਵਾਲੇ ਹਨ। 

ਇੱਥੇ ਬ੍ਰਿਟੇਨ ਦੇ ਕਿਸੇ ਵੀ ਇਲਾਕੇ ਦੇ ਮੁਕਾਬਲੇ ਆਨੁਪਾਤਿਕ ਰੂਪ ਨਾਲ ਸਭ ਤੋਂ ਜ਼ਿਆਦਾ ਮੁਸਲਮਾਨ ਰਹਿੰਦੇ ਹਨ। ਕੁੱਝ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਇੱਥੇ ਦੂਤਘਰ ਦੇ ਨਿਰਮਾਣ ਦਾ ਉਦੋਂ ਤੱਕ ਸਵਾਗਤ ਨਹੀਂ ਕਰਾਂਗੇ ਜਦੋਂ ਤੱਕ ਚੀਨ ਸਰਕਾਰ ਆਪਣੇ ਦੇਸ਼ ਦੇ ਉਈਗਰ ਮੁਸਲਮਾਨ ਆਬਾਦੀ ਦੇ ਨਾਲ ਬੁਰਾ ਵਿਹਾਰ ਕਰਣਾ ਬੰਦ ਨਹੀਂ ਕਰੇਗੀ।

Lalita Mam

This news is Content Editor Lalita Mam