ਟਰੰਪ ਦੇ ਬਿਆਨ ''ਤੇ ਚੀਨ ਨੇ ਦਿੱਤੀ ਧਮਕੀ, ''ਹਾਂਗਕਾਂਗ ਸਬੰਧੀ ਹੱਥ ''ਤੇ ਹੱਥ ਧਰੇ ਨਹੀਂ ਬੈਠਾਂਗੇ''

08/17/2019 2:23:21 AM

ਹਾਂਗਕਾਂਗ - ਹਾਂਗਕਾਂਗ 'ਚ ਚੱਲ ਰਹੀ ਗੜਬੜ ਦੀ ਸਥਿਤੀ ਨੂੰ ਲੈ ਕੇ ਚੀਨ ਨੇ ਚਿਤਾਵਨੀ ਦਿੱਤੀ ਹੈ ਕਿ ਉਹ 'ਹੱਥ 'ਤੇ ਹੱਥ ਧਰ ਕੇ ਨਹੀਂ ਬੈਠੇਗਾ। ਚੀਨ ਨੇ ਇਹ ਚਿਤਾਵਨੀ ਉਦੋਂ ਦਿੱਤੀ ਹੈ, ਜਦੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਂਗਕਾਂਗ 'ਚ ਲੋਕਤੰਤਰ ਸਮਰਥਕ ਪ੍ਰਦਰਸ਼ਨਾਂ ਦੀ ਹਿੰਸਕ ਪ੍ਰਤੀਕਿਰਿਆ ਦੇ ਖਤਰੇ ਨੂੰ ਲੈ ਕੇ ਚਿੰਤਾ ਪ੍ਰਗਟਾਈ। ਓਧਰ ਬ੍ਰਿਟੇਨ 'ਚ ਚੀਨ ਦੇ ਰਾਜਦੂਤ ਲੀਊ ਸ਼ਿਆਮਿੰਗ ਨੇ ਆਖਿਆ ਕਿ ਜੇਕਰ ਹਾਂਗਕਾਂਗ 'ਚ ਸਥਿਤੀ 'ਕੰਟਰੋਲ ਤੋਂ ਬਾਹਰ' ਹੁੰਦੀ ਹੈ ਤਾਂ ਚੀਨ 'ਹੱਥ 'ਤੇ ਹੱਥ' ਰੱਖ ਕੇ ਨਹੀਂ ਬੈਠੇਗਾ ਅਤੇ ਉਹ ਅਸ਼ਾਂਤੀ ਨਾਲ ਨਜਿੱਠਣ ਲਈ ਤਿਆਰ ਹੈ।

ਓਧਰ ਅਮਰੀਕਾ ਨੇ ਚੀਨ ਨੇ ਫੌਜ ਭੇਜਣ ਵਿਰੁੱਧ ਸੁਚੇਤ ਕੀਤਾ ਹੈ। ਕਈ ਮਾਹਿਰਾਂ ਦਾ ਮੰਨਣਾ ਹੈ ਕਿ ਚੀਨ ਦਾ ਇਹ ਕਦਮ ਉਸਦੀ ਸ਼ਾਖ ਦੇ ਨਾਲ ਹੀ ਆਰਥਿਕ ਸੰਕਟ ਦਾ ਮਾਮਲਾ ਬਣ ਸਕਦਾ ਹੈ। ਰਾਸ਼ਟਰਵਾਦੀ ਅਖਬਾਰ 'ਗਲੋਬਲ ਟਾਈਮਜ਼' ਨੇ ਕਿਹਾ ਕਿ ਜੇਕਰ ਚੀਨ ਵਿਖਾਵਿਆਂ ਨੂੰ ਦਰੜਨ ਦੀ ਕੋਸ਼ਿਸ਼ ਕਰਦਾ ਹੈ ਤਾਂ 'ਤਿਨਾਨਮਿਨ ਚੌਕ' ਕਾਰਵਾਈ ਨਹੀਂ ਦੁਹਰਾਈ ਜਾਵੇਗੀ। ਯਾਦ ਰਹੇ ਕਿ ਚੀਨ ਦੀ ਇਸ ਕਾਰਵਾਈ 'ਚ ਹਜ਼ਾਰਾਂ ਲੋਕ ਮਾਰੇ ਗਏ ਸਨ। ਅਜਿਹੀ ਹਾਲਤ 'ਚ ਵਧੇਰਾ ਸਮਾਂ ਨਰਮ ਰੁਖ਼ ਅਪਣਾਏ ਅਮਰੀਕੀ ਰਾਸ਼ਟਰਪਤੀ ਨੇ ਇਸ ਹਫਤੇ ਆਪਣੀ ਚੁੱਪ ਤੋੜਦਿਆਂ ਕਿਹਾ ਕਿ ਚੀਨ ਵਲੋਂ ਕਿਸੇ ਵੀ ਤਰ੍ਹਾਂ ਦੀ ਹਿੰਸਕ ਪ੍ਰਕਿਰਿਆ ਦਿੱਤੇ ਜਾਣ 'ਤੇ ਉਸ ਦੇ ਨਾਲ ਕੋਈ ਵੀ ਸੰਭਾਵਿਤ ਵਪਾਰ ਸੌਦਾ ਖਤਮ ਕਰ ਦਿੱਤਾ ਜਾਵੇਗਾ।

Khushdeep Jassi

This news is Content Editor Khushdeep Jassi