ਪੰਚੇਨ ਲਾਮਾ ਨੂੰ ਲੈ ਕੇ ਅਮਰੀਕਾ ਦੇ ਨਿਸ਼ਾਨੇ ''ਤੇ ਚੀਨ

05/19/2020 9:05:32 PM

ਵਾਸ਼ਿੰਗਟਨ - ਤਿੱਬਤੀ ਧਾਰਮਿਕ ਨੇਤਾ ਪੰਚੇਨ ਲਾਮਾ ਨੂੰ ਲੈ ਕੇ ਚੀਨ ਅਮਰੀਕਾ ਦੇ ਨਿਸ਼ਾਨੇ 'ਤੇ ਆ ਗਿਆ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਕਿਹਾ ਹੈ ਕਿ ਚੀਨ ਨੂੰ ਜਲਦ ਤੋਂ ਜਲਦ ਪੰਚੇਨ ਲਾਮਾ ਦੇ ਬਾਰੇ ਵਿਚ ਜਾਣਕਾਰੀ ਜਨਤਕ ਕਰਨੀ ਚਾਹੀਦੀ ਹੈ। ਪੋਂਪੀਓ ਨੇ ਇਹ ਵੀ ਕਿਹਾ ਕਿ 25 ਸਾਲ ਪਹਿਲਾਂ 1995 ਵਿਚ ਚੀਨੀ ਅਧਿਕਾਰੀਆਂ ਨੇ ਪੰਚੇਨ ਲਾਮਾ ਨੂੰ ਅਗਵਾਹ ਕਰ ਲਿਆ ਸੀ, ਜਦ ਉਹ ਸਿਰਫ 6 ਸਾਲ ਦੇ ਸਨ। ਹੁਣ ਉਹ 31 ਸਾਲ ਹੋ ਗਏ ਹਨ। ਉਨ੍ਹਾਂ ਕਿਹਾ ਕਿ ਚੀਨ ਵਿਚ ਸਾਰੇ ਧਰਮਾਂ ਨੂੰ ਮੰਨਣ ਵਾਲਿਆਂ ਨੂੰ ਬਿਨਾਂ ਦਖਲ ਦੇ ਆਪਣੀਆਂ ਮਾਨਤਾਵਾਂ ਨੂੰ ਅਪਣਾਉਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ। ਉਨ੍ਹਾਂ ਇਸ ਗੱਲ 'ਤੇ ਚਿੰਤਾ ਜਤਾਈ ਕਿ ਕਿਵੇਂ ਚੀਨ ਤਿੱਬਤੀਆਂ ਦੀ ਧਾਰਮਿਕ, ਭਾਸ਼ਾਈ ਅਤੇ ਸਭਿਆਚਾਰਕ ਪਛਾਣ ਨੂੰ ਵੱਖ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਕੌਣ ਹੈ ਪੰਚੇਨ ਲਾਮਾ ਅਤੇ ਕੀ ਹੈ ਵਿਵਾਦ ?
ਤਿੱਬਤੀ ਬੋਧੀ ਪੁਨਰ ਜਨਮ (ਅਵਤਾਰ) ਵਿਚ ਵਿਸ਼ਵਾਸ ਰੱਖਦੇ ਹਨ। ਜਦ ਤਿੱਬਤੀ ਬੌਧ ਧਰਮ ਦੇ ਦੂਜੇ ਸਭ ਤੋਂ ਅਹਿਮ ਵਿਅਕਤੀ ਪੰਚੇਨ ਲਾਮਾ ਦੀ 1989 ਵਿਚ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ ਤਾਂ ਉਨ੍ਹਾਂ ਦਾ ਅਵਤਾਰ ਜਲਦ ਹੀ ਹੋਣ ਦੀ ਉਮੀਦ ਜ਼ਾਹਿਰ ਕੀਤੀ ਗਈ।

14, ਮਈ, 1995 ਨੂੰ ਤਿੱਬਤੀ ਬੌਧ ਧਰਮ ਦੇ ਪ੍ਰਮੁੱਖ ਦਲਾਈ ਲਾਮਾ ਨੇ ਐਨ. ਪੰਚੇਨ ਲਾਮਾ ਨੂੰ ਪਛਾਣੇ ਜਾਣ ਦਾ ਐਲਾਨ ਕੀਤਾ। 6 ਸਾਲ ਦੇ ਗੋਝੁਨ ਚੋਏਕਯੀ ਨਯੀਮਾ ਨੂੰ ਪੰਚੇਨ ਲਾਮਾ ਦਾ ਅਵਤਾਰ ਐਲਾਨ ਕੀਤਾ ਗਿਆ। ਉਹ ਤਿੱਬਤ ਦੇ ਨਾਕਸ਼ੂ ਸ਼ਹਿਰ ਦੇ ਇਕ ਡਾਕਟਰ ਅਤੇ ਨਰਸ ਦੇ ਪੁੱਤਰ ਸਨ। ਚੀਨੀ ਪ੍ਰਸ਼ਾਸਨ ਨੂੰ ਉਮੀਦ ਸੀ ਕਿ ਪੰਚੇਨ ਲਾਮਾ ਨੂੰ ਬਿਨਾਂ ਦਲਾਈ ਲਾਮਾ ਦੀ ਦਖਲਅੰਦਾਜ਼ੀ ਦੇ ਪਛਾਣ ਲਿਆ ਜਾਵੇਗਾ। ਦਲਾਮੀ ਲਾਮਾ 1959 ਵਿਚ ਤਿੱਬਤ ਛੱਡ ਕੇ ਭਾਰਤ ਆ ਗਏ ਸਨ ਅਤੇ ਤਿੱਬਤ ਦੀ ਦੇਸ਼ ਨਿਕਾਲੇ ਵਾਲੀ ਸਰਕਾਰ ਦਾ ਗਠਨ ਕੀਤਾ ਸੀ। ਚੀਨੀ ਸਰਕਾਰ ਨੇ ਨਯੀਮਾ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਹੀ ਅਗਵਾਹ ਕਰ ਲਿਆ ਸੀ ਅਤੇ ਚੀਨੀ ਸਰਕਾਰ ਦੇ ਪ੍ਰਭਾਵ ਵਾਲੇ ਬੌਧ ਧਰਮ ਗੁਰੂਆਂ ਤੋਂ ਅਜਿਹੇ ਪੰਚੇਨ ਲਾਮਾ ਦੀ ਪਛਾਣ ਕਰਨ ਲਈ ਕਿਹਾ ਜੋ ਚੀਨ ਦੇ ਇਸ਼ਾਰੇ 'ਤੇ ਚੱਲੇ।

ਇਸ ਤੋਂ ਬਾਅਦ ਕੀ ਹੋਇਆ ?
17 ਮਈ, 1995 ਨੂੰ ਚੀਨ ਨੇ ਉਨ੍ਹਾਂ ਨੂੰ ਆਪਣੇ ਕੰਟਰੋਲ ਵਿਚ ਲਿਆ ਅਤੇ ਉਦੋਂ ਤੋਂ ਹੀ ਉਨ੍ਹਾਂ ਲੋਕਾਂ ਦੀ ਨਜ਼ਰ ਤੋਂ ਦੂਰ ਰੱਖਿਆ ਗਿਆ। ਇਕ ਵਾਰ ਇਕ ਅਧਿਕਾਰੀ ਨੇ ਸਾਊਥ ਚਾਈਨਾ ਮਾਰਨਿੰਗ ਪੋਸਟ ਨੂੰ ਦੱਸਿਆ ਸੀ ਕਿ ਉਹ ਉੱਤਰੀ ਚੀਨ ਦੇ ਗਾਨਝੂ ਵਿਚ ਰਹਿ ਰਹੇ ਹਨ। ਇਕ ਥਿਊਰੀ ਇਹ ਵੀ ਹੈ ਕਿ ਉਨ੍ਹਾਂ ਨੂੰ ਜਾਂ ਤਾਂ ਪੇਇਚਿੰਗ ਵਿਚ ਜਾਂ ਉਸ ਦੇ ਨੇੜੇ-ਤੇੜੇ ਰੱਖਿਆ ਗਿਆ ਹੈ।

ਪੰਚੇਨ ਲਾਮਾ ਇੰਨੇ ਅਹਿਮ ਕਿਉਂ ਹਨ ?
ਦਲਾਈ ਲਾਮਾ ਦੀ ਹੀ ਤਰ੍ਹਾਂ ਪੰਚੇਨ ਲਾਮਾ ਨੂੰ ਵੀ ਬੁੱਧ ਦੇ ਹੀ ਇਕ ਰੂਪ ਦਾ ਅਵਤਾਰ ਮੰਨਿਆ ਜਾਂਦਾ ਹੈ। ਪੰਚੇਨ ਲਾਮਾ ਨੂੰ ਅਮਿਤਾਭ ਭਾਵ ਬੁੱਧ ਦੇ ਅਸੀਮ ਪ੍ਰਕਾਸ਼ ਵਾਲੇ ਦੈਵੀ ਸਵਰੂਪ ਦਾ ਅਵਤਾਰ ਮੰਨਿਆ ਜਾਂਦਾ ਹੈ ਜਦਕਿ ਦਲਾਈ ਲਾਮਾ ਉਨ੍ਹਾਂ ਦੇ ਅਵਲੋਕਿਤਸਵਰਾ ਦੇ ਰੂਪ ਦੇ ਅਵਤਾਰ ਮੰਨੇ ਜਾਂਦੇ ਹਨ। ਅਵਲੋਕਿਤਸਵਰਾ ਨੂੰ ਕਰੂਣਾ ਦਾ ਬੁੱਧ ਮੰਨਿਆ ਜਾਂਦਾ ਹੈ। ਪਾਰੰਪਰਿਕ ਰੂਪ ਤੋਂ ਇਕ ਰੂਪ ਤੋਂ ਦੂਜੇ ਸਵਰੂਪ ਦਾ ਗੁਰੂ ਹੈ ਅਤੇ ਦੂਜੇ ਦੇ ਅਵਤਾਰ ਦੀ ਪਛਾਣ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ। ਪੰਚੇਨ ਲਾਮਾ ਦੀ ਉਮਰ ਅਤੇ ਦਲਾਈ ਲਾਮਾ ਦੀ ਉਮਰ ਵਿਚ 50 ਤੋਂ ਜ਼ਿਆਦਾ ਸਾਲ ਦਾ ਫਰਕ ਹੈ, ਅਜਿਹੇ ਵਿਚ ਜਦ ਦਲਾਈ ਲਾਮਾ ਦੇ ਅਵਤਾਰ ਦੀ ਖੋਜ ਹੋਵੇਗੀ ਤਾਂ ਇਹ ਕੰਮ ਪੰਚੇਮ ਲਾਮਾ ਹੀ ਕਰਨਗੇ।


Khushdeep Jassi

Content Editor

Related News