ਤਾਈਵਾਨ ਮੁੱਦੇ ''ਤੇ ਚੀਨ ਦੀ ਧਮਕੀ, ਕਿਹਾ-''ਅਮਰੀਕਾ ਅੰਜਾਮ ਭੁਗਤਣ ਲਈ ਰਹੇ ਤਿਆਰ''

05/20/2020 6:01:07 PM

ਬੀਜਿੰਗ (ਬਿਊਰੋ): ਚੀਨ ਦੇ ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਤਾਈਵਾਨ ਮੁੱਦੇ ਨੂੰ ਲੈਕੇ ਅਮਰੀਕਾ ਨੂੰ ਅੰਜਾਮ ਭੁਗਤਣ ਦੀ ਧਮਕੀ ਦਿੱਤੀ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਟਵੀਟ ਕਰ ਕੇ ਤਾਈਵਾਨ ਦੀ ਰਾਸ਼ਟਰਪਤੀ ਤਸਾਈ ਇੰਗ ਵੇਨ ਨੂੰ ਦੂਜੇ ਕਾਰਜਕਾਲ ਦੀ ਵਧਾਈ ਦਿੱਤੀ ਸੀ। ਇਸੇ ਟਵੀਟ ਨੂੰ ਲੈਕੇ ਚੀਨ ਦੇ ਵਿਦੇਸ਼ ਮੰਤਰਾਲੇ ਨੇ ਬਿਆਨ ਜਾਰੀ ਕਰ ਕੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਤਾਈਵਾਨ ਖੇਤਰ ਦੀ ਸਥਿਰਤਾ ਅਤੇ ਸ਼ਾਂਤੀ ਦੇ ਨਾਲ-ਨਾਲ ਅਮਰੀਕਾ-ਚੀਨ ਦੇ ਸੰਬੰਧਾਂ ਨੂੰ ਵੀ ਗੰਭੀਰ ਨੁਕਸਾਨ ਪਹੁੰਚਾਇਆ ਹੈ। ਚੀਨ ਨੇ ਕਿਹਾ ਕਿ ਉਹ ਇਸ ਦੇ ਵਿਰੁੱਧ ਜ਼ਰੂਰੀ ਕਾਰਵਾਈ ਕਰੇਗਾ ਅਤੇ ਅਮਰੀਕਾ ਨੂੰ ਇਸ ਦਾ ਅੰਜਾਮ ਜ਼ਰੂਰ ਭੁਗਤਣਾ ਪਵੇਗਾ।

ਅਸਲ ਵਿਚ ਪੋਂਪਿਓ ਨੇ ਟਵੀਟ ਕੀਤਾ ਸੀ,''ਤਾਈਵਾਨ ਦੀ ਰਾਸ਼ਟਰਪਤੀ ਦੇ ਦੂਜੇ ਕਾਰਜਕਾਲ ਦੇ ਲਈ ਡਾਕਟਰ ਤਸਾਈ ਇੰਗ ਵੇਨ ਨੂੰ ਵਧਾਈ। ਤਾਈਵਾਨ ਦਾ ਵੱਧਦਾ ਲੋਕਤੰਤਰ ਪੂਰੀ ਦੁਨੀਆ ਅਤੇ ਖੇਤਰ ਦੇ ਲਈ ਇਕ ਪ੍ਰੇਰਣਾ ਹੈ। ਰਾਸ਼ਟਰਪਤੀ ਤਸਾਈ ਦੇ ਕਾਰਜਕਾਲ ਵਿਚ ਤਾਈਵਾਨ ਦੇ ਨਾਲ ਸਾਡੀ ਹਿੱਸੇਦਾਰੀ ਹੋਰ ਮਜ਼ਬੂਤ ਹੋਵੇਗੀ।''

 

ਚੀਨ ਸਾਲ 1948 ਵਿਚ ਗ੍ਰਹਿ ਯੁੱਧ ਦੀ ਸਮਾਪਤੀ ਦੇ ਬਾਅਦ ਤੋਂ ਹੀ ਤਾਈਵਾਨ 'ਤੇ ਆਪਣਾ ਦਾਅਵਾ ਕਰਦਾ ਆਇਆ ਹੈ। ਇਕ ਪਾਸੇ ਜਿੱਥੇ ਤਾਈਵਾਨ ਖੁਦ ਨੂੰ ਸੁਤੰਤਰ ਅਤੇ ਪ੍ਰਭੂਸੱਤਾ ਸੰਪੰਨ ਮੰਨਦਾ ਹੈ ਉੱਥੇ ਚੀਨ ਹਾਂਗਕਾਂਗ ਦੀ ਤਰ੍ਹਾਂ ਇਸ 'ਤੇ 'ਇਕ ਦੇਸ, ਦੋ ਵਿਵਸਥਾ' ਲਾਗੂ ਕਰਨੀ ਚਾਹੁੰਦਾ ਹੈ। ਚੀਨ ਇੱਥੇ ਤੱਕ ਕਹਿ ਚੁੱਕਾ ਹੈ ਕਿ ਲੋੜ ਪੈਣ 'ਤੇ ਜ਼ਬਰਦਸਤੀ ਤਾਈਵਾਨ 'ਤੇ ਕਬਜ਼ਾ ਕੀਤਾ ਜਾ ਸਕਦਾ ਹੈ। ਇਹੀ ਕਾਰਨ ਹੈ ਕਿ ਜਦੋਂ ਵੀ ਕੋਈ ਦੇਸ਼ ਤਾਈਵਾਨ ਦਾ ਸਮਰਥਨ ਕਰਦਾ ਹੈ ਤਾਂ ਚੀਨ ਉਸ ਨੂੰ ਧਮਕਾਉਣ ਲੱਗਦਾ ਹੈ।

ਪੜ੍ਹੋ ਇਹ ਅਹਿਮ ਖਬਰ- ਤਕਨੀਕ ਦਾ ਕਮਾਲ, ਅਗਵਾ ਹੋਇਆ ਬੱਚਾ 32 ਸਾਲ ਬਾਅਦ ਪਰਿਵਾਰ ਨਾਲ ਮਿਲਿਆ (ਤਸਵੀਰਾਂ) 

ਤਾਈਵਾਨ ਦੀ ਰਾਸ਼ਟਰਪਤੀ ਤਸਾਈ ਇੰਗ ਵੇਨ ਨੇ ਕੋਰੋਨਾਵਾਇਰਸ ਦੇ ਵਿਰੁੱਧ ਜਿਸ ਤਰ੍ਹਾਂ ਨਾਲ ਕੰਮ ਕੀਤਾ ਉਸ ਨੂੰ ਲੈ ਕੇ ਪੂਰੀ ਦੁਨੀਆ ਵਿਚ ਤਾਰੀਫ ਹੋ ਰਹੀ ਹੈ। ਭਾਵੇਂਕਿ ਜਦੋਂ ਵਿਸ਼ਵ ਸਿਹਤ ਸੰਗਠਨ ਦੀ ਸਲਾਨਾ ਬੈਠਕ ਵਿਚ ਤਾਈਵਾਨ ਨੂੰ ਵੀ ਸ਼ਾਮਲ ਕਰਨ ਦੀ ਗੱਲ ਕਹੀ ਗਈ ਤਾਂ ਚੀਨ ਨੇ ਇਸ ਦਾ ਵਿਰੋਧ ਕੀਤਾ। ਚੀਨ ਵੱਲੋਂ ਕਿਹਾ ਗਿਆ ਕਿ ਤਾਈਵਾਨ ਨੂੰ ਇਕ ਦੇਸ਼ ਦਾ ਦਰਜਾ ਨਹੀਂ ਦਿੱਤਾ ਜਾ ਸਕਦਾ। ਤਸਾਈ ਨੇ ਚੀਨ ਨਾਨ ਗੱਲਬਾਤ ਦੀ ਪੇਸ਼ਕਸ਼ ਕੀਤੀ ਹੈ। ਉਹਨਾਂ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਅਪੀਲ ਕੀਤੀ ਹੈ ਕਿ ਉਹ ਤਣਾਅ ਘੱਟ ਕਰਨ ਲਈ ਉਹਨਾਂ ਦੇ ਨਾਲ ਮਿਲ ਕੇ ਕੰਮ ਕਰਨ। ਉਹਨਾਂ ਨੇ ਕਿਹਾ,''ਦੋਹਾਂ ਪੱਖਾਂ ਦੀ ਜ਼ਿੰਮੇਵਾਰੀ ਹੈ ਕਿ ਮਤਭੇਦ ਖਤਮ ਕਰ ਕੇ ਸਹਿ-ਮੌਜੂਦਗੀ ਦਾ ਰਸਤਾ ਲੱਭਣ।''
 

Vandana

This news is Content Editor Vandana