ਚੀਨ ਨੇ ਵਿਸ਼ਵ ਦੇ ਸਭ ਤੋਂ ਵੱਡੇ ਆਵਾਜਾਈ ਡਰੋਨ ਦਾ ਕੀਤਾ ਸਫਲ ਪ੍ਰੀਖਣ

10/17/2018 9:10:23 PM

ਬੀਜਿੰਗ— ਚੀਨ ਨੇ ਵਿਸ਼ਵ ਦੇ ਸਭ ਤੋਂ ਵੱਡੇ ਮਨੁੱਖ ਰਹਿਤ ਆਵਾਜਾਈ ਡਰੋਨ ਦਾ ਸਫਲ ਪ੍ਰੀਖਣ ਕੀਤਾ ਜੋ ਡੇਢ ਟਨ ਤਕ ਭਾਰ ਚੁੱਕ ਸਕਦਾ ਹੈ। ਚੀਨ ਦੀ ਸਰਕਾਰੀ ਮੀਡੀਆ ਨੇ ਇਸ ਦੀ ਜਾਣਕਾਰੀ ਦਿੱਤੀ। ਸਰਕਾਰੀ ਸਮਾਚਾਰ ਪੱਤਰ 'ਚਾਇਨਾ ਡੇਲੀ' ਦੀ ਇਕ ਰਿਪੋਰਟ ਮੁਤਾਬਕ ਆ੍ਹਾਜਾਈ ਡਰੋਨ ਫੀਹੋਂਗ-98 ਦਾ ਵਿਕਾਸ ਚਾਇਨਾ ਅਕੈਡਮੀ ਆਫ ਏਅਰੋਸਪੇਸ ਇਲੈਕਟ੍ਰੋਨਿਕਸ ਤਕਨਾਲੋਜੀ ਨੇ ਕੀਤਾ ਹੈ। ਮੰਗਲਵਾਰ ਨੂੰ ਡਰੋਨ ਦਾ ਸਫਲ ਪ੍ਰੀਖਣ ਕੀਤਾ ਗਿਆ। ਰਿਪੋਰਟ ਮੁਤਾਬਕ ਇਹ ਡਰੋਨ 4500 ਮੀਟਰ ਤਕ ਦੀ ਉਚਾਈ 'ਤੇ ਉਡਾਣ ਭਰ ਸਕਦਾ ਹੈ ਤੇ ਇਸ ਦੀ ਸਪੀਡ 180 ਕਿਲੋਮੀਟਰ ਪ੍ਰਤੀ ਘੰਟਾ ਹੈ। ਇਸ ਦੀ ਉਡਾਣ ਦੀ ਵਧ ਤੋਂ ਵਧ ਸੀਮਾ 1200 ਕਿਲੋਮੀਟਰ ਹੈ। ਆਧੁਨਿਕ ਤਕਨੀਕ ਨਾਲ ਲੈਸ ਇਹ ਡਰੋਨ ਆਮ ਰੂਪ ਨਾਲ ਉਡਾਣ ਭਰ ਸਕਦਾ ਹੈ ਤੇ ਇਸ ਦੀ ਲਾਗਤ ਵੀ ਕਿਫਾਇਤੀ ਹੈ। ਜ਼ਿਕਰਯੋਗ ਹੈ ਕਿ ਚੀਨ ਮਨੁੱਖ ਰਹਿਤ ਜਹਾਜ਼ਾਂ ਦੇ ਵਿਕਾਸ 'ਚ ਹਮੇਸ਼ਾ ਅੱਗੇ ਰਿਹਾ ਹੈ।