ਕੋਰੋਨਾ ਵਾਇਰਸ ਤੋਂ ਠੀਕ ਹੋਏ ਵਕੀਲ ਨੇ ਕਿਹਾ, ਚੀਨ ਨੂੰ ਪੂਰਾ ਸੱਚ ਦੱਸਣਾ ਚਾਹੀਦੈ

04/06/2020 7:22:21 PM

ਵਾਸ਼ਿੰਗਟਨ- ਕੋਵਿਡ-19 ਦੀ ਇਨਫੈਕਸ਼ਨ ਤੋਂ ਉਭਰੇ ਭਾਰਤੀ ਮੂਲ ਦੇ ਇਕ ਪ੍ਰਸਿੱਧ ਅਮਰੀਕੀ ਵਕੀਲ ਨੇ ਕਿਹਾ ਿਕ ਉਹ ਚਾਹੁੰਦੇ ਹਨ ਕਿ ਵਕੀਲ ਇਸ ਘਾਤਕ ਰੋਗਾਣੂ ਦਾ ਪੂਰਾ ਸੱਚ ਦੁਨੀਆ ਨੂੰ ਦੱਸੇ ਤਾਂ ਕਿ ਵਿਗਿਆਨੀ ਅਤੇ ਡਾਕਟਰ ਇਸ ਦਾ ਇਲਾਜ ਲੱਭ ਸਕਣ।
ਨਾਲ ਹੀ ਉਨ੍ਹਾਂ ਕਿਹਾ ਕਿ ਟੀਕਾ ਉਪਲਬਧ ਨਾ ਹੋਣ ਤੱਕ ਕੋਈ ਵੀ ਬਾਹਰ ਨਾ ਜਾਵੇ। ਨਿਊਯਾਰਕ ਅਮਰੀਕਾ ’ਚ ਕੋਰੋਨਾ ਵਾਇਰਸ ਦੇ ਕੇਂਦਰ ਦੇ ਤੌਰ ’ਤੇ ਉਭਰਿਆ ਹੈ। ਐਤਵਾਰ ਤੱਕ 1.2 ਲੱਖ ਤੋਂ ਵੱਧ ਲੋਕ ਕੋਵਿਡ-19 ਦੀ ਜਾਂਚ ’ਚ ਇਕਫੈਕਟਿਡ ਪਾਏ ਗਏ ਹਨ। ਸ਼ਹਿਰ ’ਚ ਮ੍ਰਿਤਕਾਂ ਦੀ ਗਿਣਤੀ 4150 ਤੋਂ ਵੱਧ ਹੈ। ਇਹ ਅੰਕੜਾ ਅਮਰੀਕਾ ’ਚ ਸਭ ਤੋਂ ਵੱਧ ਅਤੇ ਚੀਨ ਤੋਂ ਵੀ ਜ਼ਿਆਦਾ ਹੈ। ਨਿਊਯਾਰਕ ਦੇ ਵਕੀਲ ਰਵੀ ਬੱਤਰਾ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਮਨੁੱਖਤਾ ਇਸ ਘਾਤਕ ਕੋਰੋਨਾ ਵਾਇਰਸ ਤੋਂ ਉਭਰ ਜਾਵੇ। ਮੈਂ ਚੀਨ ਤੋਂ ਉਮੀਦ ਕਰਦਾ ਹਾਂ ਕਿ ਉਹ ਸਭ ਨੂੰ ਪੂਰਾ ਸੱਚ ਦੱਸੇ ਤਾਂ ਕਿ ਨਾ ਸਿਰਫ ਸਾਡੇ ਹੀਰੋ ਡਾਕਟਰ ਐਂਥਨੀ ਫਾਊਚੀ ਸਗੋਂ ਹਰ ਦੇਸ਼ ਦੇ ਵਿਗਿਆਨੀ, ਡਾਕਟਰ ‘ਮੂਲ ਸਰੋਤ’ ਦੇ ਡਾਟੇ ਦੀ ਵਰਤੋਂ ਕਰ ਕੇ ਜਲਦ ਤੋਂ ਜਲਦ ਇਕ ਟੀਕਾ ਲੱਭ ਸਕਣ।

Gurdeep Singh

This news is Content Editor Gurdeep Singh