ਭਾਰਤ ਦੇ ਵਾਧੇ ''ਚ ਚੀਨ ਨੂੰ ਸ਼ਾਂਤ ਰਹਿਣਾ ਚਾਹੀਦਾ : ਚੀਨੀ ਮੀਡੀਆ

07/16/2017 10:52:13 PM

ਬੀਜ਼ਿੰਗ — ਚੀਨ ਦੇ ਇਕ ਸਰਕਾਰ ਸੰਚਾਲਿਤ ਅਖਬਾਰ ਨੇ ਐਤਵਾਰ ਨੇ ਕਿਹਾ ਕਿ ਭਾਰਤ ਜ਼ਿਆਦਾ ਗਿਣਤੀ 'ਚ ਵਿਦੇਸ਼ੀ ਨਿਵੇਸ਼ ਹਾਸਲ ਕਰ ਰਿਹਾ ਹੈ, ਜਿਹੜਾ ਨਿਰਮਾਣ ਖੇਤਰ ਨੂੰ ਵਿਕਸਤ ਕਰਨ ਦੀ ਇਸ ਦੀ ਸਮਰਥਾ ਨੂੰ ਬਹੁਤ ਵਧਾਵੇਗਾ। ਹਾਲਾਂਕਿ ਚੀਨ ਨੂੰ ਸ਼ਾਂਤ ਰਹਿਣਾ ਚਾਹੀਦਾ ਹੈ ਅਤੇ ਨਵੇਂ ਯੁਗ ਲਈ ਕਿਤੇ ਵਧ ਪ੍ਰਭਾਵੀ ਵਾਧਾ ਦੀ ਰਣਨੀਤੀ 'ਤੇ ਕੰਮ ਸ਼ੁਰੂ ਕਰਨਾ ਚਾਹੀਦਾ ਹੈ। ਗਲੋਬਲ ਟਾਈਮਜ਼ ਦੀ ਇਕ ਖਬਰ 'ਚ ਕਿਹਾ ਗਿਆ ਹੈ, ''ਵਿਦੇਸ਼ੀ ਨਿਰਮਾਤਾਵਾਂ ਦੇ ਨਿਵੇਸ਼ ਦਾ ਭਾਰੀ ਅਸਰ ਭਾਰਤੀ ਦੀ ਅਰਥ-ਵਿਵਸਥਾ, ਰੁਜ਼ਗਾਰ ਅਤੇ ਉਦਯੋਗਿਕ ਵਿਕਾਸ ਲਈ ਕਾਫੀ ਮਾਇਨੇ ਰੱਖਦਾ ਹੈ।'' ਇਸ ਨੇ ਕਿਹਾ ਕਿ ਚੀਨ ਨੂੰ ਭਾਰਤ ਦੇ ਵਾਧੇ ਨੂੰ ਦੇਖਦੇ ਹੋਏ ਸ਼ਾਂਤ ਰਹਿਣਾ ਚਾਹੀਦਾ ਹੈ। ਭਾਰਤ ਨਾਲ ਮੁਕਾਬਲੇ ਲਈ ਚੀਨ ਨੂੰ ਹੁਣ ਇਕ ਨਵੇਂ ਯੁਗ ਲਈ ਕੀਤੇ ਵਧ ਪ੍ਰਭਾਵੀ ਵਾਧੇ ਰਣਨੀਤੀ 'ਤੇ ਕੰਮ ਸ਼ੁਰੂ ਕਰਨੇ ਚਾਹੀਦੇ ਹਨ। ਵਿਦੇਸ਼ੀ ਨਿਰਮਾਤਾਵਾਂ ਦੇ ਆਉਣ ਨਾਲ ਭਾਰਤ ਦੀਆਂ ਕੁਝ ਕਮਜ਼ੋਰੀਆਂ ਦੂਰ ਹੋਣਗੀਆਂ ਅਤੇ ਇਸ ਦੇ ਨਿਰਮਾਣ ਦੀ ਸਮਰਥਾ ਵਧਾਵੇਗਾ। ਚੀਨੀ ਕੰਪਨੀਆਂ ਵੀ ਇਸ ਪ੍ਰਕਿਰਿਆ 'ਚ ਇਕ ਅਹਿਮ ਭੂਮਿਕਾ ਨਿਭਾ ਰਹੀ ਹੈ।