ਚੀਨ ਨੇ ਕਿਹਾ-ਨਸ਼ੀਲੀਆਂ ਦਵਾਈਆਂ ਦੇ ਖ਼ਿਲਾਫ਼ ਸਹਿਯੋਗ ਦੇਵੇ ਅਮਰੀਕਾ, ਬਣਾਏ "ਲੋੜੀਂਦਾ ਮਾਹੌਲ"

07/08/2023 4:11:51 PM

ਬੀਜਿੰਗ- ਚੀਨ ਨੇ ਸ਼ੁੱਕਰਵਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਅਮਰੀਕਾ ਨੂੰ ਨਸ਼ੀਲੀਆਂ ਦਵਾਈਆਂ ਦੇ ਖ਼ਿਲਾਫ਼ ਸਹਿਯੋਗ ਲਈ "ਲੋੜੀਂਦਾ ਮਾਹੌਲ" ਬਣਾਉਣ ਦੀ ਲੋੜ ਹੈ। ਚੀਨ ਨੇ ਇਹ ਟਿੱਪਣੀਆਂ ਅਮਰੀਕਾ ਦੇ ਇਨ੍ਹਾਂ ਦੋਸ਼ਾਂ ਦੇ ਵਿਚਕਾਰ ਕੀਤੀਆਂ ਹਨ ਕਿ ਬੀਜਿੰਗ ਨੇ ਦਰਦ ਨਿਵਾਰਕ ਫੈਂਟੇਨਲ ਦੇ ਨਿਰਮਾਣ 'ਚ ਵਰਤੇ ਜਾਣ ਵਾਲੇ ਰਸਾਇਣਾਂ ਦੇ ਉਤਪਾਦਨ ਅਤੇ ਵਿਕਰੀ ਨੂੰ ਰੋਕਣ ਦੀਆਂ ਕਾਲਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਹੈ। ਇਸ ਦਵਾਈ ਦੀ ਆਦਤ ਨੂੰ ਬਹੁਤ ਖਤਰਨਾਕ ਮੰਨਿਆ ਜਾਂਦਾ ਹੈ।
ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੇਨਬਿਨ ਨੇ ਆਪਣੀ ਰੋਜ਼ਾਨਾ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਚੀਨ ਨਸ਼ੀਲੀਆਂ ਦਵਾਈਆਂ ਦੇ ਖ਼ਿਲਾਫ਼ ਅੰਤਰਰਾਸ਼ਟਰੀ ਸਹਿਯੋਗ 'ਚ ਇੱਕ ਸਰਗਰਮ ਭੂਮਿਕਾ ਨਿਭਾਉਂਦਾ ਹੈ ਅਤੇ ਨਸ਼ੇ ਦੇ ਖ਼ਿਲਾਫ਼ ਲੜਾਈ ਦੀ ਆੜ 'ਚ ਦੂਜੇ ਦੇਸ਼ਾਂ ਦੇ ਖ਼ਿਲਾਫ਼ ਦੋਸ਼ਾਂ ਅਤੇ ਇੱਕਤਰਫਾ ਪਾਬੰਦੀਆਂ ਦਾ ਮਜ਼ਬੂਤੀ ਨਾਲ ਵਿਰੋਧ ਕਰਦਾ ਹੈ।"
ਉਨ੍ਹਾਂ ਕਿਹਾ, "ਅਸੀਂ ਅਮਰੀਕਾ ਨੂੰ ਠੋਸ ਕਦਮਾਂ ਰਾਹੀਂ ਆਪਣੀਆਂ ਗਲਤੀਆਂ ਨੂੰ ਸੁਧਾਰਨ ਅਤੇ ਨਸ਼ੀਲੀਆਂ ਦਵਾਈਆਂ ਦੇ ਵਿਰੁੱਧ ਲੜਾਈ 'ਚ ਦੋਵਾਂ ਦੇਸ਼ਾਂ ਦਰਮਿਆਨ ਸਹਿਯੋਗ ਲਈ ਲੋੜੀਂਦਾ ਮਾਹੌਲ ਬਣਾਉਣ ਦਾ ਸੱਦਾ ਦਿੰਦੇ ਹਾਂ।" ਚੀਨ ਦੀ ਇਹ ਟਿੱਪਣੀ ਅਜਿਹੇ ਸਮੇਂ 'ਚ ਆਈ ਹੈ ਜਦੋਂ ਅਮਰੀਕੀ ਵਿੱਤ ਮੰਤਰੀ ਜੈਨੇਟ ਯੇਲਨ ਬੀਜਿੰਗ ਦੇ ਦੌਰੇ 'ਤੇ ਹਨ। ਯੇਲਨ ਨੇ ਚੀਨੀ ਪ੍ਰਧਾਨ ਮੰਤਰੀ ਲੀ ਕੇਯਾਂਗ ਨੂੰ ਅਪੀਲ ਕੀਤੀ ਕਿ ਉਹ ਪ੍ਰੋਸੈਸਰ ਚਿਪ ਸਮੇਤ ਤਕਨਾਲੋਜੀ ਤੱਕ ਪਹੁੰਚ ਨੂੰ ਸੀਮਤ ਕਰਕੇ ਆਰਥਿਕ ਸਹਿਯੋਗ 'ਚ ਬੰਦ ਕਰਕੇ ਨਹੀਂ ਕੱਢਣ ਦੀ ਅਪੀਲ ਕੀਤੀ।
ਕੇਯਾਂਗ ਨਾਲ ਮੁਲਾਕਾਤ ਤੋਂ ਬਾਅਦ ਯੇਲਨ ਨੇ ਕਿਹਾ ਕਿ ਦੁਨੀਆ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦਿਆਂ 'ਤੇ ਸਹਿਯੋਗ ਕਰਨਾ ਦੋਵਾਂ ਦੇਸ਼ਾਂ ਦਾ ਫਰਜ਼ ਹੈ। ਉਨ੍ਹਾਂ ਨੇ ਤਕਨਾਲੋਜੀ, ਸੁਰੱਖਿਆ ਅਤੇ ਹੋਰ ਮੁੱਦਿਆਂ 'ਤੇ ਟਕਰਾਅ ਕਾਰਨ ਸਭ ਤੋਂ ਖਰਾਬ ਦੌਰ 'ਚੋਂ ਲੰਘ ਰਹੇ ਅਮਰੀਕਾ-ਚੀਨ ਸਬੰਧਾਂ ਦਰਮਿਆਨ ਦੋਹਾਂ ਦੇਸ਼ਾਂ ਵਿਚਾਲੇ 'ਨਿਯਮਿਤ ਗੱਲਬਾਤ ਮੰਚ' ਦੀ ਸਥਾਪਨਾ 'ਤੇ ਜ਼ੋਰ ਦਿੱਤਾ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Aarti dhillon

This news is Content Editor Aarti dhillon