ਚੀਨ ਦਾ ਵੱਡਾ ਫੈਸਲਾ, ਅਮਰੀਕੀ ਉਤਪਾਦਾਂ ’ਤੇ ਹੋਰ ਨਹੀਂ ਲਾਵੇਗਾ ਸ਼ੁਲਕ

08/30/2019 2:58:32 AM

ਬੀਜ਼ਿੰਗ - ਅਮਰੀਕਾ ਅਤੇ ਚੀਨ ਵਿਚਾਲੇ ਟ੍ਰੇਡ ਵਾਰ ਨਾਲ ਸਹਿਮੀ ਦੁਨੀਆ ਲਈ ਵੀਰਵਾਰ ਨੂੰ ਥੋੜੀ ਰਾਹਤ ਭਰੀ ਖਬਰ ਆਈ। ਚੀਨ ਨੇ ਪੂਰੇ ਮਾਮਲੇ ’ਚ ਨਰਮੀ ਦੇ ਸੰਕੇਤ ਦਿੱਤੇ ਹਨ। ਚੀਨ ਤੋਂ ਆ ਰਹੀਆਂ ਖਬਰਾਂ ਮੁਤਾਬਕ, ਉਹ ਫਿਲਹਾਲ ਅਮਰੀਕਾ ’ਤੇ ਜਵਾਬੀ ਸ਼ੁਲਕ ਨਹੀਂ ਵਧਾਵੇਗਾ। ਜ਼ਿਕਰਯੋਗ ਹੈ ਕਿ ਚੀਨ ਦੇ ਇਸ ਫੈਸਲੇ ਨਾਲ ਦੁਨੀਆ ’ਚ ਆਰਥਿਕ ਮੰਦੀ ਦਾ ਡਰ ਘੱਟ ਹੋਵੇਗਾ।

ਚੀਨ ਦੇ ਵਣਜ ਮੰਤਰਾਲੇ ਦੇ ਬੁਲਾਰੇ ਨੇ ਵੀਰਵਾਰ ਨੂੰ ਆਖਿਆ ਕਿ ਚੀਨ ਕੋਲ ਜਵਾਬੀ ਕਾਰਵਾਈ ਕਰਨ ਲਈ ਲੋੜੀਂਦੇ ਸਾਧਨ ਹਨ ਪਰ ਵਰਤਮਾਨ ਹਾਲਾਤ ’ਚ ਸਾਨੂੰ ਚੀਨ ਦੀਆਂ ਚੀਜ਼ਾਂ ’ਤੇ ਪਹਿਲਾਂ ਤੋਂ ਵਧਾਏ ਗਏ ਸ਼ੁਲਕ ਨੂੰ ਹਟਾਉਣ ’ਤੇ ਗੱਲਬਾਤ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਟ੍ਰੇਡ ਵਾਰ ਨੂੰ ਵੱਧਣ ਤੋਂ ਰੋਕਣ ਦਾ ਯਤਨ ਕਰਨਾ ਚਾਹੀਦਾ ਹੈ। ਬੁਲਾਰੇ ਨੇ ਅੱਗੇ ਆਖਿਆ ਕਿ ਚੀਨ ਅਮਰੀਕਾ ਦੇ ਨਾਲ ਕੂਟਨੀਤਕ ਪੱਧਰ ’ਤੇ ਪ੍ਰਤੀਰੋਧ ਦਰਜ ਕਰਾ ਰਿਹਾ ਹੈ। ਚੀਨ ਮੰਨਦਾ ਹੈ ਕਿ ਟ੍ਰੇਡ ਵਾਰ ਦਾ ਵਧਣਾ ਦੋਹਾਂ ਦੇਸ਼ਾਂ ਦੇ ਹਿੱਤ ’ਚ ਨਹੀਂ ਹੈ।

ਬੀਤੇ ਹਫਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਟ੍ਰੇਡ ਵਾਰ ਨੂੰ ਲੈ ਕੇ ਆਮ ਪ੍ਰਤੀਕਿਰਿਆ ਦਿੱਤੀ ਸੀ। ਪਹਿਲਾਂ ਉਨ੍ਹਾਂ ਨੇ ਅਮਰੀਕੀ ਕੰਪਨੀਆਂ ਤੋਂ ਚੀਨ ਛੱਡਣ ਦੀ ਤਿਆਰੀ ਕਰਨ ਨੂੰ ਆਖਿਆ ਪਰ ਫਿਰ ਬਾਅਦ ’ਚ ਜੀ-7 ਦੇਸ਼ਾਂ ਦੀ ਬੈਠਕ ਦੌਰਾਨ ਚੀਨ ਦੇ ਨਾਲ ਗੱਲਬਾਤ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਇਸ ਦਾ ਅਸਰ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ’ਤੇ ਦਿੱਖਿਆ ਸੀ।

ਬੀਤੇ ਹਫਤੇ ਚੀਨ ਅਤੇ ਅਮਰੀਕਾ ਨੇ ਇਕ-ਦੂਜੇ ’ਤੇ ਨਵੇਂ ਸਿਰੇ ਤੋਂ ਸ਼ੁਲਕ ਲਾ ਕੇ ਟ੍ਰੇਡ ਵਾਰ ਨੂੰ ਹੋਰ ਭੜਕਾ ਦਿੱਤਾ ਸੀ। ਸਭ ਤੋਂ ਪਹਿਲਾਂ ਚੀਨ ਨੇ 75 ਅਰਬ ਡਾਲਰ ਦੀ ਅਮਰੀਕੀ ਚੀਜ਼ਾਂ ’ਤੇ ਸ਼ੁਲਕ ਵਧਾਉਣ ਦਾ ਐਲਾਨ ਕੀਤਾ ਸੀ, ਜਿਸ ਤੋਂ ਬਾਅਦ ਅਮਰੀਕਾ ਨੇ ਕੁਲ 550 ਅਰਬ ਡਾਲਰ ਦੇ ਚੀਨੀ ਉਤਪਾਦਾਂ ’ਤੇ ਸ਼ੁਲਕ ਵਧਾ ਦਿੱਤਾ ਸੀ।


Khushdeep Jassi

Content Editor

Related News