ਚੀਨ ਦੀ ਜਵਾਬੀ ਕਾਰਵਾਈ, ਦੱਖਣੀ ਕੋਰੀਆ ਦੇ ਲੋਕਾਂ ਲਈ ''ਵੀਜ਼ਾ'' ਕੀਤਾ ਮੁਅੱਤਲ

01/10/2023 12:07:06 PM

ਬੀਜਿੰਗ (ਏਜੰਸੀ): ਚੀਨ ਨੇ ਮੰਗਲਵਾਰ ਨੂੰ ਸਿਓਲ ਵੱਲੋਂ ਦੇਸ਼ ਦੇ ਯਾਤਰੀਆਂ ਲਈ ਕੋਵਿਡ-19 ਟੈਸਟ ਲਾਜ਼ਮੀ ਕੀਤੇ ਜਾਣ ਦੇ ਵਿਰੋਧ ਵਿੱਚ ਸੈਰ-ਸਪਾਟਾ ਜਾਂ ਕਾਰੋਬਾਰ ਲਈ ਦੇਸ਼ ਦਾ ਦੌਰਾ ਕਰਨ ਵਾਲੇ ਦੱਖਣੀ ਕੋਰੀਆ ਦੇ ਲੋਕਾਂ ਦੇ ਵੀਜ਼ੇ ਮੁਅੱਤਲ ਕਰ ਦਿੱਤੇ। ਸਿਓਲ ਵਿੱਚ ਚੀਨੀ ਦੂਤਘਰ ਦੁਆਰਾ ਆਨਲਾਈਨ ਪੋਸਟ ਕੀਤੇ ਇੱਕ ਸੰਖੇਪ ਨੋਟਿਸ ਵਿੱਚ ਕਿਹਾ ਗਿਆ ਕਿ ਇਹ ਪਾਬੰਦੀ ਉਦੋਂ ਤੱਕ ਲਾਗੂ ਰਹੇਗੀ, ਜਦੋਂ ਤੱਕ ਦੱਖਣੀ ਕੋਰੀਆ ਦੇਸ਼ ਵਿੱਚ "ਚੀਨੀ ਲੋਕਾਂ ਦੇ ਦਾਖਲੇ 'ਤੇ ਆਪਣੇ ਵਿਤਕਰੇ ਭਰੇ ਉਪਾਵਾਂ" ਨੂੰ ਨਹੀਂ ਚੁੱਕਦਾ। 

ਪੜ੍ਹੋ ਇਹ ਅਹਿਮ ਖ਼ਬਰ-ਸਟੱਡੀ 'ਚ ਲੰਬੇ ਗੈਪ ਅਤੇ ਬਿਨਾਂ IELTS ਕਰੋ UK ਜਾਣ ਦਾ ਸੁਫ਼ਨਾ ਪੂਰਾ

ਇਸ ਸਬੰਧ ਵਿਚ ਕੋਈ ਹੋਰ ਵੇਰਵੇ ਨਹੀਂ ਦਿੱਤੇ ਗਏ, ਹਾਲਾਂਕਿ ਚੀਨ ਨੇ ਉਨ੍ਹਾਂ ਦੇਸ਼ਾਂ ਵਿਰੁੱਧ ਬਦਲਾ ਲੈਣ ਦੀ ਧਮਕੀ ਦਿੱਤੀ ਹੈ, ਜਿਨ੍ਹਾਂ ਨੇ ਚੀਨੀ ਯਾਤਰੀਆਂ ਨੂੰ ਪਿਛਲੇ 48 ਘੰਟਿਆਂ ਦੇ ਅੰਦਰ ਕੋਵਿਡ-19 ਟੈਸਟ ਦੀ ਨਕਾਰਾਤਮਕ ਰਿਪੋਰਟ ਦਿਖਾਉਣ ਦੀ ਮੰਗ ਕੀਤੀ ਹੈ। ਵਿਸ਼ਵ ਸਿਹਤ ਸੰਗਠਨ (WHO) ਨੇ ਚੀਨ 'ਤੇ ਮਹਾਮਾਰੀ ਦੌਰਾਨ ਅੰਕੜੇ ਲੁਕਾਉਣ ਦਾ ਦੋਸ਼ ਲਗਾਇਆ ਹੈ। ਜ਼ਿਕਰਯੋਗ ਹੈ ਕਿ ਚੀਨ 'ਚ ਪਾਬੰਦੀਆਂ ਹਟਣ ਤੋਂ ਬਾਅਦ ਕੋਵਿਡ ਮਹਾਮਾਰੀ ਦੇ ਮਾਮਲਿਆਂ 'ਚ ਤੇਜ਼ੀ ਨਾਲ ਵਾਧਾ ਹੋਣ ਦੀ ਖ਼ਬਰ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 

Vandana

This news is Content Editor Vandana