ਅਫਗਾਨਿਸਤਾਨ ਨਾਲ ਸਹਿਯੋਗ ਵਧਾਉਣ ਲਈ ਤਿਆਰ ਹੈ ਚੀਨ

08/15/2022 5:16:35 PM

ਬੀਜਿੰਗ (ਏਜੰਸੀ)- ਚੀਨ ਨੇ ਕਿਹਾ ਹੈ ਕਿ ਉਹ ਅਫਗਾਨਿਸਤਾਨ ਨਾਲ ਵਪਾਰ, ਆਰਥਿਕਤਾ ਅਤੇ ਊਰਜਾ ਖੇਤਰਾਂ ਵਿਚ ਸਹਿਯੋਗ ਵਧਾਉਣ ਲਈ ਤਿਆਰ ਹੈ, ਕਿਉਂਕਿ ਅਫਗਾਨਿਸਤਾਨ ਅਜੇ ਵੀ ਅਰਾਜਕਤਾ ਤੋਂ ਸ਼ਾਸਨ ਵੱਲ ਜਾਣ ਵਾਲੇ ਨਾਜ਼ੁਕ ਦੌਰ ਵਿਚੋਂ ਗੁਜ਼ਰ ਰਿਹਾ ਹੈ। ਚੀਨ ਦੇ ਵਿਦੇਸ਼ ਮੰਤਰਾਲਾ ਨੇ ਸੋਮਵਾਰ ਨੂੰ ਜਾਰੀ ਬਿਆਨ 'ਚ ਕਿਹਾ, 'ਅਸੀਂ ਅਫਗਾਨਿਸਤਾਨ ਨਾਲ ਵਪਾਰ, ਅਰਥਵਿਵਸਥਾ, ਸੰਚਾਰ, ਖੇਤੀਬਾੜੀ ਅਤੇ ਊਰਜਾ ਵਰਗੇ ਖੇਤਰਾਂ 'ਚ ਵਪਾਰਕ ਸਹਿਯੋਗ ਨੂੰ ਮਜ਼ਬੂਤ ​​ਕਰਨਾ ਜਾਰੀ ਰੱਖਾਂਗੇ। ਅਸੀਂ ਉੱਥੇ ਨਿਵੇਸ਼ ਕਰਨ ਦੇ ਪੱਖ ਵਿੱਚ ਹਾਂ ਅਤੇ ਇਸ ਨੇ ਮੌਜੂਦਾ ਪ੍ਰੋਜੈਕਟਾਂ ਨੂੰ ਵਿਕਸਤ ਕਰਨਾ ਜਾਰੀ ਰੱਖਿਆ ਹੈ। ਅਸੀਂ ਵਿਸ਼ਵ ਭਾਈਚਾਰੇ ਨੂੰ ਅਫਗਾਨਿਸਤਾਨ ਦੀ ਅੰਤਰਿਮ ਸਰਕਾਰ ਨਾਲ ਸੰਪਰਕ ਬਣਾਈ ਰੱਖਣ ਦਾ ਅਪੀਲ ਕਰਦੇ ਹਾਂ।'

ਬਿਆਨ ਵਿੱਚ ਕਿਹਾ ਗਿਆ ਹੈ ਕਿ ਪਿਛਲੇ ਇਕ ਸਾਲ ਵਿੱਚ ਚੀਨ ਨੇ ਅਫਗਾਨਿਸਤਾਨ ਨੂੰ ਵੱਖ-ਵੱਖ ਸਾਧਨਾਂ ਰਾਹੀਂ ਲਗਭਗ 52 ਲੱਖ ਡਾਲਰ ਦੀ ਮਨੁੱਖੀ ਸਹਾਇਤਾ ਪ੍ਰਦਾਨ ਕੀਤੀ ਹੈ, ਜਿਸ ਵਿਚ ਭੋਜਨ, ਦਵਾਈ, ਟੀਕੇ ਅਤੇ ਸਰਦੀਆਂ ਦੇ ਕੱਪੜੇ ਸ਼ਾਮਲ ਹਨ ਅਤੇ ਅਜਿਹਾ ਅੱਗੇ ਵੀ ਜਾਰੀ ਰਹੇਗਾ। ਜ਼ਿਕਰਯੋਗ ਹੈ ਕਿ ਕਿ ਤਾਲਿਬਾਨ ਨੇ 2021 ਵਿਚ ਅਫਗਾਨਿਸਤਾਨ ਦੀ ਸੱਤਾ 'ਤੇ ਕਬਜ਼ਾ ਕੀਤਾ ਸੀ ਪਰ ਉਹ ਉਥੇ ਦੀ ਆਰਥ-ਵਿਵਸਥਾ, ਮਨੁੱਖੀ ਅਤੇ ਸੁਰੱਖਿਆ ਸੰਕਟ ਨੂੰ ਰੋਕਣ ਵਿਚ ਅਸਫਲ ਰਿਹਾ। ਅਫਗਾਨ ਲੋਕ ਬੇਰੁਜ਼ਗਾਰੀ, ਭੁੱਖਮਰੀ ਅਤੇ ਕੱਟੜਪੰਥੀ ਅੰਦੋਲਨਾਂ ਦੇ ਡਰੋਂ ਵੱਡੀ ਗਿਣਤੀ ਵਿੱਚ ਆਪਣਾ ਵਤਨ ਛੱਡ ਕੇ ਈਰਾਨ ਅਤੇ ਹੋਰ ਗੁਆਂਢੀ ਦੇਸ਼ਾਂ ਵਿੱਚ ਜਾ ਰਹੇ ਹਨ।

cherry

This news is Content Editor cherry