ਵੈਨੇਜ਼ੁਏਲਾ ਦੀ ਮਦਦ ਲਈ ਚੀਨ ਤਿਆਰ

03/13/2019 4:46:30 PM

ਬੀਜਿੰਗ— ਵੈਨੇਜ਼ੁਏਲਾ 'ਚ ਜਾਰੀ ਬਿਜਲੀ ਸੰਕਟ ਨੂੰ ਦੂਰ ਕਰਨ ਤੇ ਮੁੱਖ ਬਿਜਲੀ ਸੈਂਟਰ ਨੂੰ ਬਹਾਲ ਕਰਨ ਲਈ ਚੀਨ ਵੈਨੇਜ਼ੁਏਲਾ ਦੀ ਮਦਦ ਕਰਨ ਲਈ ਤਿਆਰ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲੂ ਕਾਂਗ ਨੇ ਬੁੱਧਵਾਰ ਨੂੰ ਕਿਹਾ ਕਿ ਵੈਨੇਜ਼ੁਏਲਾ 'ਚ ਊਰਜਾ ਸਪਲਾਈ ਪ੍ਰਣਾਲੀ ਨੂੰ ਬਹਾਲ ਕਰਨ ਲਈ ਲੋੜੀਂਦੀ ਤੇ ਤਕਨੀਕੀ ਸਹਾਇਤਾ ਲਈ ਚੀਨ ਤਿਆਰ ਹੈ।

ਜ਼ਿਕਰਯੋਗ ਹੈ ਕਿ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੂਰੋ ਨੇ ਮੰਗਲਵਾਰ ਨੂੰ ਚੀਨ, ਕਿਊਬਾ, ਈਰਾਨ, ਰੂਸ ਤੇ ਸੰਯੁਕਤ ਰਾਸ਼ਟਰ ਨੂੰ ਅਮਰੀਕਾ ਵਲੋਂ ਦੇਸ਼ ਦੇ ਬਿਜਲੀ ਸੈਂਟਰਾਂ 'ਤੇ ਹਾਲ 'ਚ ਹੋਏ ਹਮਲੇ ਦੀ ਜਾਂਚ ਲਈ ਸਹਾਇਤਾ ਦੀ ਅਪੀਲ ਕੀਤੀ ਗਈ ਸੀ।

Baljit Singh

This news is Content Editor Baljit Singh