ਚੀਨ ਨੇ ਫਿਰ ਉਗਲਿਆ ਜ਼ਹਿਰ, ਸੁਸ਼ਮਾ 'ਤੇ ਲਗਾਇਆ ਝੂਠ ਬੋਲਣ ਦਾ ਦੋਸ਼

07/21/2017 6:14:07 PM

ਬੀਜਿੰਗ— ਭਾਰਤ ਖਿਲਾਫ ਚੀਨ ਨੇ ਇਕ ਵਾਰ ਫਿਰ ਜ਼ਹਿਰ ਉਗਲਿਆ ਹੈ । ਸ਼ੁੱਕਰਵਾਰ ਨੂੰ ਚੀਨ ਦੀ ਸਰਕਾਰੀ ਅਖਬਾਰ ਵਿਚ ਛਪੇ ਇਕ ਲੇਖ ਵਿਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਉੱਤੇ ਝੂਠ ਬੋਲਣ ਦਾ ਇਲਜ਼ਾਮ ਲਗਾਇਆ ਗਿਆ ਹੈ । ਲੇਖ ਮੁਤਾਬਕ ਭਾਰਤੀ ਵਿਦੇਸ਼ ਮੰਤਰੀ ਡੋਕਲਾਮ ਵਿਚ ਚੀਨ ਨਾਲ ਫੌਜੀ ਗਤੀਰੋਧ ਉੱਤੇ ਝੂਠ ਬੋਲ ਰਹੀ ਹਨ। ਸੰਪਾਦਕੀ ਵਿਚ ਭਾਰਤ ਨੂੰ ਮਿਲਿਟਰੀ ਐਕਸ਼ਨ ਦੀ ਧਮਕੀ ਦਿੰਦੇ ਹੋਏ ਕਿਹਾ ਗਿਆ ਕਿ ਚੀਨ ਨੇ ਪਹਿਲਾਂ ਹੀ ਸਬਰ ਅਤੇ ਸ਼ਾਂਤੀ ਦੀ ਪਛਾਣ ਦਿੱਤੀ ਹੈ, ਜੇਕਰ ਭਾਰਤ ਆਪਣੀ ਫੌਜ ਨੂੰ ਵਾਪਸ ਨਹੀਂ ਬੁਲਾਉਂਦਾ ਤਾਂ ਚੀਨ ਕੋਲ ਲੜਾਈ ਲੜਨ ਤੋਂ ਇਲਾਵਾ ਕੋਈ ਵਿਕਲਪ ਨਹੀਂ ਬਚੇਗਾ ।
ਭਾਰਤ ਦਾ ਸਾਥ ਨਹੀਂ ਦੇਣਗੇ ਅਮਰੀਕਾ-ਜਾਪਾਨ
ਲੇਖ ਮੁਤਾਬਕ ਭਾਰਤ ਮਿਲਟਰੀ ਦੇ ਮਾਮਲੇ ਚੀਨ ਨਾਲੋਂ ਕਾਫੀ ਪਿੱਛੇ ਹੈ ਅਤੇ ਇਕ ਵਾਰ ਲੜਾਈ ਸ਼ੁਰੂ ਹੋਈ ਤਾਂ ਭਾਰਤ ਨੂੰ ਹਾਰਨਾ ਹੀ ਹੈ । ਫੌਜ ਨੂੰ ਵਾਪਸ ਬੁਲਾਉਣ ਦੀ ਗੱਲ ਨੂੰ ਰੱਦ ਕਰਦੇ ਹੋਏ ਅਖਬਾਰ ਨੇ ਡੋਕਲਾਮ ਇਲਾਕੇ ਨੂੰ ਭਾਰਤ ਦੀ ਫੈਂਟੇਂਸੀ ਦੱਸਿਆ । ਅਖਬਾਰ ਦਾ ਦਾਅਵਾ ਹੈ ਕਿ ਚੀਨ ਵਿਚ ਭਾਰਤ ਖਿਲਾਫ ਕਠੋਰ ਕਾਰਵਾਈ ਨੂੰ ਲੈ ਕੇ ਜਨਤਾ ਸਮਰਥਨ ਵਿਚ ਹੈ । ਚੀਨ ਦੀ ਜ਼ਮੀਨ ਦਾ ਇਕ ਇੰਚ ਵੀ ਗਵਾਇਆ ਨਹੀਂ ਜਾਵੇਗਾ ਅਤੇ ਲੜਾਈ ਦੀ ਹਾਲਤ ਵਿਚ ਅਮਰੀਕਾ ਅਤੇ ਜਾਪਾਨ ਕਦੇ ਵੀ ਭਾਰਤ ਦੀ ਮਦਦ ਨਹੀਂ ਕਰਨਗੇ । ਦੱਸਣਯੋਗ ਹੈ ਕਿ ਵੀਰਵਾਰ ਨੂੰ ਸੁਸ਼ਮਾ ਨੇ ਰਾਜ ਸਭਾ ਵਿਚ ਕਿਹਾ ਸੀ ਕਿ ਚੀਨ ਡੋਕਲਾਮ ਟਰਾਈਜੰਕਸ਼ਨ ਦੀ ਮੌਜੂਦਾ ਹਾਲਤ ਨੂੰ ਆਪਣੇ ਤਰੀਕੇ ਨਾਲ ਬਦਲਨ ਦੀ ਕੋਸ਼ਿਸ਼ ਕਰ ਰਿਹਾ ਹੈ । ਡੋਕਲਾਮ ਵਿਚ ਚੀਨ ਦੀ ਮੌਜੂਦਗੀ ਭਾਰਤ ਲਈ ਖਤਰਾ ਹੈ । ਉਨ੍ਹਾਂ ਕਿਹਾ ਸੀ ਕਿ ਭਾਰਤ ਗੱਲਬਾਤ ਲਈ ਤਿਆਰ ਹੈ ਪਰ ਦੋਵਾਂ ਦੇਸ਼ਾਂ ਨੂੰ ਆਪਣੀ ਫੌਜ ਅਸਲੀ ਸਥਿਤੀ ਉੱਤੇ ਬੁਲਾਉਣੀ ਹੋਵੇਗੀ ।