ਚੀਨ 'ਚ ਇਕ ਦਿਨ 'ਚ 100 ਦੇ ਕਰੀਬ ਨਵੇਂ ਮਾਮਲੇ, ਮਹਾਮਾਰੀ ਫੈਲਣ ਦਾ ਖਦਸ਼ਾ

04/12/2020 10:54:54 AM

ਬੀਜਿੰਗ (ਬਿਊਰੋ): ਚੀਨ ਵਿਚ ਇਕ ਵਾਰ ਫਿਰ ਤੋਂ ਕੋਵਿਡ-19 ਮਹਾਮਾਰੀ ਫੈਲਣ ਦਾ ਖਤਰਾ ਮੰਡਰਾਉਣ ਲੱਗਾ ਹੈ। ਇੱਥੇ ਪਿਛਲੇ ਦਿਨੀਂ  ਕੋਰੋਨਾਵਾਇਰਸ ਦੇ ਮਾਮਲਿਆਂ ਵਿਚ ਭਾਰੀ ਗਿਰਾਵਟ ਆਉਣ ਦੇ ਬਾਅਦ ਹੁਣ ਨਵੇਂ ਮਾਮਲਿਆਂ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਪਿਛਲੇ 24 ਘੰਟਿਆਂ ਵਿਚ ਇੱਥੇ 99 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਚੀਨ ਵਿਚ ਇਹ ਗਿਣਤੀ ਹਾਲ ਹੀ ਦੇ ਕੁਝ ਹਫਤਿਆਂ ਵਿਚ ਇਕ ਦਿਨ ਵਿਚ ਕੋਰੋਨਾ ਇਨਫੈਕਟਿਡ ਮਰੀਜ਼ਾਂ ਦੀ ਸਭ ਤੋਂ ਵੱਧ ਗਿਣਤੀ ਹੈ। ਦੇਸ਼ ਵਿਚ ਕੁੱਲ ਮਰੀਜ਼ਾਂ ਦੀ ਗਿਣਤੀ 82,052 ਹੈ। ਦੇਸ਼ ਵਿਚ ਦੂਜੀ ਵਾਰ ਮਹਾਮਾਰੀ ਫੈਲਣ ਦੀਆਂ ਚਿੰਤਾਵਾਂ ਦੇ ਵਿਚ ਸਿਹਤ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।

ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ (ਐੱਨ.ਐੱਚ.ਸੀ.) ਦੇ ਮੁਤਾਬਕ ਸ਼ਨੀਵਾਰ ਤੱਕ ਚੀਨ ਵਿਚ ਕੁੱਲ 1,230 ਆਯਤਿਤ ਮਾਮਲੇ ਸਾਹਮਣੇ ਆਏ। ਜਿਹਨਾਂ ਵਿਚੋਂ 481 ਮਰੀਜ਼ਾਂ ਨੂੰ ਠੀਕ ਹੋਣ ਦੇ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। 799 ਦਾ ਇਲਾਜ ਜਾਰੀ ਹੈ ਜਿਹਨਾਂ ਵਿਚੋਂ 36 ਦੀ ਹਾਲਤ ਗੰਭੀਰ ਹੈ।ਕਮਿਸ਼ਨ ਨੇ ਦੱਸਿਆ ਕਿ ਸ਼ਨੀਵਾਰ ਨੂੰ ਚੀਨ ਵਿਚ ਸਾਹਮਣੇ ਆਏ 99 ਮਾਮਲਿਆਂ ਵਿਚੋਂ 97 ਉਹਨਾਂ ਦੇ ਹਨ ਜੋ ਹਾਲ ਹੀ ਵਿਚ ਦੇਸ਼ ਪਰਤੇ ਹਨ।

ਪੜ੍ਹੋ ਇਹ ਅਹਿਮ ਖਬਰ- ਨੇਪਾਲ 'ਚ 3 ਭਾਰਤੀਆਂ ਦੀ ਟੈਸਟ ਰਿਪੋਰਟ ਆਈ ਪੌਜੀਟਿਵ

ਚੀਨ ਵਿਚ ਸ਼ਨੀਵਾਰ ਨੂੰ ਹੀ 63 ਅਜਿਹੇ ਮਾਮਲੇ ਸਾਹਮਣੇ ਆਏ ਜਿਹਨਾਂ ਵਿਚ ਇਨਫੈਕਸ਼ਨ ਦੀ ਪੁਸ਼ਟੀ ਤਾਂ ਹੋਈ ਪਰ ਲੱਛਣ ਨਜ਼ਰ ਨਹੀਂ ਆਏ। ਇਹਨਾਂ ਵਿਚੋਂ 12 ਲੋਕ ਅਜਿਹੇ ਹਨ ਜੋ ਵਿਦੇਸ਼ਾਂ ਤੋਂ ਇਨਫੈਕਟਿਡ ਹੋ ਕੇ ਪਰਤੇ ਹਨ। ਐੱਨ.ਐੱਚ.ਸੀ. ਨੇ ਕਿਹਾ ਕਿ ਵਿਦੇਸ਼ਾਂ ਤੋਂ ਇਨਫੈਕਸ਼ਨ ਲੈ ਕੇ ਆਏ 332 ਲੋਕਾਂ ਸਮੇਤ ਅਜਿਹੇ 1,086 ਮਾਮਲੇ ਹਾਲੇ ਵੀ ਮੈਡੀਕਲ ਨਿਗਰਾਨੀ ਵਿਚ ਹਨ। ਇੱਥੇ ਮਾਮਲਿਆਂ ਦਾ ਇਸ ਤਰ੍ਹਾਂ ਦਾ ਵਧਣਾ ਚਿੰਤਾ ਦਾ ਵਿਸ਼ਾ ਹੈ। ਐੱਨ.ਐੱਚ.ਸੀ. ਨੇ ਦੱਸਿਆ ਕਿ ਦੇਸ਼ ਵਿਚ ਕੋਵਿਡ-19 ਮ੍ਰਿਤਕਾਂ ਦੀ ਗਿਣਤੀ 3,339 ਹੈ ਅਤੇ ਸ਼ਨੀਵਾਰ ਨੂੰ ਇਸ ਜਾਨਲੇਵਾ ਵਾਇਰਸ ਨਾਲ ਕਿਸੇ ਦੀ ਮੌਤ ਨਹੀਂ ਹੋਈ।

ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਪਹੁੰਚੀ ਹਾਈਡ੍ਰਕੋਸੀਕਲੋਰੋਕਵਿਨ ਦਵਾਈ ਦੀ ਖੇਪ, ਅਮਰੀਕੀ ਲੋਕਾਂ ਨੇ ਕੀਤਾ ਧੰਨਵਾਦ

 

Vandana

This news is Content Editor Vandana