ਚੀਨ ਮ੍ਰਿਤਕਾਂ ਦੀ ਯਾਦ 'ਚ 4 ਅਪ੍ਰੈਲ ਨੂੰ ਮਨਾਏਗਾ ਸੋਗ ਦਿਵਸ

04/03/2020 4:05:16 PM

ਬੀਜਿੰਗ (ਬਿਊਰੋ): ਚੀਨ ਕੋਰੋਨਾਵਾਇਰਸ ਦੇ ਵਿਰੁੱਧ ਲੜਾਈ ਵਿਚ ਆਪਣੀ ਜਾਨ ਗਵਾਉਣ 'ਵ੍ਹੀਸਲਬਲੋਅਰ' ਡਾਕਟਰ ਲੀ ਸਮੇਤ ਹੋਰ ਸ਼ਹੀਦਾਂ ਅਤੇ ਇਸ ਛੂਤ ਦੀ ਬੀਮਾਰੀ ਨਾਲ ਦੇਸ਼ ਵਿਚ 3,3,00 ਲੋਕਾਂ ਦੀ ਮੌਤ 'ਤੇ ਸ਼ਨੀਵਾਰ ਨੂੰ ਰਾਸ਼ਟਰੀ ਸੋਗ ਦਿਵਸ ਮਨਾਏਗਾ। ਅਧਿਕਾਰਤ ਮੀਡੀਆ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਇਸ ਦੌਰਾਨ ਦੇਸ਼ ਭਰ ਅਤੇ ਵਿਦੇਸ਼ਾਂ ਵਿਚ ਸਾਰੇ ਚੀਨੀ ਦੂਤਾਵਾਸਾਂ ਵਿਚ ਰਾਸ਼ਟਰੀ ਝੰਡਾ ਅੱਧਾ ਝੁਕਿਆ ਰਹੇਗਾ ਅਤੇ ਦੇਸ਼ ਭਰ ਵਿਚ ਜਨਤਕ ਮਨੋਰੰਜਨ ਗਤੀਵਿਧੀਆਂ ਰੱਦ ਰਹਿਣਗੀਆਂ। ਸ਼ਨੀਵਾਰ ਸਵੇਰੇ 10 ਵਜੇ ਦੇਸ਼ ਭਰ ਵਿਚ ਚੀਨ ਦੇ ਲੋਕ ਮ੍ਰਿਤਕਾਂ ਦੀ ਯਾਦ ਵਿਚ 3 ਮਿੰਟ ਦਾ ਮੌਨ ਰੱਖਣਗੇ।

ਚੀਨ ਦੇ ਮੱਧ ਹੁਬੇਈ ਸੂਬੇ ਵਿਚ ਵ੍ਹੀਸਲਬਲੋਅਰ ਡਾਕਟਰ ਲੀ ਵੇਨਲਿਯਾਂਗ ਸਮੇਤ 14 ਕਾਰਕੁੰਨਾਂ ਦੀ ਪਛਾਣ ਕੋਵਿਡ-19 ਨਾਲ ਲੜਾਈ ਵਿਚ ਆਪਣੀ ਜਾਨ ਦੇਣ ਲਈ ਸ਼ਹੀਦਾਂ ਦੇ ਤੌਰ 'ਤੇ ਕੀਤੀ ਗਈ। ਸ਼ਹੀਦਾਂ ਦੇ ਪਹਿਲੇ ਸਮੂਹ ਵਿਚ 12 ਡਾਕਟਰ, ਇਕ ਪੁਲਸ ਅਧਿਕਾਰੀ ਅਤੇ ਇਕ ਕਮਿਊਨਿਟੀ ਵਰਕਰ ਸ਼ਾਮਲ ਹੈ ਜਿਹਨਾਂ ਨੇ ਮੋਹਰੀ ਮੋਰਚੇ 'ਤੇ ਇਸ ਛੂਤ ਦੀ ਬੀਮਾਰੀ ਦੇ ਵਿਰੁੱਧ ਲੜਾਈ ਲੜੀ। ਲੀ ਵੇਨਲਿਯਾਂਗ (34) ਉਹਨਾਂ 8 ਵ੍ਹੀਸਲਬਲੋਅਰਾਂ ਵਿਚੋਂ ਇਕ ਅੱਖਾਂ ਦੇ ਮਾਹਰ ਸਨ ਜਿਸ ਨੇ ਮੈਡੀਕਲ ਕਰਮੀਆਂ ਨੂੰ ਕੋਰੋਨਾਵਾਇਰਸ ਦੇ ਵਿਰੁੱਧ ਚਿਤਾਵਨੀ ਦਿੱਤੀ ਸੀ ਪਰ ਸਥਾਨਕ ਪੁਲਸ ਨੇ ਉਹਨਾਂ ਨੂੰ ਤਸੀਹੇ ਦਿੱਤੇ ਸਨ। ਉਹਨਾਂ ਦੀ ਕੋਵਿਡ-19 ਦੇ ਸੰਪਰਕ ਵਿਚ ਆਉਣ ਦੇ ਬਾਅਦ 7 ਫਰਵਰੀ ਨੂੰ ਮੌਤ ਹੋ ਗਈ ਸੀ। 

ਪੜ੍ਹੋ ਇਹ ਅਹਿਮ ਖਬਰ- ਬਜ਼ੁਰਗ ਨੇ ਕੋਵਿਡ-19 ਨੂੰ ਹਰਾ ਕੇ ਮਨਾਇਆ 104ਵਾਂ ਜਨਮਦਿਨ (ਵੀਡੀਓ)

ਸਰਕਾਰੀ ਅਖਬਾਰ ਗਲੋਬਲ ਟਾਈਮਜ਼ ਨੇ ਕਿਹਾ ਕਿ ਰਾਸ਼ਟਰੀ ਸੋਗ ਦਿਵਸ ਕੋਵਿਡ-19 ਨਾਲ ਲੜਾਈ ਵਿਚ ਆਪਣੀ ਜਾਨ ਗਵਾਉਣ ਵਾਲੇ ਸ਼ਹੀਦਾਂ ਅਤੇ ਇਸ ਬੀਮਾਰੀ ਨਾਲ ਮਾਰੇ ਗਏ ਲੋਕਾਂ ਲਈ ਦੇਸ਼ ਦੇ ਡੂੰਘੇ ਦੁੱਖ ਨੂੰ ਜ਼ਾਹਰ ਕਰਨ ਲਈ ਮਨਾਇਆ ਜਾਵੇਗਾ। ਚੀਨੀ ਅਧਿਕਾਰੀਆਂ ਨੇ ਪਹਿਲਾਂ ਕਿਹਾ ਸੀ ਕਿ 3000 ਤੋਂ ਵਧੇਰੇ ਮੈਡੀਕਲ ਕਰਮੀ ਇਸ ਬੀਮਾਰੀ ਦੇ ਸੰਪਰਕ ਵਿਚ ਆਏ ਸਨ। ਅਧਿਕਾਰਤ ਖਬਰਾਂ ਦੇ ਮੁਤਾਬਕ ਇਸ ਬੀਮਾਰੀ ਨਾਲ ਡਾਕਟਰਾਂ ਸਮੇਤ 10 ਮੈਡੀਕਲ ਕਰਮੀਆਂ ਦੀ ਮੌਤ ਹੋ ਗਈ।

Vandana

This news is Content Editor Vandana