ਚੀਨ ਨੇ ਹਵਾਈ ਯਾਤਰਾ ਕਰਨ ਵਾਲੇ ਆਪਣੇ ਨਾਗਰਿਕਾਂ ਨੂੰ ਦਿੱਤੀ ਇਹ ਵੱਡੀ ਸਹੂਲਤ

05/23/2017 4:52:41 PM

ਬੀਜਿੰਗ— ਚੀਨ ਦੇ ਲੋਕਾਂ ਨੂੰ ਹੁਣ ਕੁਝ ਹਵਾਈ ਅੱਡਿਆਂ ''ਤੇ ਘਰੇਲੂ ਉਡਾਣਾਂ ਲਈ ਸਿਰਫ ਪਛਾਣ ਪੱਤਰ ਦਿਖਾਉਣਾ ਹੋਵੇਗਾ, ਜਦਕਿ ਪਹਿਲਾਂ ਉਨ੍ਹਾਂ ਨੇ ਇਸ ਲਈ ਪਾਸਪੋਰਟ ਦਿਖਾਉਣਾ ਹੁੰਦਾ ਸੀ। ਇਕ ਰਿਪੋਰਟ ਵਿਚ ਕਿਹਾ ਗਿਆ ਕਿ ਇਸ ਬਾਰੇ ਸਪੱਸ਼ਟ ਨਹੀਂ ਹੈ ਕਿ ਕੀ ਵਿਦੇਸ਼ੀ ਯਾਤਰੀਆਂ ਨੂੰ ਵੀਹਵਾਈ ਅੱਡਿਆਂ ''ਤੇ ਐਂਟਰੀ ਲਈ ਦਸਤਾਵੇਜ਼ ਪਛਾਣ ''ਤੇ ਕਿਸੇ ਪਾਬੰਦੀ ਦਾ ਸਾਹਮਣਾ ਕਰਨਾ ਪਵੇਗਾ। 
ਸ਼ੰਘਾਈ ਹਾਂਗਕਿਵਾਓ ਅਤੇ ਗੁਆਂਗਝੂ ਬੈਯੁਨ ਕੌਮਾਂਤਰੀ ਹਵਾਈ ਅੱਡਿਆਂ ਸਮੇਤ ਨਵੇਂ ਨਿਯਮ ਨੂੰ ਆਪਣਾ ਚੁੱਕੇ ਹਵਾਈ ਅੱਡਿਆਂ ਦੇ ਗਾਹਕ ਸੇਵਾ ਕਰਮਚਾਰੀਆਂ ਮੁਤਾਬਕ ਚੀਨ ਦੇ ਸ਼ਹਿਰੀ ਹਵਾਬਾਜ਼ੀ ਪ੍ਰਸ਼ਾਸਨ ਦੇ ਨਵੇਂ ਦਿਸ਼ਾ-ਨਿਰਦੇਸ਼ ਮੁਤਾਬਕ ਨਵੀਂ ਵਿਵਸਥਾ 8 ਮਈ ਤੋਂ ਸ਼ੁਰੂ ਹੋ ਗਈ ਹੈ। ਹਾਲਾਂਕਿ ਸ਼ੰਘਾਈ ਪੁਡੋਂਗ ਅਤੇ ਬੀਜਿੰਗ ਕੌਮਾਂਤਰੀ ਹਵਾਈ ਅੱਡਿਆਂ ਦੇ ਗਾਹਕ ਸੇਵਾ ਕਰਮਚਾਰੀਆਂ ਨੇ ਕਿਹਾ ਕਿ ਯਾਤਰੀ ਘਰੇਲੂ ਉਡਾਣਾਂ ਲਈ ਹੁਣ ਵੀ ਪਾਸਪੋਰਟ ਦੀ ਵਰਤੋਂ ਕਰ ਸਕਦੇ ਹਨ, ਕਿਉਂਕਿ ਉਨ੍ਹਾਂ ਨੂੰ ਕੋਈ ਨਵਾਂ ਹੁਕਮ ਨਹੀਂ ਮਿਲਿਆ ਹੈ। ਸ਼ੰਘਾਈ ਪੁਡੋਂਗ ਕੌਮਾਂਤਰੀ ਹਵਾਈ ਅੱਡੇ ਦੇ ਇਕ ਸੁਰੱਖਿਆ ਅਧਿਕਾਰੀ ਨੇ ਕਿਹਾ, ''''ਸਾਡੀ ਸਲਾਹ ਹੈ ਕਿ ਲੋਕ ਜੇਕਰ ਪਾਸਪੋਰਟ ਨਾਲ ਯਾਤਰਾ ਕਰਨਾ ਚਾਹੁੰਦੇ ਹਨ ਤਾਂ ਉਹ ਆਪਣਾ ਪਛਾਣ ਪੱਤਰ ਵੀ ਨਾਲ ਰੱਖਣ, ਕਿਉਂਕਿ ਨਵੀਂ ਵਿਵਸਥਾ ਛੇਤੀ ਹੀ ਪ੍ਰਭਾਵ ''ਚ ਆ ਸਕਦੀ ਹੈ।

Tanu

This news is News Editor Tanu