ਚੀਨ ''ਚ ਮਸਜਿਦਾਂ ''ਤੇ ਸਖਤੀ ਜਾਰੀ, ਲਿਟਿਲ ਮੱਕਾ ਮਸਜਿਦ ਤੋਂ ਹਟਾਏ ਗਏ ਇਸਲਾਮਿਕ ਚਿੰਨ੍ਹ

11/02/2020 5:58:02 PM

ਬੀਜਿੰਗ (ਬਿਊਰੋ): ਚੀਨ ਵੱਲੋਂ ਮੁਸਲਿਮਾਂ 'ਤੇ ਅੱਤਿਆਚਾਰ ਜਾਰੀ ਹੈ। ਧਾਰਮਿਕ ਕੱਟੜਤਾ ਨਾਲ ਨਜਿੱਠਣ ਲਈ ਸਾਲ 2016 ਤੋਂ ਹੀ ਚੀਨ ਨੇ ਇਕ ਵੱਡੀ ਮੁਹਿੰਮ ਚਲਾਈ ਹੋਈ ਹੈ। ਚੀਨ ਵਿਚ ਇਸਲਾਮ ਦੇ ਪ੍ਰਭਾਵ ਨੂੰ ਘਟਾਉਣ ਦੇ ਉਦੇਸ਼ ਨਾਲ ਮਸਜਿਦਾਂ ਦੀ ਦਿੱਖ ਬਦਲੀ ਜਾ ਰਰੀ ਹੈ।ਬ੍ਰਿਟਿਸ਼ ਟੇਲੀਗ੍ਰਾਫ ਦੇ ਮੁਤਾਬਕ, ਕਲਚਰਲ ਵ੍ਹਾਈਟਵਾਸ਼ ਕੈਂਪੇਨ ਦੇ ਤਹਿਤ ਚੀਨ ਵਿਚ ਮਸਜਿਦਾਂ ਦੇ ਗੁੰਬਦ ਅਤੇ ਹੋਰ ਸਜਾਵਟੀ ਹਿੱਸੇ ਹਟਾਏ ਜਾ ਰਹੇ ਹਨ।

ਮਸਜਿਦ ਦੀਆਂ ਇਹ ਤਸਵੀਰਾਂ ਚੀਨ ਵਿਚ ਬ੍ਰਿਟਿਸ਼ ਮਿਸ਼ਨ ਦੀ ਡਿਪਟੀ ਚੀਫ ਕ੍ਰਿਸ਼ਚੀਅਨ ਸਕੌਟ ਨੇ ਆਪਣੇ ਟਵਿੱਟਰ ਅਕਾਊਂਟ ਦੇ ਜ਼ਰੀਏ ਸ਼ੇਅਰ ਕੀਤੀਆਂ ਹਨ। ਇਸ ਟਵੀਟ ਵਿਚ ਉਹਨਾਂ ਨੇ ਲਿਖਿਆ ਹੈ ਕਿ ਮਸਜਿਦ ਪਹਿਲਾਂ ਹਰੇ ਰੰਗ ਦੀ ਹੋਇਆ ਕਰਦੀ ਸੀ ਅਤੇ ਇਸ ਵਿਚ ਇਕ ਗੁੰਬਦ ਵੀ ਮੌਜੂਦ ਸੀ ਪਰ ਹੁਣ ਇਸ ਤੋਂ ਹੁਣ ਸਾਰੇ ਇਸਲਾਮਿਕ ਪ੍ਰਤੀਕ ਹਟਾ ਦਿੱਤੇ ਗਏ ਹਨ। ਚੀਨ 'ਤੇ ਪਹਿਲਾਂ ਵੀ ਮੁਸਲਿਮਾਂ ਨੂੰ ਦਬਾਉਣ ਅਤੇ ਉਇਗਰ ਮੁਸਲਮਾਨਾਂ ਨੂੰ ਪਰੇਸ਼ਾਨ ਕਰਨ ਦੇ ਦੋਸ਼ ਲੱਗੇ ਹਨ।ਉੱਥੇ ਹੁਣ ਦੇਸ਼ ਭਰ ਦੀਆਂ ਮਸਜਿਦਾਂ ਦੀ ਦਿੱਖ ਬਦਲੀ ਜਾ ਰਹੀ ਹੈ। 

ਨੀਨਝਿਆ ਸੂਬੇ ਦੀ ਰਾਜਧਾਨੀ ਯੀਨਚੁਆਨ ਦੇ ਨਾਨਗੁਆਨ ਮਸਜਿਦ ਦੇ ਚਮਕੀਲੇ ਹਰੇ ਗੁੰਬਦ ਅਤੇ ਹੋਰ ਹਿੱਸਿਆਂ ਨੂੰ ਹਟਾ ਦਿੱਤਾ ਗਿਆ ਹੈ। ਕ੍ਰਿਸਟਿਨਾ ਸਕੌਟ ਨੇ ਸੋਸ਼ਲ ਮੀਡੀਆ 'ਤੇ ਤਸਵੀਰ ਸ਼ੇਅਰ ਕੀਤੀ ਹੈ ਜਿਸ ਵਿਚ ਨਾਨਗੁਆਨ ਮਸਜਿਦ ਬਿਨਾਂ ਗੁੰਬਦ ਦੇ ਦਿਸ ਰਹੀ ਹੈ। ਉਹਨਾਂ ਨੇ ਲਿਖਿਆ ਕਿ ਟ੍ਰਿਪ ਸਲਾਹਕਾਰ ਇਸ ਮਸਜਿਦ ਵਿਚ ਘੁੰਮਣ ਦੀ ਸਲਾਹ ਦਿੰਦਾ ਹੈ ਪਰ ਇੱਥੇ ਕਿਸੇ ਵੀ ਵਿਅਕਤੀ ਨੂੰ ਘੁੰਮਣ ਦੀ ਇਜਾਜ਼ਤ ਨਹੀਂ ਹੈ।

ਇਸ ਦੇ ਇਲਾਵਾ 'ਲਿਟਲ ਮੱਕਾ' ਦੇ ਨਾਮ ਨਾਲ ਮਸ਼ਹੂਰ ਸ਼ਹਿਰ ਲਿਨਝਿਆ ਦੀ ਮਸਜਿਦ ਵਿਚ ਅਰਬ ਦੇਸ਼ਾਂ ਦੀ ਤਰਜ 'ਤੇ ਬਣਾਏ ਗਏ ਗੁੰਬਦ ਨੂੰ ਹਟਾ ਦਿੱਤਾ ਗਿਆ ਹੈ। ਡੇਲੀ ਮੇਲ ਵਿਚ ਛਪੀ ਰਿਪੋਰਟ ਦੇ ਮੁਤਾਬਕ, ਸ਼ੀ ਜਿਨਪਿੰਗ ਦੇ ਚਾਈਨੀਜ਼ ਕਮਿਊਨਿਸਟ ਪਾਰਟੀ ਦੇ ਜਨਰਲ ਸੈਕਟਰੀ ਬਣਨ ਦੇ ਬਾਅਦ ਤੋਂ ਹੀ ਚੀਨ ਵਿਚ ਧਾਰਮਿਕ ਸਥਲਾਂ ਦੇ ਖਿਲਾਫ਼ ਮੁਹਿੰਮ ਵਿਚ ਤੇਜ਼ੀ ਆਈ ਸੀ। ਰਿਪੋਰਟ ਮੁਤਾਬਕ, ਬੀਤੇ ਕੁਝ ਸਾਲਾਂ ਤੋਂ ਚੀਨ ਵਿਚ ਸਾਰੇ ਧਾਰਮਿਕ ਸਥਲਾਂ 'ਤੇ ਕਾਰਵਾਈ ਦੇ ਮਾਮਲੇ ਵਧੇ ਹਨ। ਵਿਭਿੰਨ ਧਰਮਾਂ ਦੇ ਧਾਰਮਿਕ ਸਥਲਾਂ ਨੂੰ ਕਮਿਊਨਿਸਟ ਪਾਰਟੀ ਦੇ ਮੁਤਾਬਕ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 

ਪੜ੍ਹੋ ਇਹ ਅਹਿਮ ਖਬਰ- 76 ਸਾਲ ਬਾਅਦ ਦਿਸਿਆ ਅਦਭੁੱਤ ਨਜ਼ਾਰਾ, ਆਸਮਾਨ 'ਚ 'ਨੀਲਾ' ਹੋਇਆ ਚੰਨ

ਚੀਨ ਵਿਚ ਤਿਬੱਤੀ ਬੱਚਿਆਂ ਨੂੰ ਬੌਧ ਧਰਮ ਦੀ ਸਿੱਖਿਆ ਲੈਣ ਤੋਂ ਰੋਕਿਆ ਜਾ ਰਿਹਾ ਹੈ। ਉੱਥੇ ਚਰਚ ਅਤੇ ਮਸਜਿਦ ਨਾਲ ਜੁੜੀਆਂ ਕਈ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ। ਕਰੀਬ 10 ਲੱਖ ਮੁਸਲਿਮਾਂ ਨੂੰ ਚੀਨ ਵਿਚ ਮੁੜ ਸਿੱਖਿਆ ਦੇ ਨਾਮ 'ਤੇ ਕੈਂਪਾਂ ਵਿਚ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ ਗਾਨਸੂ ਦੇ ਲਿੰਸ਼ਿਆ ਵਿਚ ਵੀ ਕਈ ਮਸਜਿਦਾਂ ਦੇ ਗੁੰਬਦ ਤੋੜੇ ਜਾਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ। ਲਿੰਸ਼ਿਆ ਨੂੰ ਕਦੇ ਚੀਨ ਦਾ ਛੋਟਾ ਮੱਕਾ ਕਿਹਾ ਜਾਂਦਾ ਸੀ। ਹੁਣ ਇੱਥੇ ਹਰ ਮਸਜਿਦ ਦੇ ਗੁੰਬਦ ਤੋੜੇ ਜਾ ਰਹੇ ਹਨ। ਚੀਨ ਦੀ ਸਰਕਾਰ 'ਤੇ ਦੋਸ਼ ਹੈ ਕਿ ਉਸ ਦੇ ਪ੍ਰੋਗਰਾਮ ਦੇ ਤਹਿਤ ਚੀਨ ਦੇ ਕਈ ਸ਼ਹਿਰਾਂ ਵਿਚ ਇਹ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ। ਛੋਟੀਆਂ ਮਸਜਿਦਾ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

Vandana

This news is Content Editor Vandana