ਲੜਾਈ ਦੀਆਂ ਤਿਆਰੀਆਂ ’ਚ ਜੁਟੀ ਸ਼ੀ ਜਿਨਪਿੰਗ ਦੀ ਫੌਜ, ਦਾਗੀਆਂ ਦਰਜਨਾਂ ਮਿਜ਼ਾਈਲਾਂ

10/26/2020 2:59:12 PM

ਪੇਈਚਿੰਗ- ਭਾਰਤ ਤੋਂ ਇਲਾਵਾ, ਚੀਨ ਦੇ ਕਈ ਗੁਆਂਢੀ ਦੇਸ਼ਾਂ ਦੇ ਨਾਲ ਸਰਹੱਦੀ ਵਿਵਾਦ ਚੱਲ ਰਿਹਾ ਹੈ। ਅਜਿਹੇ ’ਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਆਪਣੀ ਪੀਪੁਲਸ ਲਿਬਰੇਸ਼ਨ ਆਰਮੀ (ਪੀ. ਐੱਲ. ਏ.) ਦੀ ਨਿਯੁਕਤੀ ਕਈ ਜਗ੍ਹਾ ਕਰ ਰੱਖੀ ਹੈ। ਚੀਨੀ ਫੌਜ ਦੇ ਜਵਾਨ ਸਮੇਂ-ਸਮੇਂ ’ਤੇ ਅਭਿਆਸ ਕਰਦੇ ਰਹਿੰਦੇ ਹਨ, ਜਿਸ ਦੇ ਵੀਡੀਓਜ਼, ਤਸਵੀਰਾਂ ਵੀ ਸਾਂਝੀਆਂ ਕੀਤੀਆਂ ਜਾਂਦੀਆਂ ਹਨ।
ਅਜੇ ਚੀਨ ਨੇ ਸਾਊਥ ਚਾਈਨਾ ਸੀ ’ਚ ਕਈ ਦਰਜਨਾਂ ਮਿਜ਼ਾਈਲਾਂ ਦਾਗੀਆਂ ਹਨ। ਬੀਜਿੰਗ ਨੇ ਦਾਅਵਾ ਕੀਤਾ ਹੈ ਕਿ ਲਾਈਵ ਫਾਇਰ ਡ੍ਰਿਲ ਮੌਕੇ ਕਈ ਜਵਾਨਾਂ ਨੇ ਹਿੱਸਾ ਲਿਆ। ਪਿਛਲੇ ਕੁਝ ਸਮੇਂ ਤੋਂ ਜਿਸ ਤਰ੍ਹਾਂ ਚੀਨ ਜੰਗੀ ਅਭਿਆਸ ’ਚ ਲੱਗਾ ਹੋਇਆ ਹੈ, ਉਸ ਤੋਂ ਲੱਗਦਾ ਹੁੰਦਾ ਹੈ ਕਿ ਉਹ ਲੜਾਈ ਦੀਆਂ ਤਿਆਰੀਆਂ ਵੀ ਕਰ ਰਿਹਾ ਹੈ ਅਤੇ ਦੂਜੇ ਦੇਸ਼ਾਂ ਨੂੰ ਲੜਾਈ ਲਈ ਉਕਸਾ ਵੀ ਰਿਹਾ ਹੈ।

ਚੀਨ ਦੇ ਸਰਕਾਰੀ ਬ੍ਰਾਡਕਾਸਟਰ ਸੀ. ਸੀ. ਟੀ. ਵੀ. ਅਨੁਸਾਰ, 2 ਦਿਨਾਂ ਦੀ ਮਿਲਟਰੀ ਐਕਸਰਸਾਈਜ਼ ’ਚ ਤਕਰੀਬਨ 100 ਫੌਜੀਆਂ ਨੇ ਹਿੱਸਾ ਲਿਆ। ਇਸ ਦੌਰਾਨ, ਉਨ੍ਹਾਂ ਨੇ ਏਅਰ-ਟੂ-ਏਅਰ ਮਿਜ਼ਾਈਲਾਂ ਦਾਗੀਆਂ। ਇਸ ਦੇ ਜਰਿਏ ਬੀਜਿੰਗ ਨੇ ਤਾਇਵਾਨ ਸਮੇਤ ਗੁਆਂਢੀ ਦੇਸ਼ਾਂ ਨੂੰ ਆਪਣੀਆਂ ਫੌਜੀ ਤਾਕਤਾਂ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਇਸ ਮਹੀਨੇ ਆਪਣੀ ਸਮੁੰਦਰੀ ਫੌਜ ਨੂੰ ਕਿਹਾ ਸੀ ਕਿ ਉਹ ਬਹੁਤ ਜ਼ਿਆਦਾ ਚੇਤੰਨਤਾ ਵਰਤਦੇ ਹੋਏ ਲੜਾਈ ਦੀ ਤਿਆਰੀ ’ਤੇ ਧਿਆਨ ਕੇਂਦਰਿਤ ਕਰੇ।

ਇਸ ਡਰਿੱਲ ’ਚ ਤਕਰੀਬਨ 100 ਫਾਇਟਰ ਜੈੱਟ ਦੇ ਪਾਇਲਟਾਂ ਨੇ ਹਿੱਸਾ ਲਿਆ ਤੇ ਦਰਜਜਨਾਂ ਮਿਜ਼ਾਈਲਾਂ ਨੂੰ ਦਾਗਿਆ। ਸਰਕਾਰੀ ਪ੍ਰਾਪੇਗੈਂਡਾ ਮੀਡੀਆ ਹਾਊਸ ਨੇ ਇਸ ਡ੍ਰਿਲ ਬਾਰੇ ਜਾਣਕਾਰੀ ਆਪਣੇ ਵੀਬੋ ਅਕਾਊਂਟ ’ਤੇ ਦਿੱਤੀ ਹੈ। ਉਨ੍ਹਾਂ ਵੀਡੀਓ ਵੀ ਜਾਰੀ ਕੀਤਾ ਹੈ, ਜਿਸ ’ਚ ਜਵਾਨ ਫਾਈਟਰ ਜੈਟਸ ’ਚ ਮਿਜ਼ਾਈਲਾਂ ਨੂੰ ਲੋਡ ਕਰ ਰਹੇ ਹਨ ਅਤੇ ਫਿਰ ਦਾਗ ਰਹੇ ਹਨ।

Lalita Mam

This news is Content Editor Lalita Mam