ਸਿੱਖ ਰੈਜੀਮੈਂਟ ਦੇ ਜਵਾਨਾਂ ਨੇ ਚੀਨੀ ਫੌਜੀਆਂ ਨਾਲ ਪਾਏ ਭੰਗੜੇ (ਵੀਡੀਓ)

12/13/2018 2:22:34 PM

ਬੀਜਿੰਗ (ਬਿਊਰੋ)— ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਭਾਰਤੀ ਫੌਜੀ ਚੀਨੀ ਫੌਜੀਆਂ ਨੂੰ ਭੰਗੜਾ ਸਿਖਾਉਂਦੇ ਹੋਏ ਨਜ਼ਰ ਆ ਰਹੇ ਹਨ। ਇਹ ਵੀਡੀਓ ਭਾਰਤ ਤੇ ਚੀਨ ਵਿਚਕਾਰ ਚੀਨ ਦੇ ਸ਼ਹਿਰ ਚੇਂਗਦੂ ਵਿਚ ਜਾਰੀ ਮਿਲਟਰੀ ਡਰਿੱਲ 'ਹੈਂਡ ਇਨ ਹੈਂਡ' ਦਾ ਹੈ। ਦੋਹਾਂ ਦੇਸ਼ਾਂ ਵਿਚਕਾਰ ਚੇਂਗਦੂ ਵਿਚ ਸੰੰਬੰਧਾਂ ਨੂੰ ਸੁਧਾਰਨ ਦੇ ਉਦੇਸ਼ ਨਾਲ ਮਿਲਟਰੀ ਡਰਿੱਲ ਦਾ ਆਯੋਜਨ ਹੋ ਰਿਹਾ ਹੈ। ਇੱਥੇ ਦੱਸ ਦਈਏ ਕਿ ਇਕ ਸਾਲ ਚੀਨ ਵਿਚ ਤਾਂ ਇਕ ਸਾਲ ਭਾਰਤ ਵਿਚ ਇਸ ਡਰਿੱਲ ਦਾ ਆਯੋਜਨ ਹੁੰਦਾ ਹੈ।

ਦੋਹਾਂ ਦੇਸ਼ਾਂ ਦੇ 100 ਫੌਜੀਆਂ ਨੇ ਲਿਆ ਹਿੱਸਾ

 

'ਹੈਂਡ ਇਨ ਹੈਂਡ' ਮਿਲਟਰੀ ਡਰਿੱਲ ਦਾ ਇਸ ਸਾਲ ਇਹ 7ਵਾਂ ਐਡੀਸ਼ਨ ਹੈ। ਇਸ ਵਾਰੀ ਦੋਹਾਂ ਦੇਸ਼ਾਂ ਵੱਲੋਂ 100 ਫੌਜੀਆਂ ਨੇ ਹਿੱਸਾ ਲਿਆ। ਇੰਟਰਨੈਸ਼ਨਲ ਕਾਊਂਟਰ—ਇਨਸਰਜੈਂਸੀ ਐਂਡ ਕਾਊਂਟਰ ਟੈਰੇਰਿਸਟ ਇਨਵਾਇਰਮੈਂਟ ਨੂੰ ਧਿਆਨ ਵਿਚ ਰੱਖ ਕੇ ਇਸ ਐਕਸਰਸਾਈਜ਼ ਪੂਰੀ ਕੀਤੀ ਜਾਂਦੀ ਹੈ। ਇਹ ਮਿਲਟਰੀ ਡਰਿੱਲ 23 ਦਸੰਬਰ ਨੂੰ ਖਤਮ ਹੋਵੇਗੀ।

 

ਡੋਕਲਾਮ ਕਾਰਨ ਬੀਤੇ ਸਾਲ ਨਹੀਂ ਹੋਈ ਡਰਿੱਲ
ਇਹ ਮਿਲਟਰੀ ਡਰਿੱਲ ਹਰੇਕ ਸਾਲ ਬਾਅਦ ਹੁੰਦੀ ਹੈ। ਸਾਲ 2015 ਦੇ ਬਾਅਦ ਡਰਿੱਲ 2017 ਵਿਚ ਹੋਣੀ ਸੀ ਪਰ ਜੂਨ 2017 ਤੋਂ ਅਗਸਤ 2017 ਤੱਕ ਦੋਹਾਂ ਦੇਸ਼ਾਂ ਵਿਚਕਾਰ ਡੋਕਲਾਮ ਵਿਚ ਤਣਾਅ ਸੀ। ਤਣਾਅ ਕਾਰਨ ਹੀ 73 ਦਿਨਾਂ ਤੱਕ ਭਾਰਤ ਤੇ ਚੀਨ ਦੀਆਂ ਫੌਜੀ ਆਹਮੋ-ਸਾਹਮਣੇ ਸਨ। 

ਸੋਮਵਾਰ ਨੂੰ ਚੀਨ ਪਹੁੰਚਿਆ ਭਾਰਤੀ ਦਲ

 

ਕਰਨਲ ਪੁਨੀਤ ਤੋਮਰ ਦੀ ਅਗਵਾਈ ਵਿਚ ਭਾਰਤੀ ਫੌਜੀਆਂ ਦਾ ਇਕ ਦਲ ਸੋਮਵਾਰ ਨੂੰ ਚੇਂਗਦੂ ਪਹੁੰਚਿਆ। ਲਾਈਨ ਆਫ ਐਕਚੁਅਲ ਕੰਟਰੋਲ ਮਤਲਬ ਐੱਲ.ਏ.ਸੀ. ਜੋ ਕਿ ਕਰੀਬ 3488 ਕਿਲੋਮੀਟਰ ਤੱਕ ਹੈ ਉਸ 'ਤੇ ਸ਼ਾਂਤੀ ਕਾਇਮ ਰੱਖਣ ਲਈ ਹੀ ਇਹ ਐਕਸਰਸਾਈਜ਼ ਹੋ ਰਹੀ ਹੈ। ਚੀਨ ਵਿਚ ਭਾਰਤੀ ਦੂਤਘਰ ਵੱਲੋਂ ਐਕਸਰਸਾਈਜ਼ ਸਬੰਧੀ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਗਈ।

 

Vandana

This news is Content Editor Vandana